ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਰਾਸਤੀ ਇਮਾਰਤਾਂ, ਦਰਖਤਾਂ, ਨਦੀਆਂ-ਨਾਲਿਆਂ ਅਤੇ ਸੋ ਸਾਲ ਤੋਂ ਪੁਰਾਣੀਆਂ ਵਿਰਾਸਤੀ ਸੰਪੱਤੀਆਂ ਦੀ ਸੰਭਾਲ ਲਈ ਦੇਸ਼ ਭਰ ਵਿੱਚ ਸੇਵਾ ਨਿਭਾਅ ਰਹੀ ਸੰਸਥਾ ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ (ਇੰਟੈਕ) ਵੱਲੋਂ ਸਾਲ 2025 ਦੇ ਟਾਪਿਕ ‘ਟਰੀ ਆਫ ਲਾਈਫ’ ਨੈਸ਼ਨਲ ਪੋਸਟਰ ਮੇਕਿੰਗ ਕੰਪੀਟੀਸ਼ਨ ਸਿਰਲੇਖ ਅਧੀਨ ਇੱਕ ਪੋਸਟਰ ਮੇਕਿੰਗ ਮੁਕਾਬਲਾ ਸਥਾਨਕ ਡੀ ਸੀ ਐੱਮ ਇੰਟਰਨੈਸ਼ਨਲ ਸਕਲੂ ਵਿਖੇ ਕਰਾਇਆ ਗਿਆ। ਅੱਜ ਦੇ ਇਸ ਮੁਕਾਬਲੇ ਵਿੱਚ ਸਕੂਲ ਦੇ ਸੱਤਵੀਂ ਤੋਂ ਨੌਂਵੀ ਸ਼੍ਰੇਣੀ ਦੇ 20 ਵਿਦਿਆਰਥੀਆਂ ਨੇ ਭਾਗ ਲਿਆ। ਟਾਪਿਕ ਅਨੁਸਾਰ ਵਿਦਿਆਰਥੀਆਂ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਵਿਰਾਸਤੀ ਰੁੱਖਾਂ ਜਿਵੇਂ ਬੋਹੜ, ਟਾਹਲੀ, ਪਿੱਪਲ, ਨਿੰਮ ਅਤੇ ਨਾਰੀਅਲ ਆਦਿ ਦੀ ਪੇਂਟਿੰਗ ਤਿਆਰ ਕੀਤੀ ਗਈ। ਇਸ ਦੇ ਨਾਲ ਹੀ ਦਰਖਤ ਦੇ ਰਾਸ਼ਟਰੀ ਮਹੱਤਵ ਜਿਵੇਂ ਇਸ ਦਾ ਨਾਂਅ, ਇਸ ਤੋਂ ਪ੍ਰਾਪਤ ਫਲ ਫੁੱਲ, ਲੱਕੜ ਤੇ ਇਸ ਤੇ ਨਿਰਭਰ ਜੀਵਨ ਜਿਵੇਂ ਪਸ਼ੂਆਂ ਲਈ ਪੰਛੀਆਂ ਲਈ ਖੁਰਾਕ, ਇਸ ਦਾ ਵਾਤਾਵਰਨ ਤੇ ਪ੍ਰਭਾਵ ਆਦਿ ਵਿਸ਼ੇ ਤੇ 200 ਸ਼ਬਦਾਂ ਵਿੱਚ ਇੱਕ ਨਿਬੰਧ ਵੀ ਲਿਖਿਆ ਗਿਆ। ਇੰਟੈਕ ਦੇ ਜਿਲ੍ਹਾ ਕਨਵੀਨਰ ਪ੍ਰੋ. ਬਲਤੇਜ ਸਿੰਘ ਬਰਾੜ, ਸਹਿ ਕਨਵੀਨਰ ਇੰਜ, ਰਾਜ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਸਕੂਲ ਪ੍ਰਿੰਸੀਪਲ ਮਿਸਜ ਮੀਨਾਕਸ਼ੀ ਸ਼ਰਮਾ ਤੇ ਸਕੂਲ ਚੇਅਰਮੈਨ ਪਵਨ ਮਿੱਤਲ ਤੇ ਸ੍ਰਪਸਤ ਅਸ਼ੋਕ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਕੂਲ ਵਿਖੇ ਇਹ ਮੁਕਾਬਲਾ ਕਰਾਇਆ ਗਿਆ। ਸ੍ਰ. ਬਰਾੜ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੇ ਵੱਖ-ਵੱਖ ਹੋਰ ਸਕੂਲਾਂ ਵਿੱਚਵੀ ਇਹ ਮੁਕਾਬਲਾ ਹੋ ਰਿਹਾ ਹੈ ਤੇ ਰਾਸ਼ਟਰੀ ਪੱਧਰ ਤੋਂ ਹਰ ਇੱਕ ਪ੍ਰਤੀਭਾਗੀ ਲਈ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਰੀਜਨਲ ਪੱਧਰ ’ਤੇ 100 ਵਿਦਿਆਰਥੀਆਂ ਅਤੇ ਰਾਸ਼ਟਰੀ ਪੱਧਰ ’ਤੇ ਸਥਾਨ ਰੱਖਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਤੇ ਨਗਦ ਇਨਾਮ ਦਿੱਤੇ ਜਾਣਗੇ। ਸਕੂਲ ਦੇ ਆਰਟ ਅਧਿਆਪਕ ਮਿਸ ਸੁਰਿੰਦਰ ਕੌਰ ਵੱਲੋਂ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ। ਵਿਦਿਆਰਥੀਆਂ ਵਿੱਚ ਅੱਜ ਦੇ ਇਸ ਮੁਕਾਬਲੇ ਪ੍ਰਤੀ ਬੜਾ ਉਤਸ਼ਾਹ ਦੇਖਿਆ ਗਿਆ। ਇੰਟੈਕ ਵੱਲੋਂ ਹਰ ਪ੍ਰਤੀਭਾਗੀ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
