ਚੋਰੀ, ਸਟਰੀਟ ਕਰਾਈਮ ਖਿਲਾਫ 32 ਦੋਸ਼ੀ ਗ੍ਰਿਫਤਾਰ, ਕੀਮਤੀ ਸਮਾਨ ਵੀ ਕੀਤਾ ਬਰਾਮਦ : ਐਸਐਸਪੀ
ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਹੁਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਡੀ.ਆਈ.ਜੀ. ਫਰੀਦਕੋਟ ਰੇਂਜ ਸ਼੍ਰੀਮਤੀ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋ ਜਿਲ੍ਹੇ ਅੰਦਰ ਸਨੈਚਿੰਗ, ਖੋਹ ਅਤੇ ਚੋਰੀ ਵਰਗੀਆਂ ਵਾਰਦਾਤਾਂ ’ਤੇ ਤੁਰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਤਾਜ਼ਾ ਕਾਰਵਾਈ ਦੌਰਾਨ, ਫਰੀਦਕੋਟ ਪੁਲਿਸ ਨੇ ਪਿਛਲੇ ਕੁਝ ਹੀ ਦਿਨਾ ਦੌਰਾਨ ਚੋਰੀ ਅਤੇ ਸਟਰੀਟ ਕਰਾਈਮ ਦੇ ਵੱਖ–ਵੱਖ ਮਾਮਲਿਆਂ ਵਿੱਚ ਕੁੱਲ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿੰਨਾ ਪਾਸੋ ਚੋਰੀ ਅਤੇ ਖੋਹ ਕੀਤਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 8 ਸਰਗਰਮ ਗਿਰੋਹਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹਨਾ ਗਿਰੋਹਾ ਵਿੱਚ ਸ਼ਾਮਿਲ 25 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਿੰਨਾ ਸਬੰਧੀ ਵੇਰਵੇ ਹੇਠ ਲਿਖੇ ਅਨੁਸਾਰ ਹਨ। ਸਕੂਲ ਵਿੱਚੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਾਬੂ ਮਿਤੀ 10 ਨਵੰਬਰ ਨੂੰ ਥਾਣਾ ਸਾਦਿਕ ਵੱਲੋਂ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਫਿਰਾਕ ਵਿੱਚ ਘੁੰਮ ਰਹੇ 2 ਦੋਸ਼ੀਆਂ ਅਜੇ ਕੁਮਾਰ ਅਤੇ ਸਾਜਨ ਸਿੰਘ ਨੂੰ 1 ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਇਹ ਸਾਹਮਣੇ ਆਇਆ ਕਿ ਇਹਨਾ ਨੇ ਮੋਟਰਸਾਈਕਲ ਚੋਰੀ ਦੇ ਨਾਲ ਨਾਲ ਹੋਰ ਵੀ ਕਈ ਚੋਰੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਰਾਤ ਨੂੰ ਪਿੰਡ ਸੈਦੇਕੇ ਦੇ ਸਰਕਾਰੀ ਸਕੂਲ ਵਿੱਚੋਂ ਪੰਜ ਕੰਪਿਊਟਰ ਸਮੇਤ ਐਲਸੀਡੀ ਚੋਰੀ ਕੀਤੇ ਸਨ, ਜਿਸ ’ਤੇ ਪੁਲਿਸ ਪਾਰਟੀ ਨੇ ਦੋਸ਼ੀਆ ਦੀ ਨਿਸ਼ਾਨਦੇਹੀ ਪਰ ਇੱਕ ਕੰਪਿਊਟਰ ਸਮੇਤ ਐਲਸੀਡੀ ਬਰਾਮਦ ਵੀ ਕੀਤਾ ਗਿਆ। ਇਸ ਸਬੰਧੀ ਥਾਣਾ ਸਾਦਿਕ ਵਿਖੇ ਮੁਕੱਦਮਾ ਨੰਬਰ 151 ਮਿਤੀ 10.11.2025 ਅਧੀਨ ਧਾਰਾ 303(2) ਬੀ.ਐਨ.ਐਸ 317(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਅਜੇ ਕੁਮਾਰ ਪੁੱਤਰ ਟਹਿਲ ਸਿੰਘ ਵਾਸੀ ਮੱਤੜ ਹਠਾੜ ਥਾਣਾ ਲੱਖੋ ਕੇ ਬਹਿਰਾਮ ਜ਼ਿਲਾ ਫਿਰੋਜ਼ਪੁਰ, ਮੁਕੱਦਮਾ ਨੰਬਰ 121 ਮਿਤੀ 18.09.2023 ਅ/ਧ 379/473/411 ਆਈ.ਪੀ.ਸੀ ਥਾਣਾ ਸਦਰ ਜਲਾਲਾਬਾਦ (ਫਾਜਿਲਕਾ), ਮੁਕੱਦਮਾ ਨੰਬਰ 59 ਮਿਤੀ 07.09.2024 ਅ/ਧ 303, 317 ਬੀ.ਐਨ.ਐਸ ਥਾਣਾ ਸਾਦਿਕ, ਮੁਕੱਦਮਾ ਨੰਬਰ 37 ਮਿਤੀ 06.04.2025 ਅ/ਧ 303(2), 317(2) ਬੀ.ਐਨ.ਐਸ ਥਾਣਾ ਮਮਦੋਟ, ਸਾਜਨ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਮੱਤੜ ਹਠਾੜ ਥਾਣਾ ਲੱਖੋ ਕੇ ਬਹਿਰਾਮ ਜ਼ਿਲਾ ਫਿਰੋਜ਼ਪੁਰ, ਮੁਕੱਦਮਾ ਨੰਬਰ 76 ਮਿਤੀ 03.09.2024 ਅ/ਧ 303, 2, 317 ਬੀ.ਐਨ.ਐਸ ਥਾਣਾ ਲੱਖੋਕੇ ਬਹਿਰਾਮ (ਫਿਰੋਜਪੁਰ)।
ਬਰਾਮਦਗੀ: 01 ਮੋਟਰਸਾਈਕਲ, 01 ਐਲ.ਈ.ਡੀ ਅਤੇ 01 ਕੰਪਿਊਟਰ।
ਮਹਿਲਾ ਪਾਸੋ ਨਕਦੀ ਅਤੇ ਮੋਬਾਇਲ ਖੋਹ ਕਰਨ ਵਾਲੇ ਦੋਸ਼ੀ ਕੀਤੇ ਗ੍ਰਿਫਤਾਰ। ਮਿਤੀ 13 ਨਵੰਬਰ ਨੂੰ 03 ਦੋਸ਼ੀਆਂ ਵੱਲੋ ਕੰਮ ਤੋ ਵਾਪਿਸ ਆਪਣੇ ਘਰ ਨੂੰ ਜਾ ਰਹੀ ਮਹਿਲਾ ਨਾਲ ਕੁੱਟਮਾਰ ਕਰਕੇ ਉਸ ਪਾਸੋ ਨਕਦੀ ਅਤੇ ਮੋਬਾਇਲ ਫੋਨ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਸਬੰਧੀ ਸੂਚਨਾ ਮਿਲਣ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 470 ਮਿਤੀ 15.11.2025 ਅ/ਧ 303(2)/111/ 3(5)/317(2)/238 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਵਿਕਰਮ ਕੁਮਾਰ ਵਿੱਕੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਹਰਗੋਬਿੰਦ ਨਗਰ ਬੈਕ ਸਾਈਡ ਚਾਦ ਪੈਲੇਸ ਫਰੀਦਕੋਟ, ਮੁਕੱਦਮਾ ਨੰਬਰ 394 ਮਿਤੀ 30.10.2024 ਅ/ਧ 109, 331(7), 115(2), 126(2), 121(1), 22, 303(2), 238 ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ। ਮੁਕੱਦਮਾ ਨੰਬਰ 411 ਮਿਤੀ 02.10.2025 ਅ/ਧ 305(ਏ)/317(2)/331(4) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ। ਰਜਿੰਦਰ ਸਿੰਘ ਉਰਫ ਸੰਨੀ ਭੈਰੋ ਪੁੱਤਰ ਕੁਲਵੰਤ ਸਿੰਘ ਵਾਸੀ ਹਰਗੋਬਿੰਦ ਨਗਰ ਬੈਕ ਸਾਈਡ ਚਾਦ ਪੈਲੇਸ ਫਰੀਦਕੋਟ, ਮੁਕੱਦਮਾ ਨੰਬਰ 35 ਮਿਤੀ 26.01.2023 ਅ/ਧ 379/411 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ। ਜਤਿੰਦਰ ਸਿੰਘ ਉਰਫ ਚਿੰਦੀ ਪੁੱਤਰ ਹਰਬੰਸ ਸਿੰਘ ਵਾਸੀ ਭੋਲੂਵਾਲਾ ਰੋਡ ਗੋਬਿੰਦ ਨਗਰ, ਫਰੀਦਕੋਟ, ਮੁਕੱਦਮਾ ਨੰਬਰ 392 ਮਿਤੀ 10.11.2023 ਅ/ਧ 386, 120(ਬੀ) ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ। ਮਹਿਲਾ ਪਾਸੋ ਖੋਹ ਕਰਨ ਵਾਲੇ ਦੋਸ਼ੀ ਮਹਿਜ ਚੰਦ ਘੰਟਿਆ ਅੰਦਰ ਕੀਤੇ ਕਾਬੂ। ਇੱਕ ਮੋਟਰਸਾਈਕਲ ਸਵਾਰ ਵੱਲੋ 15 ਨਵੰਬਰ ਨੂੰ ਗੁਰੂ ਨਾਨਕ ਕਲੋਨੀ ਫਰੀਦਕੋਟ ਵਿਖੇ ਇੱਕ ਘਰ ਦੇ ਬਾਹਰ ਬੈਠੀ ਮਹਿਲਾ ਦੀਆਂ ਕੰਨਾ ਵਿੱਚ ਪਾਈਆ ਸੋਨੇ ਦੀਆ ਵਾਲੀਆ ਝਪਟ ਮਾਰ ਕੇ ਖੋਹ ਕੇ ਲੈ ਗਿਆ ਸੀ, ਜਿਸ ਦੀ ਸੂਚਨਾ ਮਿਲਣ ਤੇ ਫਰੀਦਕੋਟ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਅਰਮਾਨਦੀਪ ਸਿੰਘ ਉਰਫ ਪ੍ਰਿਸ਼ ਨੂੰ ਭਾਨ ਸਿੰਘ ਕਲੋਨੀ ਦੀ ਗਲੀ ਨੰਬਰ 18-19 ਵਿਚਕਾਰ ਖੋਹ ਕੀਤੀਆਂ ਸੋਨੇ ਦੀਆ ਵਾਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 473 ਮਿਤੀ 17.11.2025 ਅਧੀਨ ਧਾਰਾ 304(2)/111/317(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਅਰਮਾਨਦੀਪ ਸਿੰਘ ਉਰਫ ਪ੍ਰਿਸ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਕੋਟਕਪੂਰਾ ਮੁਕੱਦਮਾ ਨੰਬਰ 310 ਮਿਤੀ 15.07.2025 ਅ/ਧ 112(2)/304/62/317(2) ਬੀ.ਐਨ.ਐਸ. ਥਾਣਾ ਸਿਟੀ ਫਰੀਦਕੋਟ।
ਬਰਾਮਦਗੀ 01 ਸੋਨੇ ਦੀ ਪੂਰੀ ਵਾਲੀ ਅਤੇ 01 ਅੱਧੀ ਸੋਨੇ ਦੀ ਵਾਲੀ।
ਵਾਰਦਾਤ ਦੌਰਾਨ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ
ਇਸੇ ਦੌਰਾਨ ਮਿਤੀ 21 ਨਵੰਬਰ ਨੂੰ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਗੌਤਮ ਕੁਮਾਰ ਚੋਰੀਆ ਕਰਨ ਦਾ ਆਦੀ ਹੈ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਚੋਰੀ ਕਰਨ ਦੀ ਤਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਗੌਤਮ ਕੁਮਾਰ ਨੂੰ ਬੈਕਸਾਈਡ ਨਹਿਰੂ ਸਾਪਿਗ ਸੈਟਰ ਨਜਦੀਕ ਲਾਲ ਕੋਠੀ ਪਾਸੋ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਬੀ.ਐਨ.ਐਸ ਦੀਆਂ ਧਾਰਾਵਾਂ 303(2), 317(2) ਤਹਿਤ ਮੁਕੱਦਮਾ ਨੰਬਰ 478 ਮਿਤੀ 21.11.2025 ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਫਰੀਦਕੋਟ ਪੁਲਿਸ ਨੂੰ ਮਿਤੀ 23 ਨਵੰਬਰ ਨੂੰ ਸੂਚਨਾ ਮਿਲੀ ਕਿ ਇੱਕ ਗਿਰੋਹ ਵਿੱਚ ਸ਼ਾਮਿਲ ਵਿਅਕਤੀ ਮਾਰੂ ਹਥਿਆਰਾਂ ਨਾਲ ਲੈ ਕੇ ਲੁੱਟਾਂ ਖੋਹਾ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸ ਸੂਚਨਾ ਦੇ ਅਧਾਰ ’ਤੇ ਤੁਰਤ ਕਾਰਵਾਈ ਕਰਦੇ ਹੋਏ ਇੱਕ ਗਿਰੋਹ ਵਿੱਚ ਸ਼ਾਮਿਲ 03 ਵਿਅਕਤੀਆ ਨੂੰ ਤੇਜਧਾਰ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 268 ਮਿਤੀ 23.11.2025 ਅਧੀਨ ਧਾਰਾ 111(3) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ।
ਲੜੀ ਨੰ. ਦੋਸ਼ੀਆ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ
1) ਬਲਵੰਤ ਸਿੰਘ ਉਰਫ ਬੱਬਾ ਪੁੱਤਰ ਰਾਜ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿਪਲੀ
1) ਮੁਕੱਦਮਾ ਨੰਬਰ 156 ਮਿਤੀ 04.10.2009 ਅ/ਧ 324, 148, 149 ਆਈ.ਪੀ.ਸੀ ਥਾਣਾ ਸਦਰ ਫਰੀਦਕੋਟ
2) ਮੁਕੱਦਮਾ ਨੰਬਰ 119 ਮਿਤੀ 21.07.2015 ਅ/ਧ 394, 120 (ਬੀ) ਆਈ.ਪੀ.ਸੀ ਥਾਣਾ ਸਿਟੀ ਸਾਊਥ ਮੋਗਾ
3) ਮੁਕੱਦਮਾ ਨੰਬਰ 185 ਮਿਤੀ 04.08.2025 ਅ/ਧ 331(4), 317(2), 305 ਬੀ.ਐਨ.ਐਸ ਥਾਣਾ ਸਦਰ ਫਰੀਦਕੋਟ
2) ਲਾਜਮ ਸਿੰਘ ਪੁੱਤਰ ਮੁਖਤਿਆਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਰਾਜੋਵਾਲਾ।
3) ਹਰਬੰਸ ਸਿੰਘ ਉਰਫ ਨਿੱਕਾ ਪੁੱਤਰ ਅੱਤਰ ਸਿੰਘ ਪੁੱਤਰ ਯਾਦ ਰਾਮ ਵਾਸੀ ਟਹਿਣਾ ।
ਫਰੀਦਕੋਟ ਪੁਲਿਸ ਵੱਲੋਂ ਇਹ ਸਾਰੀਆਂ ਕਾਰਵਾਈਆਂ ਇਹ ਗੱਲ ਸਪੱਸ਼ਟ ਕਰਦੀਆਂ ਹਨ ਕਿ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਅਤੇ ਬਰਾਮਦਗੀ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਕਰਦੀ ਹੈ। ਪੁਲਿਸ ਟੀਮਾਂ ਵੱਲੋਂ ਰਾਤ–ਦਿਨ ਲਾਗੂ ਕੀਤੀ ਗਈ ਸਖਤ ਨਿਗਰਾਨੀ ਅਤੇ ਸਮੇਂ-ਸਿਰ ਕਾਰਵਾਈ ਜਿਲ੍ਹੇ ਨੂੰ ਅਪਰਾਧ–ਰਹਿਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਐਸ. ਐਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਨਤਾ ਦਾ ਸਹਿਯੋਗ ਕਿਸੇ ਵੀ ਅਪਰਾਧ ਨੂੰ ਰੋਕਣ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਸ਼ੱਕੀ ਹਲਚਲ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।