
ਚੰਡੀਗੜ੍ਹ 28 ਦਸੰਬਰ (ਗੁਰਦਰਸ਼ਨ ਸਿੰਘ ਮਾਵੀ /ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਇਸ ਕੇਂਦਰ ਦੇ ਬਾਨੀ ਸ੍ਰੀ ਸੇਵੀ ਰਾਇਤ ਨੂੰ ਸਮਰਪਿਤ ਕਵੀ-ਦਰਬਾਰ ਰੋਟਰੀ ਭਵਨ ਮੋਹਾਲੀ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਮੇਹਰ ਮਾਣਕ ( ਸਮਾਜ ਵਿਗਿਆਨ ਵਿਗਿਆਨੀ) ,ਡਾ. ਅਵਤਾਰ ਸਿੰਘ ਪਤੰਗ, ਸੇਵੀ ਰਾਇਤ ਜੀ ਦੇ ਬੇਟੇ ਵਿਸ਼ਵ ਪਾਲ ਸਿੰਘ, ਗੁਰਦਰਸ਼ਨ ਸਿੰਘ ਮਾਵੀ.ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਹੋਏ ।ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਇਸ ਸਾਲ ਵਿਚ ਕੇਂਦਰ ਦੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਨਵੇਂ ਸਾਲ ਦੀਆਂ ਯੋਜਨਾਵਾਂ ਬਾਰੇ ਦੱਸਿਆ।ਡਾ. ਅਵਤਾਰ ਸਿੰਘ ਪਤੰਗ ਨੇ ਸੇਵੀ ਰਾਇਤ ਰਾਇਤ ਜੀ ਨਾਲ ਆਪਣੀਆਂ ਸਾਂਝਾਂ ਦਾ ਜਿਕਰ ਕੀਤਾ ਅਤੇ ਇਸ ਕੇਂਦਰ ਦੇ ਬਣਨ ਦੀ ਕਹਾਣੀ ਦੱਸੀ।ਪਾਲ ਅਜਨਬੀ,ਦਰਸ਼ਨ ਸਿੱਧੂ,ਰਜਿੰਦਰ ਧੀਮਾਨ,ਗੁਰਦਰਸ਼ਨ ਮਾਵੀ, ਡਾ. ਮਨਜੀਤ ਮਝੈਲ,ਹਰਜੀਤ ਸਿੰਘ, ਰਤਨ ਬਾਬਕਵਾਲਾ ਅਤੇ ਰਜਿੰਦਰ ਰੇਨੂੰ ਨੇ ਵੀ ਸੇਵੀ ਰਾਇਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰਚਨਾਵਾਂ ਸੁਣਾਈਆਂ।ਮਲਕੀਤ ਨਾਗਰਾ, ਮਹਿੰਦਰ ਸਿੰਘ ਗੋਸਲ, ਰਾਜੂ ਨਾਹਰ,ਪਰਤਾਪ ਪਾਰਸ ਗੁਰਦਾਸਪੁਰੀ,ਬਲਵਿੰਦਰ ਢਿੱਲੋਂ, ਜਸਵਿੰਦਰ ਸਿੰਘ ਕਾਈਨੌਰ,ਲਾਭ ਸਿੰਘ ਲਹਿਲੀ ਨੇ ਸਾਹਿਬਜ਼ਾਦਿਆਂ ਨਾਲ ਸਬੰਧਿਤ ਧਾਰਮਿਕ ਗੀਤ ਸੁਣਾਏ।ਸੁਰਿੰਦਰ ਕੁਮਾਰ ਨੇ ਹਾਸ-ਵਿਅੰਗ, ਤਿਲਕ ਸੇਠ ਨੇ ਹਿੰਦੀ,ਨਰਿੰਦਰ ਲੌਂਗੀਆ, ਨਰਿੰਦਰ ਸਿੰਘ ਡੋਰਕਾ,ਬਲਜੀਤ ਕੌਰ ਨੇ ਜਿੰਦਗੀ ਬਾਰੇ ਅਤੇ ਪ੍ਰੋ: ਕੇਵਲਜੀਤ ਸਿੰਘ ਨੇ ਧਾਰਮਿਕ ਕਵਿਤਾ ਸੁਣਾਈ ।ਭਰਪੂਰ ਸਿੰਘ, ਸਵਰਨਜੀਤ ਸਿੰਘ ਨੇ ਗੀਤ ਪੇਸ਼ ਕੀਤੇ।ਡਾ. ਮੇਹਰ ਮਾਣਕ ਜੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸੰਪਰਦਾਇਕਤਾ ਅਤੇ ਕੱਟੜਵਾਦ ਸਮਾਜ ਤੇ ਭਾਰੂ ਹੋ ਰਿਹਾ ਹੈ ਇਸ ਤੋਂ ਸਾਹਿਤਕਾਰਾਂ ਨੂੰ ਬਚਣ ਦੀ ਲੋੜ ਹੈ।ਸਮਾਜ ਭਲਾਈ ਵਾਸਤੇ ਸਭ ਨੂੰ ਇਕ ਜੁੱਟ ਹੋਣ ਦੀ ਲੋੜ ਹੈ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਅੰਦਾਜ਼ ਵਿਚ ਕੀਤਾ। ਇਸ ਪ੍ਰੋਗਰਾਮ ਵਿਚ ਹਰਭਜਨ ਕੌਰ ਢਿੱਲੋਂ, ਪ੍ਰਲਾਦ ਸਿੰਘ, ਸਰਬਜੀਤ ਸਿੰਘ ਪੱਡਾ, ਅਮਰਜੀਤ ਬਠਲਾਣਾ,ਪਰਮਜੀਤ ਸਿੰਘ ਸ਼ਾਮਲ ਸਨ।
