ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਖੇਡੀ ਗਈ ਦੋ ਦਿਨਾ ਲੜਕੇ/ਲੜਕੀਆਂ ਦੀ ਅੰਡਰ-15 ਰਗਬੀ ਚੈਂਪੀਅਨਸ਼ਿਪ ਵਿੱਚ ਰਾਜਬੀ ਐਸੋਸੀਏਸ਼ਨ ਆਫ ਫਰੀਦਕੋਟ ਦੇ ਲੜਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਚੈਂਪੀਅਨਸ਼ਿਪ ਜਿੱਤੀ। ਇਸ ਸਬੰਧੀ ਰਗਬੀ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਪਰਵਿੰਦਰ ਕੁਮਾਰ ਨੇ ਦੱਸਿਆ ਕਿ ਖਾਲਸਾ ਕਾਲਜ ਵਿਖੇ ਖੇਡੀ ਗਈ ਲੜਕੇ/ਲੜਕੀਆਂ ਦੀ ਅੰਡਰ-15 ਰਗਬੀ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਲੜਕੇ ਵਿੱਚ ਫਰੀਦਕੋਟ ਨੇ ਫਾਈਨਲ ਮੈਚ ਵਿੱਚ ਕਪੂਰਥਲੇ ਨੂੰ ਹਰਾ ਕੇ ਪਹਿਲਾ, ਕਪੂਰਥਲੇ ਨੇ ਦੂਸਰਾ ਜਦ ਕਿ ਅੰਮ੍ਰਿਤਸਰ ਨੇ ਬਠਿੰਡਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਰਗਬੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚੋਂ ਖਿਡਾਰੀਆਂ ਦੀ ਸਿਲੈਕਸ਼ਨ ਕਰਕੇ ਕੈਂਪ ਲਾਇਆ ਜਾਵੇਗਾ ਅਤੇ ਕੈਂਪ ਵਿੱਚੋਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਨੈਸ਼ਨਲ ਲਈ ਸਿਲੈਕਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਉੜੀਸਾ ਵਿਖੇ ਅੰਡਰ-15 ਰਗਬੀ ਦੀ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਜਾਵੇਗੀ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਇਨਾਮ ਵੀ ਵੰਡੇ ਗਏ। ਇਸ ਮੌਕੇ ਸਕੱਤਰ ਅਰਵਿੰਦਰ ਕੁਮਾਰ, ਕਰਨ ਸਿੰਘ ਖਾਤੀ, ਭਾਰਤ ਭੂਸ਼ਣ ਗੁਰਦੀਪ ਸਿੰਘ, ਜਸ਼ਨਦੀਪ ਸਿੰਘ ਬਠਿੰਡਾ ਕੋਚ, ਗੁਰਜਿੰਦਰ ਸਿੰਘ, ਰਾਜ ਕੁਮਾਰ ਕੋਚਰ ਅਤੇ ਅਰਸ਼ਨੂਰ ਮੁਹੰਮਦ ਮੌਜੂਦ ਅਮੋਲਕ ਸਿੰਘ ਬਰਾੜ, ਪ੍ਰਭਜੋਤ ਸਿੰਘ, ਮੈਡਮ ਜ਼ਿਸ਼ੂ ਬਾਸ਼ਾਲ, ਗੁਰਜਿੰਦਰ ਸਿੰਘ ਤਰਨਤਾਰਨ, ਗੁਰਦੀਪ ਸਿੰਘ ਮਾਨਸਾ ਕੋਚ ਮੁਕਤਸਰ ਕੋਚ, ਰਵਿੰਦਰ ਸਿੰਘ ਹਰਜਾਪ ਸਿੰਘ ਕਪੂਰਥਲਾ ਕੋਚ ਆਦਿ ਵੀ ਹਾਜਰ ਸਨ।
