ਬਠਿੰਡਾ, 25 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਕਾ ਕਲਾਂ ਰਿਫਾਇਨਰੀ ਰੋਡ ਉੱਤੇ ਪੈਂਦੇ ਸੇਂਟ ਜ਼ੇਵੀਅਰਜ਼ ਸਕੂਲ ਵੱਲ ਵਿਦਿਆਰਥੀਆਂ ਦੇ ਅਕਾਦਮਿਕ ਰੁਟੀਨ ਦੀ ਤਾਜ਼ਗੀ ਲਈ ਇੱਕ ਰੋਜ਼ਾ ਪਿਕਨਿਕ ਦਾ ਆਯੋਜਨ ਕੀਤਾ ਗਿਆ। ਪਿਕਨਿਕ ਦਾ ਆਯੋਜਨ ਬਠਿੰਡਾ-ਡੱਬਵਾਲੀ ਹਾਈਵੇਅ ‘ਤੇ ਬਣੇ “72 ਮੈਡ ਸਟ੍ਰੀਟ, ਵਿੱਚ ਕੀਤਾ ਗਿਆ।ਇਸ ਪਿਕਨਿਕ ਵਿੱਚ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਪ੍ਰਿੰਸੀਪਲ ਮਿਸਟਰ ਜੈਕਬ, ਕੈਂਪਸ ਇੰਚਾਰਜ ਜਗਵਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਟੀਮ ਨੇ ਸਵੇਰੇ 9 ਵਜੇ ਸਕੂਲ ਤੋਂ ਯਾਤਰਾ ਸ਼ੁਰੂ ਕੀਤੀ। ਬੱਚੇ ਰਸਤੇ ਵਿੱਚ ਬਹੁਤ ਖੁਸ਼ ਸਨ ਅਤੇ ਬਹੁਤ ਉਤਸੁਕ ਸਨ, ਗੇਮਾਂ ਦਾ ਅਨੰਦ ਮਾਨਣ ਲਈ।
ਪਿਕਨਿਕ ਦਾ ਸਮਾਂ ਸਕੂਲ ਦੇ ਸਮੇਂ ਦੌਰਾਨ ਹੀ ਨਿਸ਼ਚਿਤ ਕੀਤਾ ਗਿਆ ਸੀ। ਮਿੱਥੇ ਹੋਏ ਸਥਾਨ ਤੇ ਪਹੁੰਚਣ ਉਪਰੰਤ ਸਭ ਤੋਂ ਪਹਿਲਾਂ ਬੱਚਿਆਂ ਨੂੰ ਨਾਸ਼ਤਾ ਕਰਵਾਇਆ ਗਿਆ। ਨਾਸ਼ਤਾ ਕਰਨ ਉਪਰੰਤ ਪ੍ਰੋਗਰਾਮ ਉਤਸ਼ਾਹ ਨਾਲ ਸ਼ੁਰੂ ਹੋਇਆ ਜਿਸ ਵਿੱਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਹਿੱਸਾ ਲਿਆ। ਇਸ ਪਿਕਨਿਕ ਦਾ ਆਯੋਜਨ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਸੀ।ਜਿਸ ਵਿੱਚ ਬਹੁਤ ਸਾਰੇ ਟਰੈਂਪੋਲੀਨ, ਝੂਲੇ,ਡੈਸ਼ਿੰਗ ਕਾਰ,ਰੇਸ ਬਾਇਕ,ਟੇਬਲ ਟੈਨਿਸ , ਕ੍ਰਿਕਟ, ਬਾਸਕਟ ਬਾਲ ਗੇਮਾਂ ਅਤੇ 4ਡੀ ਤਸਵੀਰਾਂ, ਸ਼ੂਟਿੰਗ ਗੇਮਾਂ ਆਦਿ ਸ਼ਾਮਿਲ ਸਨ। ਕੁਝ ਬੱਚੇ ਟਰੈਂਪੋਲੀਨ ਦਾ ਇਸ ਤਰਾਂ ਆਨੰਦ ਮਾਣ ਰਹੇ ਸਨ,ਜਿਵੇਂ ਕਿ ਇੰਨੇ ਵੱਡੇ ਟਰੈਂਪੋਲੀਨ ਉਹਨਾਂ ਨੇ ਪਹਿਲੀ ਵਾਰ ਦੇਖੇ ਹੋਣ।ਪਰ ਡੈਸ਼ਿੰਗ ਕਾਰ ਸਾਰੇ ਵਿਦਿਆਰਥੀਆਂ ਲਈ ਇੱਕ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਸੀ। ਕਿੰਡਰਗਾਰਟਨ ਦੇ ਬੱਚਿਆਂ ਨੇ ‘ਡੀਜੇ’ ਦੀ ਆਵਾਜ਼ ਤੇ ਆਪਣੇ ਅਧਿਆਪਿਕਾਂ ਨਾਲ ਮਿਲ ਕੇ ਇਹਨਾਂ ਗੇਮਾਂ ਦਾ ਖੂਬ ਆਨੰਦ ਮਾਣਿਆ।ਇਸ ਤੋਂ ਬਾਅਦ ਬੱਚਿਆਂ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਰੈਕਟਰ ਮਿਸਟਰ ਥਾਮਸ ਵੱਲੋਂ ਪਿਕਨਿਕ ਦੀ ਮਹੱਤਤਾ ਵਾਰੇ ਦੱਸਦੇ ਹੋਏ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਰੁਟੀਨ ਤੋਂ ਤਾਜ਼ਗੀ ਪ੍ਰਦਾਨ ਕਰਨ ਲਈ ਅਜਿਹੇ ਪ੍ਰੋਗਰਾਮ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਨਿਆ ਕਿ ਅਜਿਹੀਆਂ ਪਿਕਨਿਕਾਂ ਦਾ ਵਿਦਿਆਰਥੀਆਂ ਦੀ ਸਮੁੱਚੀ ਤੰਦਰੁਸਤੀ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਵੈਨਾਂ ਵਿੱਚ ਬੈਠਾ ਦਿੱਤਾ ਗਿਆ।ਰਸਤੇ ਵਿੱਚ ਆਉਂਦੇ ਸਮੇਂ ਬੱਚੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਨੱਚ ਰਹੇ ਸਨ ਅਤੇ ਕੁਝ ਬੱਚੇ ਗਾ ਰਹੇ ਸਨ ਇਸ ਤਰ੍ਹਾਂ ਬਹੁਤ ਸਾਰੀਆਂ ਖੁਸ਼ੀਆਂ ਭਰੀਆਂ ਯਾਦਾਂ ਨਾਲ ਵਿਦਿਆਰਥੀ ਸਕੂਲ ਵਾਪਸ ਪਰਤੇ ਆਏ। ਇਸ ਪਿਕਨਿਕ ਦਾ ਸਕੂਲ ਦੇ ਵਿਦਿਆਰਥੀਆਂ, ਮਾਤਾ- ਪਿਤਾ ਤੇ ਅਧਿਆਪਕਾਂ ਵੱਲੋਂ ਬਹੁਤ ਸਮਰਥਨ ਕੀਤਾ।
