ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਅਗਰਵਾਲ ਭਵਨ ਕੋਟਕਪੂਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਆਗੂ ਮਨਜੀਤ ਸਿੰਘ ਨੇਗੀ ਦੇ ਹੋਏ ਤਾਜਪੋਸ਼ੀ ਸਮਾਗਮ ਮੌਕੇ ਵੱਖ-ਵੱਖ ਭਾਜਪਾ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਮਨਜੀਤ ਸਿੰਘ ਨੇਗੀ ਨੂੰ ਭਾਜਪਾ ਮੰਡਲ ਕੋਟਕਪੂਰਾ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸਾਰਿਆਂ ਨੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਨਿਊ ਸ਼੍ਰੀ ਮਹਾਸ਼ਕਤੀ ਭਜਨ ਮੰਡਲੀ ਲੰਗਰ ਸੇਵਾ ਪ੍ਰਧਾਨ ਮਦਨ ਮਲਿਕ, ਸਰਪ੍ਰਸਤ ਓਮ ਪ੍ਰਕਾਸ਼ ਗੋਇਲ, ਪੰਡਿਤ ਪੁਸ਼ਕਰ ਸ਼ਰਮਾ, ਮਨੋਜ ਐਮ.ਸੀ., ਕੈਸ਼ੀਅਰ ਰਾਮ ਕੁਮਾਰ ਭਾਊ, ਰਾਮ ਚੰਦਰ ਅਤੇ ਵਿਜੇ ਕੁਮਾਰ ਆਦਿ ਨੇ ਮਾਤਾ ਜੀ ਦੀ ਤਸਵੀਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜੀਤ ਨੇਗੀ ਨੇ ਸ਼੍ਰੀ ਮਹਾਸ਼ਕਤੀ ਭਜਨ ਮੰਡਲੀ ਲੰਗਰ ਸੇਵਾ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਭਜਨ ਮੰਡਲੀ ਵਲੋਂ ਸਮਾਜਸੇਵੀ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਉਹਨਾ ਇਸ ਸਨਮਾਨ ਮਿਲਣ ’ਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲਾ ਪ੍ਰਧਾਨ ਗੌਰਵ ਕੱਕੜ, ਸੀਨੀਅਰ ਆਗੂ ਮਾ. ਹਰਬੰਸ ਲਾਲ, ਸ਼੍ਰੀਮਤੀ ਸੁਨੀਤਾ ਗਰਗ, ਦੁਰਗੇਸ਼ ਸ਼ਰਮਾ, ਕ੍ਰਿਸ਼ਨ ਨਾਰੰਗ, ਰਾਜਨ ਨਾਰੰਗ, ਪ੍ਰਦੀਪ ਸ਼ਰਮਾ, ਸ਼ਾਮ ਲਾਲ ਮਹਿੰਗੀ, ਗਗਨਦੀਪ ਸਿੰਘ ਸੁਖੀਜਾ, ਹਰਦੀਪ ਸ਼ਰਮਾ, ਜਸਪਾਲ ਸਿੰਘ ਪੰਜਗਰਾਈਂ, ਆਸ਼ੂ ਗੱਪਾ, ਭੂਸ਼ਨ ਮਿੱਤਲ, ਪ੍ਰਵੀਨ ਗੁਪਤਾ, ਸੋਨੂੰ ਸਿੰਗਲਾ, ਬਿੰਦਰ ਐਮ.ਸੀ. ਆਦਿ ਸਮੇਤ ਹੋਰ ਪਾਰਟੀ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ।

