ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਸੈਟਰਲ ਯੂਨੀਵਰਸਿਟੀ, ਬਠਿੰਡਾ ਵਿੱਚ ਕਰਵਾਏ ਗਏ ਲਾਅ ਫੈਸਟ ਵਿੱਚ ਭਾਗ ਲਿਆ। ਇਸ ਦੌਰਾਨ ਡਿਬੇਟ ਵਿੱਚੋਂ ਨਾਜ਼ਮੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਯੂਥ ਪਾਰਲੀਮੈਂਟ ਵਿੱਚ ਜਸਕੀਰਤ ਸਿੰਘ ਟਾਪ ਫਾਇਵ ਵਿੱਚ ਰਿਹਾ। ਕ੍ਰਾਇਮ ਸੀਨ ਵਿੱਚੋਂ ਰਾਬੀਆ ਮਿੱਤਲ, ਦੀਆ, ਜਸ਼ਨਦੀਪ ਸਿੰਘ, ਜਸ਼ਨਪ੍ਰੀਤ ਕੌਰ ਦੀ ਟੀਮ ਪਹਿਲੇ ਅਤੇ ਅਵਿਕਾਸ਼ ਸਿੰਘ, ਐਸ਼ਵੀਰ ਸਿੰਘ, ਏਕਮਜੋਤ ਸਿੰਘ, ਮਾਲਟੇਕ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਮਿਸਟਰੀ ਚੇਜ਼ ਵਿੱਚੋਂ ਪ੍ਰਾਚੀ ਸ਼ਰਮਾ, ਆਦਿੱਤਿਆ ਗਰਗ, ਕੈਥਰੀਨ, ਅਨੰਨਿਆ ਦੀ ਟੀਮ ਨੇ ਦੂਜਾ ਅਤੇ ਦੇਸ਼ਵੀਰ ਸਿੰਘ, ਪ੍ਰਿਯੰਕਾ, ਅਲੀਸ਼ਾ, ਖੁਸ਼ਨੂਰ ਕੌਰ, ਪਿੰਕੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰਾਂ ਦੇ ਕੰਪੀਟੀਸ਼ਨਾਂ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਅੱਗੇ ਵਧਣ ਲਈ ਹੌਸਲਾ ਮਿਲਦਾ ਹੈ। ਉਹਨਾਂ ਇਸ ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਵਾਲੇ ਅਸਿਸਟੈਂਟ ਪ੍ਰੋਫੈਸਰ ਮਿਸ. ਮਨਪ੍ਰੀਤ ਕੌਰ, ਮਿਸ. ਹਰਬੰਸ ਜੱਸੀ ਅਤੇ ਮਿਸ. ਪਰਵਿੰਦਰ ਕੌਰ ਨੂੰ ਵੀ ਵਧਾਈਆਂ ਦਿੱਤੀਆਂ ਜਿਨਾਂ ਨੇ ਸਖਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਹੈ। ਇਸ ਮੌਕੇ ਕਾਲਜ ਦੇ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ, ਡਾ. ਮਨੀਸ਼ ਖੂੰਗਰ (ਅਸਿਸਟੈਂਟ ਪ੍ਰੋਫੈਸਰ) ਅਤੇ ਮਨਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਵੀ ਮੌਜੂਦ ਰਹੇ।
