ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਚੱਲ ਰਹੇ ਐਨ ਐਸ ਐਸ ਦੇ ਸੱਤ ਰੋਜ਼ਾ ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਯੋਗਾ ਅਤੇ ਪੀਟੀ ਕਰਵਾ ਕੇ ਕੀਤੀ ਗਈ। ਇਸ ਉਪਰੰਤ ਸਾਰੇ ਵਲੰਟੀਅਰਾਂ ਨੇ ਇਸ਼ਨਾਨ ਕਰਕੇ ਪਾਠ ਕੀਤਾ। ਇਸ ਉਪਰੰਤ ਵਲੰਟੀਅਰਾਂ ਨੇ ਕਿੱਟ ਲੇ ਆਊਟ ਵਿੱਚ ਭਾਗ ਲਿਆ। ਨਾਸ਼ਤਾ ਕਰਨ ਤੋਂ ਬਾਅਦ ਵਲੰਟੀਅਰਾਂ ਨੇ ਪ੍ਰੋਜੈਕਟ ਵਰਕ ਸ਼ੁਰੂ ਕੀਤਾ ਜਿਸ ਵਿੱਚ ਸਕੂਲ ਅਤੇ ਉਸਦੇ ਸਾਹਮਣੇ ਦੇ ਰਸਤੇ ਦੀ ਸਾਰੀ ਸਫਾਈ ਕੀਤੀ ਗਈ। ਦੁਪਹਿਰ ਦੇ ਖਾਣੇ ਤੋਂ ਬਾਅਦ ਟਰੇਨਿੰਗ ਸੈਸ਼ਨ ਸ਼ੁਰੂ ਹੋਇਆ, ਜਿਸ ਵਿੱਚ ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਪ੍ਰੀਤ ਸਿੰਘ ਚਾਨਾ ਪ੍ਰਧਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ, ਗੁਰਵਿੰਦਰ ਸਿੰਘ ਜਲਾਲੇਆਣਾ (ਸਮਾਜਸੇਵੀ) ਸੁਖਦੇਵ ਸਿੰਘ ਕਾਨੂੰਗੋ, ਲਾਈਨਜ ਕਲੱਬ ਕੋਟਕਪੂਰਾ ਰੋਇਲ, ਸੁਖਜੀਤ ਸਿੰਘ ਘੁਲਿਆਣੀ, ਸੁਖਵਿੰਦਰ ਸਿੰਘ ਨੰਬਰਦਾਰ, ਮਨਜੀਤ ਸਿੰਘ ਔਲਖ (ਪ੍ਰਧਾਨ), ਮਨਜੀਤ ਸਿੰਘ ਲਵਲੀ, ਵੀਰਇੰਦਰ ਪਾਲ ਸਿੰਘ, ਇੰਜੀ. ਭੁਪਿੰਦਰ ਸਿੰਘ , ਡਾ ਹਰਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਧਾਲੀਵਾਲ ਆਦਿ ਨੇ ਬੱਚਿਆਂ ਨਾਲ ਵਡਮੁੱਲੇ ਵਿਚਾਰ ਸਾਂਝੇ ਕੀਤੇ। ਵਲੰਟੀਅਰਾਂ ਨੇ ਪੂਰੇ ਉੱਤਸ਼ਾਹ ਨਾਲ ਗਤੀਵਿਧੀਆਂ ਵਿੱਚ ਭਾਗ ਲਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਨੇ ਕੈਂਪ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕੈਂਪ ਦੇ ਦੂਜੇ ਦਿਨ ਦੀ ਸਮਾਪਤੀ ਸਾਂਝੇ ਵਿਚਾਰ ਵਟਾਂਦਰੇ ਨਾਲ ਕੀਤੀ ਗਈ, ਜਿਸ ਵਿੱਚ ਵਲੰਟੀਅਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ।
