ਧੁੰਦ ਕਾਰਨ ਰੱਦ ਕੀਤੀਆਂ ਰੇਲਗੱਡੀਆਂ 28 ਫਰਵਰੀ ਤੱਕ ਬੰਦ : ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ
ਕੋਟਕਪੂਰਾ, 2 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੇਲਵੇ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੁੱਝ ਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧ ਵਿੱਚ ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਨੇ ਦੱਸਿਆ ਕਿ ਇੱਕ ਜਨਵਰੀ 2026 ਤੋਂ ਯਾਤਰੀ ਰੇਲਗੱਡੀਆਂ ਦੇ ਸਮੇਂ ਵਿੱਚ ਕੁੱਝ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਬਠਿੰਡਾ ਯਾਤਰੀ ਰੇਲਗੱਡੀ ਨੰਬਰ 54562 ਜੋ ਪਹਿਲਾਂ ਕੋਟਕਪੂਰਾ 7:37 ਵਜੇ ਪਹੁੰਚਦੀ ਸੀ ਅਤੇ 7:42 ਵਜੇ ਰਵਾਨਾ ਹੁੰਦੀ ਸੀ, ਹੁਣ ਇਹ ਗੱਡੀ 7:28 ਵਜੇ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ 7:31 ਵਜੇ ਰਵਾਨਾ ਹੋਵੇਗੀ। ਜੰਮੂ ਤਵੀ ਰੇਲਗੱਡੀ ਨੰਬਰ 19223 ਜੋ ਪਹਿਲਾਂ ਕੋਟਕਪੂਰਾ 8:43 ਵਜੇ ਪਹੁੰਚਦੀ ਸੀ ਅਤੇ 8:45 ਵਜੇ ਰਵਾਨਾ ਹੁੰਦੀ ਸੀ, ਹੁਣ ਇਹ ਗੱਡੀ 8:31 ਵਜੇ ਕੋਟਕਪੂਰਾ ਪਹੁੰਚ ਕੇ 8:40 ਵਜੇ ਰਵਾਨਾ ਹੋਵੇਗੀ। ਪੰਜਾਬ ਮੇਲ ਗੱਡੀ ਨੰਬਰ 12137 ਜੋ ਸਵੇਰੇ ਫਿਰੋਜ਼ਪੁਰ ਜਾਣ ਸਮੇਂ ਪਹਿਲਾਂ 3:37 ਵਜੇ ਕੋਟਕਪੂਰਾ ਪਹੁੰਚਦੀ ਸੀ ਅਤੇ 3:39 ਵਜੇ ਰਵਾਨਾ ਹੁੰਦੀ ਸੀ, ਹੁਣ ਇਹ ਗੱਡੀ 3:48 ਵਜੇ ਕੋਟਕਪੂਰਾ ਪਹੁੰਚ ਕੇ 3:50 ਵਜੇ ਫਿਰੋਜਪੁਰ ਲਈ ਰਵਾਨਾ ਹੋਵੇਗੀ। ਫਾਜ਼ਿਲਕਾ ਜਾਣ ਵਾਲੀ ਡੀ.ਐਸ.ਯੂ ਰੇਲ ਗੱਡੀ ਨੰਬਰ 74985 ਜੋ ਪਹਿਲਾਂ ਕੋਟਕਪੂਰਾ ਵਿਖੇ 8:08 ਵਜੇ ਪਹੁੰਚਦੀ ਸੀ ਅਤੇ 8:10 ਵਜੇ ਰਵਾਨਾ ਹੁੰਦੀ ਸੀ, ਹੁਣ ਬਦਲ ਕੇ 7:55 ਵਜੇ ਪਹੁੰਚ ਕੇ 8:00 ਵਜੇ ਰਵਾਨਗੀ ਹੋਵਗੀ। ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਗੱਡੀ ਨੰਬਰ 54642 ਦਾ ਸਮਾਂ ਪਹਿਲਾਂ ਕੋਟਕਪੂਰਾ ਵਿਖੇ 12:43 ਵਜੇ ਪਹੁੰਚ ਦਾ ਅਤੇ 12:48 ਵਜੇ ਰਵਾਨਗੀ ਦੀ ਸੀ, ਹੁਣ ਬਦਲ ਕੇ 11:57 ਵਜੇ ਕੋਟਕਪੂਰਾ ਵਿਖੇ ਪਹੁੰਚਣਾ ਅਤੇ 11:59 ਵਜੇ ਰਵਾਨਗੀ ਕਰ ਦਿੱਤੀ ਗਈ ਹੈ। ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਰੇਲਗੱਡੀ ਨੰਬਰ 54564 ਦਾ ਸਮਾਂ ਪਹਿਲਾਂ ਕੋਟਕਪੂਰਾ ਵਿਖੇ 18:43 ਵਜੇ ਪਹੁੰਚਣਾ ਅਤੇ 18:54 ਵਜੇ ਰਵਾਨਗੀ ਹੁੰਦੀ ਸੀ, ਨੂੰ ਹੁਣ ਬਦਲ ਕੇ 18:39 ਵਜੇ ਪਹੁੰਚਣਾ ਅਤੇ 18:41 ਵਜੇ ਰਵਾਨਗੀ ਕਰ ਦਿੱਤੀ ਗਈ ਹੈ। ਡੀ.ਐਮ.ਯੂ ਫਾਜ਼ਿਲਕਾ ਜਾਣ ਵਾਲੀ ਰੇਲਗੱਡੀ ਦਾ ਸਮਾਂ ਪਹਿਲਾਂ ਕੋਟਕਪੂਰਾ ਵਿਖੇ 21:13 ਵਜੇ ਪਹੁੰਚਣਾ ਸੀ ਅਤੇ 21:15 ਵਜੇ ਰਵਾਨਗੀ ਸੀ, ਜਿਸ ਨੂੰ ਹੁਣ ਬਦਲ ਕੇ 21:05 ਵਜੇ ਕੋਟਕਪੂਰਾ ਵਿਖੇ ਪਹੁੰਚਣਾ ਅਤੇ 21:07 ਵਜੇ ਰਵਾਨਗੀ ਕੀਤੀ ਗਈ ਹੈ। ਅੰਮ੍ਰਿਤਸਰ-ਅਜਮੇਰ ਗੱਡੀ ਨੰਬਰ 19612 ਪਹਿਲਾਂ ਕੋਟਕਪੂਰਾ ਵਿਖੇ 20 ਵਜੇ ਪਹੁੰਚ ਕੇ 20:02 ਵਜੇ ਰਵਾਨਗੀ ਸੀ, ਜਿਸ ਨੂੰ ਹੁਣ ਬਦਲ ਕੇ 19:50 ਵਜੇ ਪਹੁੰਚਣਾ ਅਤੇ 19:52 ਵਜੇ ਰਵਾਨਗੀ ਕੀਤੀ ਗਈ ਹੈ। ਫਿਰੋਜ਼ਪੁਰ ਤੋਂ ਮੁੰਬਈ ਜਾਣ ਵਾਲੀ ਪੰਜਾਬ ਮੇਲ ਦਾ ਸਮਾਂ ਪਹਿਲਾਂ ਕੋਟਕਪੂਰਾ ਵਿਖੇ 22:38 ਵਜੇ ਪਹੁੰਚ ਕੇ 22:40 ਵਜੇ ਰਵਾਨਗੀ ਸੀ, ਜੋ ਹੁਣ ਬਦਲ ਕੇ 22:48 ਵਜੇ ਕੋਟਕਪੂਰਾ ਵਿਖੇ ਪਹੁੰਚ ਕੇ 22:50 ਵਜੇ ਰਵਾਨਗੀ ਕਰੇਗੀ। ਦਿੱਲੀ-ਫਾਜ਼ਿਲਕਾ ਇੰਟਰਸਿਟੀ ਟ੍ਰੇਨ 14507 ਪਹਿਲਾਂ 22:05 ਵਜੇ ਕੋਟਕਪੂਰਾ ਪਹੁੰਚ ਕੇ 22:10 ’ਤੇ ਰਵਾਨਾ ਹੁੰਦੀ ਸੀ, 22:18 ਵਜੇ ਕੋਟਕਪੂਰਾ ਪਹੁੰਚ ਕੇ 22:20 ’ਤੇ ਰਵਾਨਾ ਹੋਵੇਗੀ। ਬਠਿੰਡਾ-ਫਿਰੋਜ਼ਪੁਰ ਯਾਤਰੀ ਟ੍ਰੇਨ 54561 ਪਹਿਲਾਂ 7:37 ਨੂੰ ਕੋਟਕਪੂਰਾ ਪਹੁੰਚ ਕੇ 7:42 ’ਤੇ ਰਵਾਨਾ ਹੰਦੀ ਸੀ, ਜੋ ਹੁਣ 7:30 ਵਜੇ ਕੋਟਕਪੂਰਾ ਪਹੁੰਚ ਕੇ 7:32 ’ਤੇ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਸਟੇਸ਼ਨ ’ਤੇ ਕੋਈ ਵਾਧੂ ਟਰੇਨਾਂ ਜਾਂ ਰਨ-ਥਰੂ ਟਰੇਨਾਂ ਨੂੰ ਸਟਾਪੇਜ ਨਹੀਂ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਰੱਦ ਕੀਤੀਆਂ ਗਈਆਂ ਟਰੇਨਾਂ 28 ਫਰਵਰੀ 26 ਤੱਕ ਰੱਦ ਰਹਿਣਗੀਆਂ।

