ਕੋਟਕਪੂਰਾ, 22 ਦਸੰਬਰ (ਟਿੰਕੂ ਕਮੁਾਰ/ਵਰਲਡ ਪੰਜਾਬੀ ਟਾਈਮਜ਼)
ਨਵਾਂ ਸਾਲ 2026 ਨੂੰ ਜੀ ਆਇਆਂ ਕਹਿਣ ਲਈ ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਕੋਟਕਪੂਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦਾ ਪੋ੍ਰਗਰਾਮ ਇਸ ਵਾਰ ਵੀ ਬੇਹੱਦ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਸ਼੍ਰੀ ਨੰਦ ਕਿਸ਼ੋਰ ਗਰਗ ਅਤੇ ਸਕੱਤਰ ਤਰਸੇਮ ਲਾਲ ਮੋਂਗਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮਾਗਮ 31 ਦਸੰਬਰ 2025 ਨੂੰ ਮਨਾਇਆ ਜਾਵੇਗਾ, ਜੋ ਕਿ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਕਲੋਨੀ ਵਿੱਚ ਰਹਿਣ ਵਾਲੇ ਨਵੇਂ ਪਰਿਵਾਰਾਂ ਨੂੰ ਆਪਣੇ ਵਰਗਾਂ ਨਾਲ ਜੋੜਨ ਦਾ ਇੱਕ ਸੁਨਹਿਰੀ ਮੌਕਾ ਵੀ ਹੋਵੇਗਾ। ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂਆਤ ਕੀਤੀ ਜਾਵੇਗੀ, ਜੋ ਆਤਮਿਕ ਸ਼ਾਂਤੀ ਅਤੇ ਸਾਂਝ ਦੀ ਮਹਿਕ ਫੈਲਾਏਗੀ। ਸ਼ਾਮ ਦੇ ਸਮੇਂ ਰੰਗਾਰੰਗ ਪ੍ਰੋਗਰਾਮ, ਬੱਚਿਆਂ ਦੀਆਂ ਖਾਸ ਪੇਸ਼ਕਾਰੀਆਂ, ਵੱਖ-ਵੱਖ ਗੇਮਾਂ ਅਤੇ ਸੁਆਦਿਸ਼ਟ ਸਟਾਲਾਂ ਅਤੇ ਭੋਜਨ ਨਾਲ ਇਹ ਸਮਾਗਮ ਚਾਰ ਚੰਦ ਲਾ ਦੇਵੇਗਾ। ਉਹਨਾ ਦੱਸਿਆ ਕਿ ਹੋਰ ਕਈ ਸਤਿਕਾਰਤਯੋਗ ਸ਼ਖਸ਼ੀਅਤਾਂ ਅਤੇ ਵਿਅਕਤੀਆਂ ਦੀ ਹਾਜ਼ਰੀ ਵੀ ਇਸ ਮੌਕੇ ਦੀ ਸ਼ੋਭਾ ਵਧਾਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਸਰਪੰਚ, ਚਰਨਜੀਤ ਸਿੰਘ, ਪ੍ਰਕਾਸ਼ ਸਿੰਘ ਕਲਸੀ, ਰਾਜ ਕੁਮਾਰ ਜੋਸ਼ੀ, ਮਨਦੀਪ ਸਿੰਘ ਪੁਰਬਾ, ਡਾ. ਹਰੀ ਓਮ, ਡਾ. ਹਰਜੀਤ ਸਿੰਘ, ਰਜਨੀਸ਼ ਗੋਇਲ, ਕੈਪਟਨ ਬੀ.ਐਸ. ਬਰਾੜ, ਸਰਬਜੀਤ ਸਿੰਘ ਬਰਾੜ, ਕੁਲਜੀਤ ਸਹਿਗਲ, ਗੁਰਲਾਲ ਸਿੰਘ ਮੱਤਾ, ਮਨਜਿੰਦਰ ਸਿੰਘ ਪੱਪੂ, ਅਤੇ ਸੁਮਿਤ ਸ਼ਰਮਾ ਆਦਿ ਹਾਜ਼ਰ ਸਨ।
