ਬਰੈਂਪਟਨ 15 ਦਸੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ , ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ ਦਾ ਆਯੋਜਨ 15 ਦਸੰਬਰ ਦਿਨ ਸੋਮਵਾਰ ਨੂੰ ਕੀਤਾ ਗਿਆ । ਇਹ 2025 ਸਾਲ ਦੀ ਆਖ਼ਰੀ ਕਾਵਿ ਮਿਲਣੀ ਸੀ । ਸਮੂਹ ਕਮੇਟੀ ਮੈਂਬਰਜ਼ ਡਾ . ਨਵਰੂਪ ਕੌਰ , ਡਾ . ਅਮਰ ਜੋਤੀ ਮਾਂਗਟ , ਰਾਜਬੀਰ ਗਰੇਵਾਲ , ਪਰਜਿੰਦਰ ਕਲੇਰ , ਡਾ . ਗੁਰਜੰਟ ਸਿੰਘ , ਪਰਮਜੀਤ ਸਿੰਘ ਢਿੱਲੋਂ , ਅਮਰ ਕੌਰ ਬੇਦੀ ਤੇ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਤੇ ਨਾਮਵਰ ਸ਼ਾਇਰਾਂ ਤੇ ਬਹੁਤ ਸਾਰੇ ਨਵੇਂ ਸ਼ਾਇਰਾਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਕੀਤੀ । ਇਸ ਕਾਵਿ ਮਿਲਣੀ ਦੇ ਹੋਸਟ ਨਾਮਵਰ ਸ਼ਾਇਰਾ , ਲੇਖਿਕਾ , ਸਿੰਗਰ , ਐਂਕਰ ਤੇ ਹੋਸਟ ਮੀਤਾ ਖੰਨਾ ਸਨ । ਮੀਤਾ ਜੀ ਨੇ ਸੱਭ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਸੰਸਥਾ ਦੇ ਮੀਤ ਪ੍ਰਧਾਨ ਉੱਘੇ ਬਿਜ਼ਨੈਸਮੈਨ , ਸਮਾਜਸੇਵੀ ਤੇ ਲੇਖਕ ਸਤਬੀਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਨਾਲ ਹੀ ਸੰਸਥਾ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਤੀਸਰੀ ਕਿਤਾਬ ਪਬਲਿਸ਼ ਅਤੇ ਰੀਲੀਜ਼ ਹੋਣ ਦੀਆਂ ਮੁਬਾਰਕਾਂ ਵੀ ਦਿੱਤੀਆਂ। ਮੀਤਾ ਜੀ ਨੇ ਸਰਪ੍ਰਸਤ ਸੁਰਜੀਤ ਕੌਰ ਜੀ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਿਹਾ । ਸੁਰਜੀਤ ਜੀ ਨੇ ਮੈਡਮ ਸਰਬਜੀਤ ਕੌਰ ਸੋਹਲ ਜੀ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਉਹਨਾਂ ਨੂੰ ਸਵਾਗਤ ਕਰਨ ਲਈ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਤੇ ਪ੍ਰਧਾਨ ਰਿੰਟੂ ਭਾਟੀਆ ਜੀ ਨੂੰ ਕਿਹਾ ਕਿ ਰਵਾਇਤ ਅਨੁਸਾਰ ਪਹਿਲਾਂ ਰਿੰਟੂ ਭਾਟੀਆ ਜੀ ਸੰਸਥਾ ਦੇ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਵੈਬੀਨਾਰ ਵਿਚ ਆਏ ਹੋਏ ਮਹਿਮਾਨਾਂ ਨਾਲ ਸਾਂਝੀ ਕਰਨ । ਰਿੰਟੂ ਜੀ ਨੇ ਡੀਟੇਲ ਵਿਚ ਸੰਸਥਾ ਤੇ ਰਮਿੰਦਰ ਰੰਮੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਾ . ਸਰਬਜੀਤ ਕੌਰ ਸੋਹਲ ਜੀ ਨੂੰ ਸਵਾਗਤ ਕਰਨ ਲਈ ਕਿਹਾ । ਚੇਅਰਪਰਸਨ ਡਾ . ਸਰਬਜੀਤ ਕੌਰ ਸੋਹਲ ਜੀ ਨੇ ਆਏ ਹੋਏ ਸੱਭ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਸਾਰੀ ਮਿਹਨਤ ਰਮਿੰਦਰ ਹੀ ਕਰਦੇ ਹਨ ਅਤੇ ਆਪਣੇ ਟੀਮ ਮੈਂਬਰਜ਼ ਨੂੰ ਵੀ ਨਾਲ ਲੈ ਕੇ ਚੱਲਦੇ ਹਨ ਤੇ ਸੱਭ ਮੈਂਬਰਜ਼ ਪੂਰਾ ਸਹਿਯੋਗ ਕਰਦੇ ਹਨ । ਉਹਨਾਂ ਦੱਸਿਆ ਕਿ ਇਹ ਮਹੀਨਾ ਸਿੱਖ ਸ਼ਹਾਦਤਾਂ ਦਾ ਮਹੀਨਾ ਹੈ।ਸਾਨੂੰ ਵੀ ਆਪਣੇ ਗੁਰੂ ਸਾਹਿਬ ਅਤੇ ਗੁਰਬਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਘੇਰਾ ਬਹੁਤ ਵਿਸ਼ਾਲ ਹੈ । ਇਸ ਕਵੀ ਦਰਬਾਰ ਵਿਚ ਪ੍ਰੋ. ਦਰਸ਼ਨ ਦੀਪ ਚੀਫ਼ ਗੈਸਟ ਅਤੇ ਬਾਕੀ ਸਾਰੇ ਕਵੀਜਨ ਵਿਸ਼ੇਸ਼ ਮਹਿਮਾਨ ਸਨ । ਜਿਹਨਾਂ ਵਿਚ ਡਾ . ਪ੍ਰਭਜੋਤ ਕੌਰ ਚੰਡੀਗੜ੍ਹ ,ਨਦੀਮ ਅਫ਼ਜ਼ਲ ,ਹਰਭਜਨ ਕੌਰ ਗਿੱਲ ,ਲਿੱਲੀ ਸਵਰਨ ਸੁਰਜੀਤ ਸਿੰਘ ਧੀਰ ,ਅਵਤਾਰਜੀਤ , ਵਿਜੇਤਾ ਰਾਜ ,
ਅਮਰਜੀਤ ਸਿੰਘ ਜੀਤ ,ਜੋਬਨਰੂਪ ਛੀਨਾ ,ਸੁਰਿੰਦਰ ਸਿੰਘ ਬਟਾਲਾ , ਬਲਜਿੰਦਰ ਕੌਰ ,ਆਰਤੀ ਰੱਤੜਾ ,
ਹਰਿੰਦਰ ਹਰ(ਮਨੌਲੀ ਵਾਲ਼ਾ) ਅਤੇ ਸੁਰਿੰਦਰ ਸੂਰ ਸਨ ।
ਪ੍ਰੋਗਰਾਮ ਦਾ ਆਗਾਜ਼ ਸੁਰਜੀਤ ਸਿੰਘ ਧੀਰ ਜੀ ਨੇ ਸ਼ਬਦ ਗਾਇਨ ਕਰਕੇ ਕੀਤਾ ।ਹੋਸਟ ਮੀਤਾ ਖੰਨਾ ਜੀ ਨੇ ਸੱਭ ਤੋਂ ਪਹਿਲਾਂ ਚੀਫ਼ ਗੈਸਟ ਪ੍ਰੋ. ਡਾ . ਦਰਸ਼ਨ ਦੀਪ ਜੀ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ । ਉਹਨਾਂ ਨੇ ਬਹੁਤ ਖ਼ੂਬਸੂਰਤ ਅਵਾਜ਼ ਅਤੇ ਅੰਦਾਜ਼ ਵਿੱਚ ਆਪਣਾ ਗੀਤ ਪੇਸ਼ ਕੀਤਾ ( ਸੱਜਣਾ ਤੇਰੇ ਯਾਰ ਬਥੇਰੇ ਨੇ, ਹੁਣ ਦੱਸ ਤੂੰ ਸਾਥੋਂ ਕੀ ਲੈਣਾ )ਜਿਸਨੂੰ ਸੱਭਨੇ ਖ਼ੂਬ ਸਲਾਹਿਆ । ਫਿਰ ਮੀਤਾ ਜੀ ਨੇ ਵਾਰੀ ਵਾਰੀ ਸੱਭ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ । ਡਾ . ਪ੍ਰਭਜੋਤ ਕੌਰ ( ਇੱਕ ਸ਼ਖ਼ਸ ਸੂਰਜ ਦੇ ਨਾਂ ਦਾ ) ਬਹੁਤ ਭਾਵਪੂਰਤ ਰਚਨਾ ਪੇਸ਼ ਕੀਤੀ ।ਜੋਬਨਰੂਪ ਛੀਨਾ ਨੇ 2 ਗ਼ਜ਼ਲਾਂ ( ਮਿੰਟ ‘ਚ ਕਵਿਤਾ ਘੜ ਲੈਂਦਾ ਏ ਅਤੇ ਦੂਸਰੀ ਗ਼ਜ਼ਲ ( ਲਿਖ ਲਿਖ ਅੱਖਰ ਕਵਿਤਾ ਸਿਰਜੀ ) ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕਰ ਸੱਭ ਦਾ ਮਨ ਮੋਹ ਲਿਆ । ਬਲਜਿੰਦਰ ਕੌਰ ਨੇ ( ਵੋਟਾਂ ਆ ਗਈਆਂ ਬਈ ) ਸਚਾਈ ਨੂੰ ਦਰਸਾਉਂਦੀ ਦਿਲ ਟੁੰਬਵੀਂ ਨਜ਼ਮ ਪੇਸ਼ ਕੀਤੀ । ਲਿਲੀ ਸਵਰਨ ਜੀ ਨੇ ਬਹੁਤ ਸੰਵੇਦਨਸ਼ੀਲ ਰਚਨਾ ਬਹੁਤ ਖ਼ੂਬਸੂਰਤ ਅੰਦਾਜ਼ ਤੇ ਦਮਦਾਰ ਅਵਾਜ਼ ਵਿਚ ( ਸਿੰਦਰੋ ਮਿੰਦਰੋ ਦਾਣੇ ਭੁੰਨਦੀਆਂ ਹੀਰ ਰਾਂਝੇ ਦਾ ਕਿੱਸਾ ਗਾਉਣ ਲੱਗਦੀਆਂ ) ਪੇਸ਼ ਕੀਤੀ ।ਸੁਰਿੰਦਰ ਸਿੰਘ ਨੇ ਤਰੁੰਨਮ ਵਿੱਚ ( ਕਦੇ ਜੀਣਾ ਪਿਆ ਕਦੇ ਮਰਨਾ ਪਿਆ ਮੈਨੂੰ ) ਗਾ ਕੇ ਸੁਣਾਈ ।ਅਵਤਾਰਜੀਤ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆਪਣੀ ਇੱਕ ਦਿਲ ਟੁੰਬਵੀਂ ਰਚਨਾ ਪੇਸ਼ ਕੀਤੀ ਜਿਸਦੀ ਸੱਭ ਨੇ ਭਰਪੂਰ ਸਰਾਹੁਣਾ ਵੀ ਕੀਤੀ । ਇਸ ਤਰਾਂ ਸੱਭ ਸ਼ਾਇਰਾਂ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਬਾਕਮਾਲ ਸਨ ।ਮੀਤਾ ਜੀ ਨੇ ਸੁਰਜੀਤ ਜੀ , ਸਤਬੀਰ ਜੀ , ਮਲੂਕ ਸਿੰਘ ਕਾਹਲੋਂ ਤੇ ਰਮਿੰਦਰ ਰੰਮੀ ਨੂੰ ਵੀ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ ।ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਸ . ਮਲੂਕ ਸਿੰਘ ਕਾਹਲੋਂ ਜੀ ਅਤੇ ਰੇਡੀਓ ਚੰਨ ਪ੍ਰਦੇਸੀ ਯੂ ਐਸ ਏ ਤੋਂ ਗੁਰਬਚਨ ਮਾਨ ਜੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਆਏ ਅਤੇ ਪੂਰਾ ਸਮਾਂ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਅਤੇ ਚੀਫ਼ ਪੈਟਰਨ ਡਾ . ਦਲਬੀਰ ਸਿੰਘ ਕਥੂਰੀਆ ਨੂੰ ਵਿਦੇਸ਼ੋਂ ਪਰਤਣ ਤੇ ਨਿੱਘਾ ਜੀ ਆਇਆਂ ਤੇ ਵੈਲਕਮ ਬੈਕ ਕਿਹਾ । ਕਥੂਰੀਆ ਜੀ ਦੀ ਸਿਹਤ ਨਾਸਾਜ਼ ਹੋਣ ਕਰਕੇ ਸ਼ਾਮਿਲ ਨਹੀਂ ਹੋ ਸਕੇ ਤੇ ਸੱਭ ਨੇ ਉਹਨਾਂ ਦੀ ਤੰਦਰੁਸਤੀ ਲਈ ਦੁਆਵਾਂ ਵੀ ਕੀਤੀਆਂ । ਸੰਸਥਾ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਜੋ ਕਿ ਪ੍ਰੋਗਰਾਮ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ਸੱਮ ਅੱਪ ਵੀ ਕਰਦੇ ਹਨ , ਬਹੁਤ ਸ਼ਿੱਦਤ ਨਾਲ ਨਿਠ ਕੇ ਸਾਰੇ ਪ੍ਰੋਗਰਾਮ ਨੂੰ ਸੁਣਦੇ ਹਨ ਤੇ ਫਿਰ ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਤੇ ਬਹੁਤ ਭਾਵਪੂਰਤ ਆਪਣੀਆਂ ਟਿੱਪਣੀਆਂ ਨੂੰ ਸਾਂਝੇ ਕਰਦੇ ਹਨ । ਆਖੀਰ ਵਿੱਚ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਸਾਰੇ ਪ੍ਰੋਗਰਾਮ ਨੂੰ ਸਮੱਅੱਪ ਵੀ ਕੀਤਾ ।ਉਹਨਾਂ ਨੇ ਮੀਟਿੰਗ ਨੂੰ ਸਮੇਟਦਿਆਂ ਸਭ ਕਵੀਆਂ ਦੀਆਂ ਰਚਨਾਵਾਂ ਉੱਪਰ ਆਪਣੀਆਂ ਟਿੱਪਣੀਆਂ ਤੇ ਵਿਚਾਰ ਵੀ ਦਿੱਤੇ ਤੇ ਹਰੇਕ ਕਵੀ ਨੂੰ ਬਹੁਤ ਉਤਸ਼ਾਹਿਤ ਵੀ ਕੀਤਾ । ਆਖੀਰ ਵਿਚ ਪਿਆਰਾ ਸਿੰਘ ਕੁੱਦੋਵਾਲ ਨੇ ਸੱਭ ਨੂੰ ਇਹ ਸੰਦੇਸ਼ ਦਿੱਤਾ ਕਿ ਦੁਸ਼ਮਨੀਆਂ ਤੇ ਅਲਹਿਦਗੀਆਂ ਭੁਲਾ ਸੱਭ ਇਕ ਦੂਸਰੇ ਨੂੰ ਪਿਆਰ ਮੁਹੱਬਤ ਕਰਨ ।ਹੋਸਟ ਮੀਤਾ ਖੰਨਾ ਜੀ ਦਾ ਵੀ ਧੰਨਵਾਦ ਕੀਤਾ ਕਿ ਬਹੁਤ ਖ਼ੂਬਸੂਰਤ ਤਰੀਕੇ ਨਾਲ ਤੇ ਐਨੇ ਸਾਰੇ ਕਵੀਆਂ ਨੂੰ ਪੇਸ਼ ਕਰਕੇ ਬਹੁਤ ਘੱਟ ਸਮੇਂ ਵਿਚ ਪ੍ਰੋਗਰਾਮ ਨੂੰ ਖ਼ਤਮ ਕੀਤਾ । ਅੰਤ ਵਿੱਚ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ । ਇਸ ਸਫ਼ਲ ਪ੍ਰੋਗ੍ਰਾਮ ਲਈ ਤੇ ਕਾਮਯਾਬੀ ਲਈ ਆਪ ਸੱਭ ਵਧਾਈ ਦੇ ਪਾਤਰ ਹੋ ।ਇਸ ਤਰਾਂ ਇਹ ਦਸੰਬਰ ਮਹੀਨੇ ਦਾ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ ।ਧੰਨਵਾਦ ਸਹਿਤ ।
ਰਮਿੰਦਰ ਰੰਮੀ ਪ੍ਰਧਾਨ , ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

