ਬਾਸਮਤੀ ਦੇ ਰੇਟਾਂ ਵਿੱਚ ਤੇਜੀ ਆਉਣ ਨਾਲ ਕਿਸਾਨ ਖੁਸ਼ : ਚੇਅਰਮੈਨ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਨਵੀਂ ਦਾਣਾ ਮੰਡੀ ਵਿੱਚ 4065 ਰੁਪਏ ਪ੍ਰਤੀ ਕੁਇੰਟਲ ਬਾਸਮਤੀ ਵਿਕਣ ਦੀ ਖਬਰ ਮਿਲੀ ਹੈ। ਅੱਜ ਕਿਰਨਜੋਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਮਾਹਲਾ ਦੀ ਬਾਸਮਤੀ ਦੀ ਢੇਰੀ ਐਲ.ਟੀ. ਫੂਡਜ ਕੰਪਨੀ ਨੇ ਖਰੀਦ ਕੀਤੀ। ਮਾਰਕਿਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਅਤੇ ਸਕੱਤਰ ਯੁਗਵੀਰ ਕੁਮਾਰ ਨੇ ਆਖਿਆ ਕਿ ਬਾਸਮਤੀ ਦੇ ਰੇਟਾਂ ਵਿੱਚ ਤੇਜੀ ਆਉਣ ਨਾਲ ਕਿਸਾਨਾ ਦੇ ਚਿਹਰਿਆਂ ਉਪਰ ਰੋਣਕ ਦੇਖਣ ਨੂੰ ਮਿਲੀ। ਉਹਨਾਂ ਆਖਿਆ ਕਿ ਬਾਸਮਤੀ ਦੀ ਤੇਜੀ ਨਾਲ ਜਿੱਥੇ ਕਿਸਾਨਾਂ ਦਾ ਫਾਇਦਾ ਹੋਵੇਗਾ, ਉੱਥੇ ਮਾਰਕਿਟ ਕਮੇਟੀ ਦੀ ਆਮਦਨ ਵਿੱਚ ਵੀ ਵਾਧਾ ਹੋਣਾ ਸੁਭਾਵਿਕ ਹੈ। ਉਹਨਾ ਦਾਅਵਾ ਕੀਤਾ ਕਿ ਭਾਵੇਂ ਪਹਿਲਾਂ ਵੀ ਦੂਰੋਂ ਦੂਰੋਂ ਇਸ ਮੰਡੀ ਵਿੱਚ ਬਾਸਮਤੀ ਅਤੇ ਹੋਰ ਜਿਣਸ ਦੀ ਆਮਦ ਹੁੰਦੀ ਹੈ, ਪਰ 4065 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭਾਅ ਲੱਗਣ ਕਰਕੇ ਅਗਾਮੀ ਦਿਨਾ ਵਿੱਚ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਬਾਸਮਤੀ ਦੀ ਆਮਦ ਵਿੱਚ ਤੇਜੀ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ, ਮਨਿੰਦਰ ਸਿੰਘ ਮਿੰਕੂ ਮੱਕੜ, ਸੰਜੇ ਮਿੱਤਲ, ਰਮੇਸ਼ ਸਿੰਘ ਗੁਲਾਟੀ, ਹਰਿੰਦਰ ਸਿੰਘ ਚੋਟਮੁਰਾਦਾ ਸਮੇਤ ਮੰਡੀ ਸੁਪਰਵਾਈਜਰ ਸਿਮਰਨਜੀਤ ਸਿੰਘ ਮੱਕੜ, ਅਮਿਤੋਜ ਸ਼ਰਮਾ, ਮਾਰਕਿਟ ਕਮੇਟੀ ਦੇ ਕਰਮਚਾਰੀ, ਵੱਖ-ਵੱਖ ਫਰਮਾ ਦੇ ਆੜਤੀਏ ਅਤੇ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।
