ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵੱਲੋਂ ਹਰ ਸਾਲ ਦੀ ਤਰ੍ਹਾਂ ਛੇਵੀਂ ਤੋਂ ਨੋਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾਵਿੱਦਿਅਕ ਟੂਰ ਹਰਿਮੰਦਰ ਸਾਹਿਬ ਅਤੇ ਸਾਡਾ ਪਿੰਡ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਦੀ ਅਗਵਾਈ ਆਗੂ ਬਾਂਸਲ, ਰਵਨੀਤ ਕੌਰ, ਕਮਲਜੀਤ ਕੌਰ ਅਤੇ ਰਿਤੂ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ (ਸ਼੍ਰੀ ਅੰਮ੍ਰਿਤਸਰ ਸਾਹਿਬ) ਦੇ ਦਰਸ਼ਨ ਕਰਵਾਏ ਗਏ। ਇਸ ਤੋ ਬਾਅਦ ਵਿਦਿਆਰਥੀਆਂ ਨੂੰ ਸਾਡਾ ਪਿੰਡ ਨਾਂਅ ਦੇ ਸਥਾਨ ਜੋ ਅੰਮ੍ਰਿਤਸਰ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਸਥਿੱਤ ਹੈ, ਲਿਜਾਇਆ ਗਿਆ। ਇੱਥੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਪਿੰਡਾਂ ਦੇ ਵਿਰਸੇ ਨਾਲ ਸਬੰਧਤ ਚੀਜਾਂ ਦਿਖਾਈਆਂ ਗਈਆਂ ਅਤੇ ਉਹਨਾਂ ਬਾਰੇ ਰੌਚਕ ਜਾਣਕਾਰੀ ਦਿੱਤੀ ਗਈ। ਜਿਹੜੀਆਂ ਵਸਤੂਆਂ ਜਾਂ ਪੇਂਡੂ ਕੰਮਕਾਜ ਅਜੋਕੇ ਸਮੇਂ ਵਿੱਚ ਅਲੋਪ ਹੋ ਰਹੇ ਹਨ, ਉਹਨਾਂ ਬਾਰੇ ਵਿਦਿਆਰਥੀ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਇਹੋ ਜਿਹੇ ਵਿੱਦਿਅਕ ਦੂਰ ਕਾਰਨ ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ।

