ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ 7 ਰੋਜ਼ਾ ਕੈਂਪ ਦਾ 6ਵਾਂ ਦਿਨ ਸੀ, ਜਿਸ ਵਿੱਚ ਰੋਜ਼ਾਨਾ ਦੀ ਸ਼ਡਿਊਲ ਅਨੁਸਾਰ ਵਲੰਟੀਅਰ 5 ਵਜੇ ਉੱਠੇ। ਯੋਗਾ ਕਰਨ ਉਪਰੰਤ ਇਸ਼ਨਾਨ ਕਰਕੇ ਵਲੰਟੀਅਰਾਂ ਨੇ ਪਾਠ ਕੀਤਾ। ਨਾਸ਼ਤਾ ਕਰਨ ਉਪਰੰਤ ਪ੍ਰੋਜੈਕਟ ਵਰਕ ਵਿੱਚ ਅੱਜ ਵਲੰਟੀਅਰਾਂ ਨੇ ਮੇਨ ਗੁਰਦੁਆਰਾ ਸਾਹਿਬ ਹਰੀਨੌ ਅਤੇ ਸਮਾਧ ਭਾਈ ਸਾਈ ਦਾਸ ਜੀ ਹਰੀਨੌ ਵਿਖੇ ਸਾਫ ਸਫਾਈ ਦਾ ਕੰਮ ਕੀਤਾ। ਮੇਨ ਗੁਰਦੁਆਰਾ ਸਾਹਿਬ ਵਿਖੇ ਬਾਬਾ ਪਾਲਾ ਸਿੰਘ ਜੀ ਨੇ ਅਧਿਆਪਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਕੇ ਚਾਹ ਦਾ ਲੰਗਰ ਛਕਾਇਆ। ਅਜਿਹੇ ਕੰਮਾਂ ਨਾਲ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ ਅਤੇ ਸੇਵਾ ਭਾਵਨਾ ਵਿਕਸਿਤ ਹੁੰਦੀ ਹੈ। ਪ੍ਰੋਜੈਕਟ ਵਰਕ ਉਪਰੰਤ ਵਿਦਿਆਰਥੀਆਂ ਨੇ ਦੁਪਹਿਰ ਦਾ ਖਾਣਾ ਖਾਧਾ ਅਤੇ ਫਿਰ ਟਰੇਨਿੰਗ ਸੈਸ਼ਨ ਆਰੰਭ ਹੋਇਆ। ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਸ਼੍ਰੀਮਤੀ ਸ਼ਮਿੰਦਰ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਟਰੇਨਿੰਗ ਸੈਸ਼ਨ ਵਿੱਚ ਡਾ. ਬਲਜੀਤ ਕੌਰ (ਐੱਮ.ਡੀ. ਗਾਇਨੀ ਕੋਟਕਪੂਰਾ), ਵਿਨੋਦ ਵਰਮਾ (ਗਾਈਡੈਂਸ ਕੌਂਸਲਰ), ਪ੍ਰਮੋਦ ਧੀਰ (ਕੰਪਿਊਟਰ ਟੀਚਰ) ਅਤੇ ਮਨੀਸ਼ ਅਰੋੜਾ (ਮੈਨੇਜਰ ਕੋਆਪਰੇਟਿਵ ਬੈਂਕ ਹਰੀਨੌ) ਸ਼ਖਸ਼ੀਅਤਾਂ ਨੇ ਆਪਣੇ ਵੱਡਮੁੱਲੇ ਵਿਚਾਰ ਵਲੰਟੀਅਰਾਂ ਨਾਲ ਸਾਂਝੀ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

