ਮੋਗਾ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਸ਼ੀਸ਼ ਕੁਮਾਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ, ਰਾਜੇਸ਼ ਪਾਲ ਅਰੋੜਾ ਨੋਡਲ ਅਫਸਰ ਦੀ ਰਹਿਨਮਾਈ ਹੇਠ ਬਲਾਕ ਪੱਧਰੀ ਅਧਿਆਪਕ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ ਵਿਖੇ ਕਰਵਾਇਆ ਗਿਆ। ਬਲਾਕ ਮੋਗਾ 2 ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜਿਸ ਵਿੱਚ ਅਧਿਆਪਕਾਂ ਨੇ ਆਪਣੇ ਬਿਹਤਰ ਅਭਿਆਨਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਨੂੰ ਵਿਦਿਆਰਥੀਆਂ ਲਈ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਵੱਖ ਵੱਖ 10 ਸ਼੍ਰੇਣੀਆਂ ਦੇ ਤਹਿਤ ਭਾਗ ਲਿਆ ਜਿਸ ਵਿੱਚ ਸ.ਸ.ਸ.ਸ. ਸਕੂਲ ਸਿੰਘਾਂਵਾਲਾ ਦੇ ਅਧਿਆਪਕ ਹਰਜਿੰਦਰ ਸਿੰਘ ਨੇ ਪਹਿਲਾ ਸਥਾਨ ਗੁਰਦੀਪ ਕੌਰ ਪਹਿਲਾ ਸਥਾਨ, ਛੋਹਪ੍ਰੀਤ ਕੌਰ ਪਹਿਲਾ ਸਥਾਨ ਰਿਤੂ ਬੇਰੀ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਰਣਜੀਤ ਸਿੰਘ ਇੰਚ ਪ੍ਰਿੰਸੀਪਲ, ਵੱਲੋਂ ਜੇਤੂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਮੈਡਮ ਨੀਲਮ, ਜਸਵੰਤ ਕੌਰ ਹਰਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਮੁਕੇਸ਼ ਕੁਮਾਰ, ਮੀਨਾਕਸ਼ੀ ਬਾਲਾ, ਸਾਕਸ਼ੀ ਸੂਦ, ਪਰਮਜੀਤ ਕੌਰ, ਸੁਨੀਤਾ, ਗੀਤਾ, ਗੁਰਦੀਪ ਕੌਰ, ਬਬੀਤਾ, ਵਿਨੈ ਕੁਮਾਰ, ਟੀਨਾ, ਸ਼ੈਫੀ ਅਧਿਆਪਕਾਂ ਵੱਲੋਂ ਵਧਾਈ ਦਿੱਤੀ ਗਈ।

