ਬਠਿੰਡਾ ,28 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਾ ਸੌਦਾ ਸਰਸਾ ਦੇ ਗੁਰੂ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਤੇ ਚਲਦਿਆਂ ਡੇਰਾ ਪ੍ਰੇਮੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋ ਅਸਲ ਮਾਇਨੇ ਚ ਇੰਸਾਂ (ਇੰਨਸਾਨ) ਹੋਣ ਦਾ ਪ੍ਰਮਾਣ ਦੇ ਰਹੇ ਹਨ। ਮਾਨਵਤਾ ਭਲਾਈ ਦੇ 150 ਕਾਰਜਾਂ ਦੇ ਨਾਲ੍ ਨਾਲ੍ ਖੂਨਦਾਨ ਦੇ ਖੇਤਰ ਵਿੱਚ ਇਸ ਸੰਸਥਾ ਦੇ ਕੋਈ ਨੇੜੇ ਤੇੜੇ ਵੀ ਨਹੀ ਦਿਸਦਾ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਬਲਾਕ ਬਠਿੰਡਾ ਦੇ ਤਿੰਨ ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜਾਂ ਨੂੰ ਆਪਣਾ ਖੂਨ ਦਾਨ ਕਰਦੇ ਹੋਏ ਬਹੁ ਕੀਮਤੀ ਜਾਨਾਂ ਬਚਾਈਆਂ। ਇਸ ਬਾਰੇ ਜਿਆਦਾ ਜਾਣਕਾਰੀ ਦਿੰਦਿਆਂ ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਬਾਮ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ
ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਬਲਾਕ ਬਠਿੰਡਾ ਦੇ ਸੇਵਾਦਾਰ ਜਸਕਰਨ ਇੰਸਾਂ ਪੁੱਤਰ ਕੇਵਲ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਸ੍ਰੀ ਗੁਰੂ ਤੇਗ ਬਹਾਦਰ ਨਗਰ, ਮਾਨਸਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਪ੍ਰਤਾਪ ਨਗਰ ਦੇ ਪ੍ਰੇਮੀ ਸੇਵਕ ਜਗਜੀਤ ਸਿੰਘ ਇੰਸਾਂ ਪੁੱਤਰ ਹਰਨੈਬ ਸਿੰਘ ਇੰਸਾਂ ਅਤੇ ਅਮਰੀਕ ਸਿੰਘ ਇੰਸਾਂ ਪੁੱਤਰ ਕਰਨੈਲ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅੱਜ ਜਗਜੀਤ ਸਿੰਘ ਇੰਸਾਂ ਨੇ 54ਵੀਂ ਵਾਰ ਅਤੇ ਅਮਰੀਕ ਇੰਸਾਂ ਨੇ 21 ਵਾਰ ਖ਼ੂਨਦਾਨ ਕੀਤਾ।
