
ਕੋਟਕਪੂਰਾ, 17 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਹਾਕੀ ਮਾਸਟਰਜ ਟੀਮ ਨੇ ਹਾਂਗਕਾਂਗ, ਚੀਨ ਵਿਖੇ ਹੋਈ ਏਸ਼ੀਆ ਚੈਂਪੀਅਨਸ਼ਿਪ ਵਿੱਚ *ਗੋਲਡ ਮੈਡਲ* ਜਿੱਤਿਆ। ਸਾਡੀ ਟੀਮ ਭਾਰਤੀ ਪੁਰਸ਼ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੋਵਾਂ ਨੇ ਏਸ਼ੀਆ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਇਹ ਪੰਜਾਬ ਦੇ ਅਬੋਹਰ ਲਈ ਮਾਣ ਦੀ ਗੱਲ ਹੈ ਕਿ ਪਵਨਿੰਦਰ ਸਿੰਘ ਧਾਲੀਵਾਲ (ਪਿੰਡ ਪੰਨੀਵਾਲਾ ਮਹਿਲ, ਹੁਣ ਅਬੋਹਰ ਵਿਖੇ ਰਹਿ ਰਿਹਾ ਹੈ ਇਸ ਜੇਤੂ ਟੀਮ ਦਾ ਹਿੱਸਾ ਰਿਹਾ ਹੈ। ਉਸਦੀ ਯਾਤਰਾ ਉਸਦੇ ਸਕੂਲ ਦੇ ਧੂੜ ਭਰੇ ਖੇਤਾਂ ਤੋਂ ਰਾਸ਼ਟਰੀ ਟੂਰਨਾਮੈਂਟਾਂ ਦੇ ਗੂੰਜਦੇ ਸਟੇਡੀਅਮਾਂ ਤੱਕ ਸ਼ੁਰੂ ਹੋਈ ਹੈ, ਪਸੀਨੇ ਦੀ ਹਰ ਬੂੰਦ ਇਸ ਪਲ ਤੱਕ ਲੈ ਗਈ ਹੈ – ਹਾਕੀ ਇੰਡੀਆ ਅਤੇ ਹਾਕੀ ਪੰਜਾਬ ਦੁਆਰਾ ਮਾਸਟਰਜ਼ ਏਸ਼ੀਆ ਚੈਂਪੀਅਨਸ਼ਿਪ 2025 ਹਾਂਗਕਾਂਗ, ਚੀਨ ਲਈ ਚੁਣਿਆ ਗਿਆ ਹੈ। ਇਸ ਸਬੰਧੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਮਾਣ ਮਹਿਸੂਸ ਕਰਦਿਆਂ ਪ੍ਰੈੱਸ ਨੂੰ ਬੜੇ ਮਾਣ ਨਾਲ ਦੱਸਿਆ ਕਿ ਉਹ ਮੇਰੇ ਸਕੂਲ ਦਾ ਵਿਦਿਆਰਥੀ ਸੀ ਜਦੋਂ ਤੋਂ ਉਸਨੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿੱਚ 8 ਵੀਂ ਜਮਾਤ ਵਿੱਚ ਪੜਦਿਆਂ ਪਹਿਲੀ ਵਾਰ ਗਰਾਉਂਡ ਵਿਚ ਹਾਕੀ ਚੁੱਕੀ ਸੀ। ਉਸ ਸਮੇਂ ਅਸੀਂ ਉਸ ਦੀ ਖੇਡ ਦੇ ਕੇ ਮਾਣ ਮਹਿਸੂਸ ਕਰਦੇ ਸਾਂ ਕਿ ਇਹ ਲੜਕਾ ਇੱਕ ਦਿਨ ਜ਼ਰੂਰ ਮਾਂ ਬਾਪ ਅਤੇ ਸਕੂਲ ਦਾ ਨਾਮ ਰੌਸ਼ਨ ਕਰੇਂਗਾ। ਉਸ ਸਮੇਂ ਤੋਂ ਹੀ ਅਸੀਂ ਇਸ ਲੜਕੇ ਤੇ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਸਨ। ਅਸੀਂ ਉਸ ਬੱਚੇ ਵੱਲ ਖਾਸ ਧਿਆਨ ਦੇਣ ਲੱਗੇ ਅਤੇ ਉਸ ਦੇ ਕੋਚ ਨੇ ਵੀ ਮੇਰੇ ਕਹਿਣ ਤੇ ਉਸ ਦੀ ਗੁਣਵੱਤਾ ਨੂੰ ਦੇਖਦਿਆਂ ਉਸ ਵੱਲ ਵਿਸ਼ੇਸ਼ ਧਿਆਨ ਦਿੰਦਿਆ ਉਸ ਨੂੰ ਕ੍ਰਿਕਟ ਦੇ ਖਾਸ ਨੁੱਕਤੇ ਸਮਝਾਉਣ ਲੱਗਿਆ। ਉਦੋਂ ਤੋਂ ਹੀ ਇਸ ਨੇ ਸਕੂਲ, ਰਾਜ, ਰਾਸ਼ਟਰੀ, ਅੰਤਰ-ਯੂਨੀਵਰਸਿਟੀਆਂ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ), ਸੰਯੁਕਤ ਯੂਨੀਵਰਸਿਟੀ (ਭਾਰਤੀ ਯੂਨੀਵਰਸਿਟੀਆਂ ਦੀ ਟੀਮ), ਸੀਨੀਅਰ ਰਾਸ਼ਟਰੀ, ਦੱਖਣੀ ਏਸ਼ੀਆਈ ਯੂਨੀਵਰਸਿਟੀਆਂ ਚੈਂਪੀਅਨਸ਼ਿਪ (ਸਿਲਵਰ ਮੈਡਲਿਸਟ), ਜੂਨੀਅਰ ਇੰਡੀਆ ਕੈਂਪ ਆਦਿ… ਇਹ ਯਾਤਰਾ ਇੱਕ ਰੋਲਰ-ਕੋਸਟਰ ਰਹੀ ਹੈ, ਪਰ ਸੁਪਨਾ ਕਦੇ ਵੀ ਅਧੂਰਾ ਨਹੀਂ ਪਿਆ। ਅੱਜ, ਉਹ ਸਭ ਤੋਂ ਵੱਡਾ ਸੁਪਨਾ ਆਖਰਕਾਰ ਇੰਡੀਅਨ ਮਾਸਟਰਜ਼ ਹਾਕੀ ਟੀਮ ਵਿੱਚ ਚੋਣ ਅਤੇ ਏਸ਼ੀਆ ਚੈਂਪੀਅਨਸ਼ਿਪ ਹਾਂਗ ਕਾਂਗ, ਚੀਨ ਵਿੱਚ ਚੈਂਪੀਅਨ ਬਣਨ ਨਾਲ ਸੱਚ ਹੋਇਆ। ਅੱਜ ਪਵਨਿੰਦਰ ਸਿੰਘ ਧਾਲੀਵਾਲ ਦੇ ਇਸ ਮੁਕਾਮ ਨੂੰ ਹਾਸਿਲ ਕਰਨ ਤੇ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਰਿਹ ਚੁੱਕੇ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਪਵਨਿੰਦਰ ਨੂੰ ਉਸਦੇ ਦੇ ਮਾਂ ਬਾਪ ਨੂੰ, ਉਸਦੇ ਕੋਚ ਨੂੰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਅਤੇ ਅੱਗੇ ਹੋਰ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
