ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸੰਬਰ ਮਹੀਨਾ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ‘ਪੀ.ਬੀ.ਜੀ. ਵੈਲਫੇਅਰ ਕਲੱਬ’ ਵੱਲੋਂ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ ਅਤੇ ਪੋ੍ਰਜੈਕਟ ਇੰਚਾਰਜ ਰਵੀ ਅਰੋੜਾ ਦੀ ਅਗਵਾਈ ਵਾਲੀ ਟੀਮ ਵੱਲੋਂ ਰੱਖੇ 1001 ਯੂਨਿਟ ਦੇ ਟੀਚੇ ਨੂੰ ਪੂਰਾ ਕਰਨ ਲਈ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵੱਲੋਂ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਸਵੈਇਛੁੱਕ ਖੂਨਦਾਨ ਕੈਂਪ ਲਾਇਆ ਗਿਆ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕਲੱਬ ਦਾ ਉਦਘਾਟਨ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰਾ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਕੀਤਾ। ਉਹਨਾਂ ਦੱਸਿਆ ਕਿ ਕੈਂਪ ਦੋਰਾਨ 50 ਯੂਨਿਟ ਖੂਨ ਇਕੱਤਰ ਹੋਇਆ। ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤੋਂ ਜਿੱਥੇ ਹੋਰਨਾ ਨੂੰ ਪੇ੍ਰਰਨਾ ਮਿਲੇਗੀ, ਉੱਥੇ ਇਸ ਨਾਲ ਅਨੇਕਾਂ ਲੋੜਵੰਦ ਮਰੀਜਾਂ ਦੀ ਜਾਨ ਵੀ ਬਚਾਈ ਜਾ ਸਕੇਗੀ। ਕੈਂਪ ਦੌਰਾਨ ਉਪਰੋਕਤ ਤੋਂ ਇਲਾਵਾ ਨੀਰੂ ਪੁਰੀ, ਸਿਮਰਨਜੀਤ ਕੌਰ, ਮਾਹੀ ਵਰਮਾ, ਮੰਜੂ ਬਾਲਾ, ਮਨਮੋਹਨ ਸਿੰਘ ਚਾਵਲਾ, ਗੁਰਮੀਤ ਸਿੰਘ ਮੀਤਾ, ਸੁਖਵਿੰਦਰ ਸਿੰਘ ਗੱਗੂ, ਪਰਮਿੰਦਰ ਸਿੰਘ ਸਿੱਧੂ, ਕਿ੍ਰਸ਼ਨ ਲਾਲ ਬਿੱਲਾ, ਸ਼ਸ਼ੀ ਨਰੂਲਾ, ਗੁਰਪ੍ਰੀਤ ਸਿੰਘ ਮਾਨ, ਰਾਹੁਲ ਸ਼ਰਮਾ, ਰੋਹਿਤ ਕਾਲੜਾ, ਪਰਮਜੀਤ ਸਿੰਘ ਮੱਕੜ, ਨਰਿੰਦਰ ਸਿੰਘ, ਰਿੰਕੂ ਆਦਿ ਦਾ ਭਰਪੂਰ ਸਹਿਯੋਗ ਰਿਹਾ।
