ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ ਸੱਤ ਰੋਜ਼ਾ ਕੈਂਪ ਦਾ ਪੰਜਵਾਂ ਦਿਨ ਸੀ, ਜਿਸ ਵਿੱਚ ਵਲੰਟੀਅਰ ਰੋਜ਼ਾਨਾ ਦੇ ਸਮਾ ਸਾਰਣੀ ਅਨੁਸਾਰ ਸਵੇਰੇ 5 ਵਜੇ ਉੱਠੇ। ਯੋਗਾ ਅਤੇ ਪੀ.ਟੀ. ਕਰਨ ਉਪਰੰਤ ਬੱਚਿਆਂ ਨੇ ਇਸ਼ਨਾਨ ਕਰਕੇ ਪਾਠ ਕੀਤਾ, ਫਿਰ ਕਿਟ ਲੇ ਆਊਟ ਕਰਕੇ ਨਾਸ਼ਤਾ ਕੀਤਾ। ਇਸ ਉਪਰੰਤ ਪ੍ਰੋਜੈਕਟ ਵਰਕ ਵਿੱਚ ਸਕੂਲ ਦੇ ਬਾਹਰਲੇ ਰਸਤੇ ਦੀ ਸਫਾਈ ਕੀਤੀ ਅਤੇ ਸੜਕ ਦੇ ਨਾਲ-ਨਾਲ ਮਿੱਟੀ ਪਾ ਕੇ ਉਸਨੂੰ ਪੱਧਰ ਕੀਤਾ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਟਰੇਨਿੰਗ ਸੈਸ਼ਨ ਸ਼ੁਰੂ ਹੋਇਆ, ਜਿਸ ਵਿਚ ਪ੍ਰਿੰਸੀਪਲ ਪ੍ਰਭਜੋਤ ਸਿੰਘ (ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ), ਅਮਨਦੀਪ ਕੌਰ (ਅਧਿਆਪਕਾ ਡਾਇਟ), ਕੁਲਵਿੰਦਰ ਸਿੰਘ (ਪੰਜਾਬੀ ਅਧਿਆਪਕ, ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸਕੂਲ ਕੋਟਕਪੂਰਾ), ਬਲਜੀਤ ਸਿੰਘ ਖੀਵਾ (ਐਮ.ਡੀ. ਚਨਾਬ ਗਰੁੱਪ ਆਫ ਐਜੂਕੇਸ਼ਨ ਕੋਟਕਪੂਰਾ) ਅਤੇ ਸਮਾਜਸੇਵੀ ਉਦੇ ਰੰਦੇਵ ਆਦਿ ਸਖਸ਼ੀਅਤਾਂ ਨੇ ਆਪੋ-ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਿ੍ਰੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਉਪਰੋਕਤ ਤੋਂ ਇਲਾਵਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਸ਼ਮਿੰਦਰ ਕੌਰ, ਗੁਰਵਿੰਦਰ ਸਿੰਘ, ਗੁਰਸ਼ਿੰਦਰ ਸਿੰਘ, ਪਰਮਪ੍ਰੀਤ ਕੌਰ, ਬਲਜੀਤ ਕੌਰ, ਨੀਰੂ ਬਾਲਾ ਅਤੇ ਨੇਹਾ ਆਦਿ ਅਧਿਆਪਕ ਵੀ ਹਾਜ਼ਰ ਸਨ।

