
ਫ਼ਰੀਦਕੋਟ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ 14 ਨਵੰਬਰ ਤੋ 20 ਨਵੰਬਰ ਤੱਕ ਫ਼ਰੀਦਕੋਟ ਦੇ ਕਿਲਾਂ ਮੁਬਾਰਕ ਅੰਦਰ ਲਗਾਇਆ ਗਿਆ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਵੱਲੋ ਸਾਂਝੀ ਕੀਤੀ ਗਈ ਹੈ। ਓਨਾਂ ਦੱਸਿਆਂ ਕਿ ਇਸ ਵਿੱਚ ਸਹਿਰ ਵਾਸੀਆਂ ਤੋ ਇਲਾਵਾ ਪਿੰਡਾਂ ਚੋ ਆਈਆਂ ਸੰਗਤਾਂ ਵੱਲੋ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਖੂਨਦਾਨ ਕਰ ਯੋਗਦਾਨ ਪਾਇਆਂ ਜਾਂਦਾ ਹੈ। ਇਸ ਲਈ ਸਾਡੀ ਪੂਰੀ ਸੁਸਾਇਟੀ ਧੰਨਵਾਦੀ ਹੈ। ਇਸ ਕੈਪ ਦੌਰਾਨ ਬਲੱਡ ਬੈਂਕ ਮੈਡੀਕਲ ਹਸਪਤਾਲ ਫ਼ਰੀਦਕੋਟ, ਸਿਵਲ ਹਸਪਤਾਲ ਫ਼ਰੀਦਕੋਟ ਅਤੇ ਸਿਵਲ ਹਸਪਤਾਲ ਮੁਕਤਸਰ ਵੱਲੋ ਬਲੱਡ ਇਕੱਤਰ ਕੀਤਾ ਜਾਂਦਾ ਹੈ। ਇਸ ਕੈਪ ਦੀ ਸ਼ੁਰੂਆਤ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਰਹਿਨੁਮਾਈ ਹੇਠ ਹੋਈ।
ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਗੋਲੇਵਾਲਾ, ਜਰਨਲ ਸਕੱਤਰ ਸੁਖਵੀਰ ਸਿੰਘ. ਅਮਨਦੀਪ ਸਿੰਘ. ਸਟੋਕ ਮਨੇਜਰ ਸਵਰਾਜ ਸਿੰਘ ਬਰਾੜ , ਗੁਰਪ੍ਰੀਤ ਸਿੰਘ , ਗੁਰਪ੍ਰੀਤ ਚੋਪੜਾ, ਦਵਿੰਦਰ ਮੰਡ, ਸਤਨਾਮ ਸਿੰਘ. ਗੁਰਨੂਰ ,ਹਰਗੁਣ, ਹੈਰੀ ਕੋਟਸੁਖੀਆ ,ਨਿਸ਼ਾਨ ਬਾਬਾ, ਕੁਸ਼ਲਦੀਪ ਸਿੰਘ , ਸਾਈਮਨ ਮਸੀਹ ਤੇ ਅਰਸ਼ ਮੋਟਾ ਆਦਿ ਹਾਜ਼ਰ ਸਨ।
