ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇ.ਕੇ.ਸੀ. ਕਾਂਗਰਸ ਵਿਭਾਗ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਫਰੀਦਕੋਟ ਦੇ ਜ਼ਿਲ੍ਹਾ ਜਰਨਲ ਸਕੱਤਰ ਜਸਵਿੰਦਰ ਸਿੰਘ ਔਲਖ ਵੱਲੋਂ 30 ਨਵੰਬਰ ਨੂੰ ਦਿੱਲੀ ਵਿਖੇ ਹੋ ਰਹੀ ਭੀਮ ਰੈਲੀ ਦੀਆਂ ਤਿਆਰੀਆਂ ਪ੍ਰਤੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਲੜਾ ਰਹੀ ਹੈ ਅਤੇ ਜਾਤੀਵਾਦ ਫੈਲਾ ਰਹੀ ਹੈ। ਮੋਦੀ ਸਰਕਾਰ ਤੋਂ ਸੰਵਿਧਾਨ ਨੂੰ ਬਚਾਉਣ, ਲੋਕਤੰਤਰ ਨੂੰ ਬਚਾਉਣ, ਵੋਟ ਚੋਰੀ ਨੂੰ ਰੋਕਣਾ ਸਮੇਂ ਦੀ ਲੋੜ ਹੈ। ਉਹਨਾ ਕਿਹਾ ਕਿ ਦਲਿਤ ਸਮਾਜ ਉਪਰ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਸਾਨੂੰ ਇਕਮੁੱਠ ਹੋਣ ਦੀ ਲੋੜ ਹੈ। ਮੋਦੀ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ। ਜਿਵੇਂ ਮਨਰੇਗਾ ਮਜ਼ਦੂਰਾਂ ਦਾ ਬਜ਼ਟ ਘਟਾਉਣਾ ਕੰਮ ਨਾ ਦੇਣਾ, ਰਾਖਵਾਂਕਰਨ ਨੂੰ ਖਤਮ ਕਰਨ ਦੀਆਂ ਹਰਕਤਾਂ ਕਰ ਰਹੀ ਹੈ ਮੋਦੀ ਸਰਕਾਰ। ਕਾਲਾ ਸਿੰਘ ਬਲਾਕ ਜਰਨਲ ਸਕੱਤਰ ਅਤੇ ਜਗਰੂਪ ਸਿੰਘ ਸਲਾਹਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਪਛੜੇ ਵਰਗਾਂ ਦੇ ਹੱਕਾਂ ਲਈ ਕੁਝ ਨਹੀਂ ਕਰ ਰਹੀ ਉਲਟਾ ਗ਼ਰੀਬ ਵਰਗ ਨੂੰ ਦਬਾਅ ਰਹੀ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਜਸਟਿਸ ਬੀ.ਆਰ. ਗਵੱਈ ਦੇ ਉਪਰ ਮਨੂਵਾਦੀ ਸੋਚ ਵਾਲੇ ਵਕੀਲ ਵੱਲੋਂ ਜੁੱਤੀ ਸੁੱਟਣਾ ਪੁਲਿਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਭਾਜਪਾ ਦੇ ਲੀਡਰ ਅਤੇ ਉੱਚ ਅਫ਼ਸਰਾਂ ਉੱਪਰ ਕਾਰਵਾਈ ਨਾ ਕਰਨਾ ਸਰਕਾਰ ਦੇ ਵਿਰੋਧ ਵਿੱਚ 30 ਨਵੰਬਰ ਨੂੰ ਦਿੱਲੀ ਵਿਖੇ ਬਹੁਤ ਭਾਰੀ ਭੀਮ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਦੀ ਉਮਰ ਹੱਦ ਸਰਕਾਰ ਨੂੰ 55 ਸਾਲ ਕਰ ਦੇਣੀ ਚਾਹੀਦੀ ਹੈ। ਪੈਨਸ਼ਨਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ, ਬੇਜ਼ਮੀਨੇ ਲੋਕਾਂ ਦੇ ਕਰਜ਼ੇ ਬੈਂਕਾਂ ਜਾਂ ਪ੍ਰਾਈਵੇਟ ਕੰਪਨੀਆਂ ਦੇ ਹੋਣ ਸਾਰੇ ਮਾਫ਼ ਹੋਣੇ ਚਾਹੀਦੇ ਹਨ, ਮਨਰੇਗਾ ਦੀ ਦਿਹਾੜੀ ਘੱਟੋਂ ਘੱਟ 700 ਰੁਪਏ ਹੋਣੀ ਚਾਹੀਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਸੁਖਦੇਵ ਸਿੰਘ, ਜਗਦੀਸ਼ ਸਿੰਘ ਸੀਪਾ, ਰਾਜ ਕੁਮਾਰ, ਸਤਨਾਮ ਸਿੰਘ ਸ਼ੂਟਰ, ਮਨਪ੍ਰੀਤ ਸਿੰਘ ਲਾਡੀ, ਜੱਜ ਸਿੰਘ, ਜ਼ੋਬਨ ਸਿੰਘ, ਆਦਿ ਹਾਜ਼ਰ ਸਨ

