ਪ੍ਰਸਿੱਧ ਸਾਹਿਤਕਾਰ ਬਿਸਮਿਲ ਫਰੀਦਕੋਟੀ ਐਵਾਰਡ ਪ੍ਰਸਿੱਧ ਸਾਹਿਤਕਾਰ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਨੂੰ।
ਫਰੀਦਕੋਟ 24 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਵੱਲੋਂ ਪੰਜਵਾਂ ਸਲਾਨਾ ਸਾਹਿਤਕ ਸਮਾਗਮ 7 ਦਸੰਬਰ 2025 ਨੂੰ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਅਤੇ ਜਨਰਲ ਸਕੱਤਰ ਧਰਮ ਪ੍ਰਵਾਨਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਐਵਾਰਡ 2025 ਇਸ ਵਾਰ ਪ੍ਰਸਿੱਧ ਸ਼ਾਇਰ ਪੰਜਾਬੀ ਸਾਹਿਤ ਜਗਤ ਦੀ ਮਹਿਕ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਨੂੰ ਦਿੱਤਾ ਜਾਵੇਗਾ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਵਿਜੇ ਵਿਵੇਕ ਕਰਨਗੇ ਅਤੇ ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਬਰਾੜ ਰਿਟਾ. ਐਮ ਡੀ ਪੰਜਾਬ ਲੈਂਡ ਮਾਰਗ ਬੈਂਕ ਹੋਣਗੇ । ਵਿਸ਼ੇਸ਼ ਮਹਿਮਾਨਾਂ ਵਿੱਚ ਸ੍ਰ ਸਰਬਜੀਤ ਸਿੰਘ ਵੀਡੀਓ ਰਣਧੀਰ ਧੀਰ ਐਡਵੋਕੇਟ ,ਸ੍ਰੀ ਪਵਨ ਸ਼ਰਮਾ ਹਰੀ ਨੌ ਹੋਣਗੇ। ਇਸ ਸਮੇਂ ਚੋਣਵੇ ਕਵੀਆਂ ਦਾ ਵਿਸ਼ਾਲ ਕਵੀਆ ਦਰਬਾਰ ਵੀ ਕਰਵਾਇਆ ਜਾਵੇਗਾ।

