ਮੁਦਈ ਵੱਲੋਂ ਬਣਾਈ ਗਈ ਝੂਠੀ ਕਹਾਣੀ ਦਾ ਵੀ ਕੀਤਾ ਪਰਦਾਫਾਸ਼
ਪਹਿਲਾ ਦੋਸ਼ੀਆ ਵੱਲੋਂ ਝੂਠੀ ਖੋਹ ਬਣਾ ਵਾਰਦਾਤ ਨੂੰ ਦਿੱਤਾ ਗਿਆ ਸੀ ਅੰਜਾਮ
ਇਹਨਾਂ ਦੋਸ਼ੀਆਂ ਵਿੱਚ ਇੱਕ ਦੋਸ਼ੀ ਪਾਸੋ ਹੌਲਸਟਰ ਸਮੇਤ 15 ਜਿੰਦਾ ਰੌੰਦ ਵੀ ਕੀਤੇ ਗਏ ਬਰਾਮਦ

ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇਸੇ ਤਹਿਤ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਪਿੰਡ ਕੁਆਰਵਾਲਾ ਵਿਖੇ ਹੋਏ ਖੋਹ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ 04 ਦੋਸ਼ੀਆ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਦਈ ਮੁਕੱਦਮਾ ਵੱਲੋ ਦਿੱਤੀ ਗਈ ਖੋਹ ਦੀ ਝੂਠੀ ਇਤਲਾਹ ਦਾ ਵੀ ਪਰਦਾਫਾਸ਼ ਕੀਤਾ ਗਿਆ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਮਿਤੀ 09 ਦਸੰਬਰ ਨੂੰ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਮਿਤੀ 09 ਦਸੰਬਰ ਨੂੰ ਸਵੇਰੇ ਬੈਕ ਵਿੱਚੋ ਕਢਵਾਏ ਹੋਏ 2,15,000 ਰੁਪਏ ਲੈ ਕੇ ਪਿੰਡ ਵਾੜਾ ਦਰਾਕਾ ਤੋ ਆਪਣੇ ਪਿੰਡ ਕੁਹਾਰ ਵਾਲਾ ਪੁੱਜਾ ਤਾਂ ਇੱਕ ਸਵਿਫਟ ਕਾਰ ਨੰਬਰੀ ਪੀ.ਬੀ-31 ਐਨ 4482 ਉਸਦੇ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ ਜਿਸ ਵਿੱਚ ਸਵਾਰ 04 ਵਿਅਕਤੀਆ ਨੇ ਜਿਹਨਾ ਵਿੱਚ ਕਾਰ ਡਰਾਇਵਰ ਦੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਸੀ। ਜਿਹਨਾ ਵੱਲੋਂ ਉਸ ਦੀ ਗੱਡੀ ਵਿੱਚ ਪਏ 02 ਲੱਖ 15 ਹਜਾਰ ਰੁਪਏ ਖੋਹ ਕਰਕੇ ਲੈ ਗਏ। ਇਸ ਸੂਚਨਾ ਤੇ ਅਧਾਰ ਤੇ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਮਦਾ ਨੰਬਰ 243 ਮਿਤੀ 09.12.205 ਅਧੀਨ ਧਾਰਾ 309(4), 205, 126 (2), 351 (2), 3(5) ਬੀ.ਐਨ.ਐਸ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਕਾਰ ਮਾਲਕ ਲਖਮੀਰ ਸਿੰਘ ਦੇ ਬਿਆਨ ਪਰ ਇਸ ਵਿੱਚ 04 ਦੋਸ਼ੀਆਂ 04 ਵਿਅਕਤੀਆ ਰਣਜੀਤ ਸਿੰਘ, ਹਰਦੀਪ ਸਿੰਘ, ਸਿਪਾਹੀ ਵਰਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਨਾਮਜਦ ਕੀਤਾ ਗਿਆ ਜਿਹਨਾ ਨੂੰ ਮਿਤੀ 10 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਉੁਪਰੰਤ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਲੁੱਟ ਦੀ ਨੀਯਤ ਨਾਲ ਕੁਲਵੰਤ ਸਿੰਘ ਦੀ ਗੱਡੀ ਨੂੰ ਜਰੂਰ ਰੋਕਿਆ ਸੀ ਪ੍ਰੰਤੂ ਉਸ ਨਾਲ ਪੈਸਿਆ ਦੀ ਲੁੱਟ-ਖੋਹ ਨਹੀ ਹੋਈ ਸੀ, ਜਿਸ ਤੇ ਕੁਲਵੰਤ ਸਿੰਘ ਅਤੇ ਉਸਦੇ ਦੋਸਤ ਰਜਿੰਦਰ ਸਿੰਘ ਪਾਸੋ ਪੁੱਛਗਿਛ ਕੀਤੀ ਗਈ, ਇਸ ਦੌਰਾਨ ਕੁਲਵੰਤ ਸਿੰਘ ਨੇ ਮੰਨਿਆ ਕਿ ਉਕਤ ਦੋਸ਼ੀਆਂ ਨੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਸੀ ਪ੍ਰੰਤੂ ਜੋ ਉਹ ਐਚ.ਡੀ.ਐਫ.ਸੀ ਬੈਂਕ ਵਿੱਚੋ 2,15,000/- ਰੁਪਏ ਕਢਵਾ ਕੇ ਲਿਆਇਆ ਸੀ ਉਹ ਉਹਨਾਂ ਪਾਸ ਹੀ ਹਨ, ਕੁਲਵੰਤ ਸਿੰਘ ਅਤੇ ਉਸਦੇ ਸਾਥੀ ਰਜਿੰਦਰ ਸਿੰਘ ਨੇ ਲੁੱਟ-ਖੋਹ ਦੀ ਝੂਠੀ ਕਹਾਣੀ ਬਣਾਈ ਸੀ, ਜਿਸ ਤੇ ਉਕਤ ਮੁਕੱਦਮਾ ਵਿੱਚ ਕੁਲਵੰਤ ਸਿੰਘ ਤੇ ਉਸਦੇ ਸਾਥੀ ਰਜਿੰਦਰ ਸਿੰਘ ਨੂੰ ਬਤੌਰ ਦੋਸ਼ੀ ਨਾਮਜਦ ਕਰਕੇ ਧਾਰਾ ਦਾ ਵਾਧਾ ਕੀਤਾ ਗਿਆ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਇਸ ਵਾਰਦਾਤ ਵਿੱਚ ਕੁਲਵੰਤ ਸਿੰਘ ਪੁੱਤਰ ਭਗਤਾ ਸਿੰਘ, ਵਾਸੀ ਪਿੰਡ ਕੁਹਾਰਵਾਲਾ ਤੇ ਉਸਦੇ ਸਾਥੀ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵਰਿੰਦਰ ਸਿੰਘ ਜੋ ਕਿ ਇੱਕ ਪੁਲਿਸ ਮੁਲਾਜਮ ਹੈ, ਉਸ ਪਾਸੋ ਹੌਲਸਟਰ ਵਿੱਚੋ ਮੌਜੂਦ 15 ਜਿੰਦਾ ਰੌਂਦ ਵੀ ਬਰਾਮਦ ਹੋਏ ਹਨ। ਜਿਸ ਤੇ ਇਸ ਮੁਕੱਦਮਾ ਵਿੱਚ 25/54/59 ਅਸਲਾ ਐਕਟ ਦਾ ਵਾਧਾ ਜੁਰਮ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
