ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੇ ਵਫ਼ਾਦਾਰ, ਤਜ਼ਰਬੇਕਾਰ ਅਤੇ ਜ਼ਮੀਨੀ ਲੀਡਰ ਬਲਤੇਜ ਪੰਨੂ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕਰਕੇ ਇੱਕ ਮਹੱਤਵਪੂਰਨ ਅਤੇ ਦੂਰਦਰਸ਼ੀ ਫੈਸਲਾ ਕੀਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਰਸ਼ ਸੱਚਰ, ਸੀਨੀਅਰ ਲੀਡਰ ਆਮ ਆਦਮੀ ਪਾਰਟੀ ਫਰੀਦਕੋਟ ਨੇ ਪਾਰਟੀ ਦੀ ਇਸ ਅਹਿਮ ਨਿਯੁਕਤੀ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਬਲਤੇਜ ਪੰਨੂ ਨੂੰ ਇਸ ਨਵੀਂ ’ਤੇ ਜ਼ਿੰਮੇਵਾਰ ਭੂਮਿਕਾ ਲਈ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਹਾਂ। ਉਹਨਾਂ ਆਖਿਆ ਕਿ ਬਲਤੇਜ ਪੰਨੂ ਦੀ ਲੰਬੇ ਸਮੇਂ ਤੋਂ ਲੋਕਾਂ ਵਿੱਚ ਸੇਵਾ, ਪਾਰਟੀ ਪ੍ਰਤੀ ਨਿਰੰਤਰ ਸਮਰਪਣ ਅਤੇ ਤਨਦੇਹੀ ਨਾਲ ਕੀਤੇ ਕੰਮ ਨੇ ਹਮੇਸ਼ਾਂ ਆਮ ਲੋਕਾਂ ਦਾ ਮਨ ਜਿੱਤਿਆ ਹੈ। ਉਹਨਾਂ ਦੀ ਤਾਜ਼ਾ ਨਿਯੁਕਤੀ ਨਿਸ਼ਚਿਤ ਤੌਰ ’ਤੇ ਪਾਰਟੀ ਦੀ ਸੰਗਠਨਕ ਤਾਕਤ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਗਰਾਸਰੂਟ ਲੈਵਲ ਦੇ ਕੰਮਾਂ ਵਿੱਚ ਨਵੀਂ ਚੇਤਨਾ ਭਰੇਗੀ। ਆਰਸ਼ ਸੱਚਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਨੂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਬਲਕਿ ਲੋਕਾਂ ਦੀ ਉਮੀਦਾਂ ਦਾ ਵਿਸ਼ਵਾਸ ਪੱਤਰ ਹੈ। ਉਹਨਾਂ ਕਿਹਾ ਕਿ ਉਹ ਆਪਣੇ ਤਜ਼ਰਬੇ ਅਤੇ ਇਮਾਨਦਾਰੀ ਨਾਲ ਪਾਰਟੀ ਦੀ ਲੋਕ-ਕੇਂਦਰਿਤ ਰਾਜਨੀਤੀ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਪੰਜਾਬ ਦੇ ਹੱਕਾਂ ਲਈ ਅਗਲੀ ਕਤਾਰ ਵਿੱਚ ਰਹਿੰਦੇ ਹੋਏ ਜ਼ੋਰਦਾਰ ਲੜਾਈ ਜਾਰੀ ਰੱਖਣਗੇ।

