ਬਿਜਲੀ ਸੋਧ ਬਿੱਲ 2025 ਲਾਗੂ ਹੋਣ ਨਾਲ ਹਰੇਕ ਵਰਗ ਉਪਰ ਪਵੇਗਾ ਵੱਡਾ ਆਰਥਿਕ ਬੋਝ : ਸੁਖਜਿੰਦਰ ਸਿੰਘ ਤੁੰਬੜਭਨ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਜ਼ਿਲ੍ਹਾ ਫ਼ਰੀਦਕੋਟ ਦੀ ਸਾਂਝੀ ਮੀਟਿੰਗ ਅੱਜ ਰੈਸਟ ਹਾਊਸ ਫਰੀਦਕੋਟ ਵਿਖੇ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੁੰਬੜਭਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ ਵੱਖ ਜਥੇਬੰਦੀਆਂ ਨੇ ਭਾਗ ਲਿਆ ਜਿੰਨਾ ਵਿੱਚ, ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਵੀਰਇੰਦਰ ਜੀਤ ਸਿੰਘ ਪੁਰੀ ਜਮੂਹਰੀ ਕਿਸਾਨ ਸਭਾ, ਜਤਿੰਦਰ ਫਰੀਦਕੋਟ ਮੁਲਾਜ਼ਮ ਆਗੂ, ਸ਼ਮਸ਼ੇਰ ਸਿੰਘ ਕਿੰਗਰਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ, ਜਸਕਰਨ ਸਿੰਘ ਮੋਰਾਂਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ, ਦਰਸ਼ਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਲੱਖੋਵਾਲ, ਸੁਖਦੇਵ ਸਿੰਘ ਬੱਬੀ ਜ਼ਿਲ੍ਹਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਨਛੱਤਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਮਾਸਟਰ ਮੱਖਣ ਸਿੰਘ ਜ਼ਿਲ੍ਹਾ ਆਗੂ ਬੀਕੇਯੂ ਰਾਜੇਵਾਲ, ਸੁਖਦੇਵ ਸਿੰਘ ਫੌਜੀ ਬੀਕੇਯੂ ਡਕੌਂਦਾ ਬੁਰਜ਼ ਗਿੱਲ, ਗੁਰਪਾਲ ਸਿੰਘ ਨੰਗਲ, ਸੁਖਦੀਪ ਸਿੰਘ ਘੁਗਿਆਣਾ ਬੀ ਕੇ ਯੂ ਉਗਰਾਹਾਂ, ਅਸ਼ੋਕ ਕੁਮਾਰ ਕੌਸਲ ਆਗੂ ਪੰਜਾਬ ਪੈਨਸ਼ਨਰ ਯੂਨੀਅਨ ਏਟਕ , ਬਲਕਾਰ ਸਿੰਘ ਦਿਹਾਤੀ ਮਜ਼ਦੂਰ ਸਭਾ, ਵੀਰ ਸਿੰਘ ਨਰੇਗਾ, ਬਲਕਾਰ ਸਿੰਘ, ਸੂਰਤ ਸਿੰਘ ਮਾਹਲਾ, ਸੁਖਵਿੰਦਰ ਸਿੰਘ ਸੁੱਖੀ ਡੀਟੀਐਫ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੋਧ ਬਿਜਲੀ ਬਿੱਲ 2025 ਨੂੰ ਸੰਸਦ ਵਿਚ ਪੇਸ਼ ਕਰਨ ਜਾ ਰਹੀ ਹੈ, ਜਿਸ ਨਾਲ ਹਰੇਕ ਵਰਗ ਨੂੰ ਇੱਕ ਬਹੁਤ ਵੱਡਾ ਆਰਥਿਕ ਬੋਜ ਪਵੇਗਾ, ਕੇਂਦਰ ਸਰਕਾਰ ਦੇ ਇਸ ਬਿੱਲ ਨਾਲ ਬਿਜਲੀ ਬੋਰਡ ਸਿੱਧਾ ਕੇਂਦਰ ਕੋਲ ਚਲਾ ਜਾਵੇਗਾ, ਜਿਸ ਨਾਲ ਕੇਂਦਰੀ ਬਿਜਲੀ ਮੰਤਰੀ ਇਸ ਦਾ ਚੇਅਰਮੈਨ ਹੋਵੇਗਾ ਅਤੇ ਪੰਜਾਬ ਸਿਰਫ ਇਸ ਦਾ ਇੱਕ ਮੈਂਬਰ ਵਜੋਂ ਰਹਿ ਜਾਵੇਗਾ ਕੇਂਦਰ ਬਿਜਲੀ ਬੋਰਡ ਨੂੰ ਵੱਡੇ ਘਰਾਣਿਆ ਦੇ ਸਪੂਰਦ ਕਰ ਦੇਵਾਂਗਾ ਜਿਸ ਨਾਲ ਸਮਾਟ ਮੀਟਰਾ ਲਈ ਰਾਹ ਪੱਧਰਾ ਕਰਦਾ ਹੈ ਅਤੇ ਜੇਕਰ ਕੋਈ ਵੀ ਕੁਦਰਤੀ ਕਰੋਪੀ ਨਾਲ ਬਿਜਲੀ ਗਰਿੱਡ ਦਾ ਲਾਇਨ ਖ਼ਰਾਬ ਹੋਵੇਗੀ ਤਾਂ ਉਸ ਨੂੰ ਦੁਬਾਰਾ ਚਾਲੂ ਕਰਨ ਲਈ ਜ਼ੋ ਖ਼ਰਚਾ ਆਵੇਗਾ ਉਸ ਦੀ ਵਸੂਲੀ ਗਾਹਕਾਂ ਤੋਂ ਕੀਤੀ ਜਾਵੇਗੀ, ਇਸ ਲਈ ਅੱਜ ਦੀ ਮੀਟਿੰਗ ਵਿੱਚ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਨੂੰ ਰੱਦ ਕਰਾਉਣ ਅਤੇ ਮਨਰੇਗਾ ਦੇ ਨਾਮ ਵਿੱਚ ਬਦਲੀ ਕਰਨ ਅਤੇ ਚਾਰ ਲੇਬਰ ਕੋਲ ਰੱਦ ਕਰਾਉਣ ਅਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਰੱਦ ਕਰਾਉਣ ਲਈ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਬਲਾਕ ਫਰੀਦਕੋਟ ਦੇ ਪਿੰਡਾਂ ਵਿੱਚ 5 ਜਨਵਰੀ ਤੋਂ ਪਿੰਡ ਚਹਿਲ, ਪੱਕਾ, ਮੋਰਾਂਵਾਲੀ, ਘੁਮਿਆਰਾ, ਭਾਗਥਲਾ, ਕਾਬਲ ਵਾਲਾ ਆਦਿ ਪਿੰਡਾਂ ਤੋਂ ਮੁਹਿੰਮ ਸ਼ੁਰੂ ਕਰਕੇ ਜਿਲਾ ਫਰੀਦਕੋਟ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਮਹਿਮ ਸ਼ੁਰੂ ਕੀਤੀ ਜਾਵੇਗੀ।

