ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਬਲਤੇਜ ਸਿੰਘ ਕਟਾਰੀਆ ਉਰਫ ਭੋਲਾ ਹਲਵਾਈ ਦੀ ਬੇਟੀ ਅਮਰਜੀਤ ਕੌਰ ਪਤਨੀ ਵਿਕਾਸ ਮੌਂਗਾ ਅਤੇ ਬੇਟਾ ਵਰਿੰਦਰ ਕਟਾਰੀਆ ਦੋਹਤੇ ਪ੍ਰਨਵ ਮੌਂਗਾ, ਜੈ ਵੰਸ਼ ਮੌਂਗਾ ਸਮੂਹ ਪਰਿਵਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿਖੇ ਦਾਖਲ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਸਾਂ ਵਾਸਤੇ ਲੰਗਰ ਭੇਜਿਆ। ਲੰਗਰ ਦੀ ਤਿਆਰੀ ਗੁਰਦੁਆਰਾ ਬਾਬਾ ਭਾਈ ਸਾਂਈਂ ਵਿਖੇ ਕੀਤੀ ਗਈ। ਗੁਰਦੁਆਰਾ ਮਾਤਾ ਖੀਵੀ ਜੀ ਫਰੀਦਕੋਟ ਦੇ ਸੇਵਾਦਾਰਾਂ ਰਾਹੀਂ ਲੰਗਰ ਮਰੀਜ਼ਾਂ ਵਾਸਤੇ ਪਹੁੰਚਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੀਪਾ, ਮੈਂਬਰ ਗੁਰਜੰਟ ਸਿੰਘ, ਇਕੱਤਰ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ ਅਤੇ ਸੇਵਕ ਸਿੰਘ ਮੁੱਖ ਸੇਵਦਾਰ, ਬੋਹੜ ਸਿੰਘ ਸੇਵਾਦਾਰ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਬਲਤੇਜ ਸਿੰਘ ਕਟਾਰੀਆ, ਵਰਿੰਦਰ ਕਟਾਰੀਆ, ਕੁਲਵੰਤ ਸਿੰਘ ਪ੍ਰਧਾਨ, ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਗੁ: ਬਾਬਾ ਭਾਈ ਸਾਈਂ ਦਾਸ, ਮਾ. ਗੇਜ ਰਾਮ ਭੌਰਾ, ਡਾ. ਗੁਰਮੀਤ ਸਿੰਘ ਧਾਲੀਵਾਲ, ਡਾ. ਹਰਿੰਦਰ ਸਿੰਘ ਪੰਚ, ਬਸੰਤ ਸਿੰਘ ਠੇਕੇਦਾਰ ਅਤੇ ਸਮੂਹ ਸੰਗਤਾਂ ਵੀ ਹਾਜ਼ਰ ਸਨ। ਮਾਈਆਂ ਬੀਬੀਆਂ ਰਾਹੀਂ ਬੜੀ ਸ਼ਰਧਾ ਭਾਵਨਾਂ ਨਾਲ ਲੰਗਰ ਸਮੇਤ ਦਲੀਆਂ ਤਿਆਰ ਕੀਤਾ ਗਿਆ।

