ਸਰਕਾਰ ਦੀ ਪਹਿਲਕਦਮੀ ਨੂੰ ਮੁੱਖ ਰੱਖਦਿਆਂ 04.01.2026 ਦੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਉ ਦਾ ਐਕਸ਼ਨ ਮੁਲਤਵੀ—– ਜਸਵੀਰ ਸਿੰਘ ਪਾਲ
ਚੰਡੀਗੜ੍ਹ 04 ਜਨਵਰੀ:(ਵਰਲਡ ਪੰਜਾਬੀ ਟਾਈਮਜ਼)
27 ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਦੀਆਂ ਮੁਲਾਜਮ ਅਤੇ ਸਮਾਜਿਕ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ 25 ਮੈਬਰੀ ਵਫਦ ਨੂੰ ਕੈਬਨਿਟ ਸਬ ਕਮੇਟੀ ਵੱਲੋ 12 ਜਨਵਰੀ 2026 ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅਜੰਡੇ ਉੱਤੇ ਗੱਲਬਾਤ ਕਰਨ ਦਾ ਸੱਦਾ ਪੱਤਰ ਨੰ:- ਮੀਮੋ ਨੰ-11/16/2024-ਜੀ ਸੀ5/1430 ਮਿਤੀ 30-12-2025 ਦਿੱਤਾ ਗਿਆ ਹੈ।
ਸਰਕਾਰ ਵੱਲੋ ਦਿੱਤੇ ਸੱਦੇ ਤੇ ਵਿਚਾਰ ਕਰਨ ਲਈ ਜੁਆਇੰਟ ਐਕਸ਼ਨ ਕਮੇਟੀ ਆਫ 27 ਐਸ.ਸੀ/ਬੀ.ਸੀ ਇੰਪਲਾਇਜ਼ ਐਡ ਸੋਸ਼ਲ ਆਰਗੇਨਾਈਜੇਸ਼ਨਜ਼ ਪੰਜਾਬ ਦੀ ਮੀਟਿੰਗ ਸਟੇਟ ਕੋਆਰਡੀਨੇਟਰ ਸ. ਜਸਬੀਰ ਸਿੰਘ ਪਾਲ ਜੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸਰਕਾਰ ਵੱਲੋ 12 ਜਨਵਰੀ 2026 ਨੂੰ ਗੱਲਬਾਤ ਲਈ ਦਿੱਤੇ ਸੱਦਾ ਪੱਤਰ ਤੇ ਗੰਭੀਰ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੁਅਇੰਟ ਐਕਸ਼ਨ ਕਮੇਟੀ ਵੱਲੋ 4 ਜਨਵਰੀ 2026 ਨੂੰ ਸੰਗਰੂਰ ਸਥਿਤ ਮੁੱਖ ਮੰਂਤਰੀ ਦੀ ਰਿਹਾਇਸ਼ ਨੂੰ ਘੇਰਨ ਦਾ ਐਕਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਜਾਵੇ। ਜੇਕਰ ਮੀਟਿੰਗ ਵਿੱਚ ਸਰਕਾਰ ਵੱਲੋ ਗੈਂਟਾ ਰਿਪੋਰਟ ਲਾਗੂ ਨਾਂ ਕੀਤੀ ਗਈ ਤਾਂ ਮੀਟਿੰੰਗ ਦਾ ਬਾਈਕਾਟ ਕਰਕੇ ਉਸੇ ਸਮੇ ਹੀ ਅਗਲੇ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜਸਬੀਰ ਸਿੰਘ ਪਾਲ, ਹਰਵਿੰਦਰ ਸਿੰਘ ਮੰਡੇਰ, ਰਾਜ ਸਿੰਘ ਟੋਡਰਵਾਲ, ਬਲਦੇਵ ਭਾਰਤੀ, ਹਰਜਸ ਸਿੰਘ, ਕੁਲਵਿੰਦਰ ਸਿੰਘ ਬੋਦਲ, ਕਰਨੈਲ ਸਿੰਘ ਨੀਲੋਵਾਲ, ਬਲਰਾਜ ਕੁਮਾਰ, ਅਮਰਜੀਤ ਸਿੰਘ ਖਟਕੜ, ਬਲਦੇਵ ਸਿੰਘ ਧੱੁਗਾ, ਗੁਰਪ੍ਰੀਤ ਸਿੰਘ ਸੁਨਾਮ, ਕਰਮਜੀਤ ਸਿੰਘ, ਜੱਗਾ ਸਿੰਘ, ਮਨੋਹਰ ਲਾਲ, ਲਛਮਣ ਸਿੰਘ, ਕੁਲਦੀਪ ਸਿੰਘ,ਸਤਵੰਤ ਸਿੰਘ ਤੂਰਾ, ਪਰਮਜੀਤ ਸਿੰਘ, ਸਲਵਿੰਦਰ ਜੱਸੀ, ਸੁੱਖਵਿੰਦਰ ਕਾਲੀ, ਕ੍ਰਿਸ਼ਨ ਲਾਲ, ਦਵਿੰਦਰ ਸਿੰਘ, ਸੁਭਾਸ਼ ਚੰਦਰ, ਠਾਕਰ ਦਾਸ, ਬਲਵੰਤ ਸਿੰਘ, ਭੁਪਿੰਦਰ ਸਿੰਘ,ਮਹਿੰਦਰ ਸਿੰਘ ਗੋਬਿੰਦਗੜ੍ਹ, ਬੰਟੀ ਨਾਗਲਾ, ਰਿੰਕੂ ਧੂਰੀ, ਰੋਸ਼ਨ ਲਾਲ, ਅਜਾਇਬ ਸਿੰਘ ਬਠੋਈ, ਹਰਵਿੰਦਰ ਸਿੰਘ ਭੱਠਲ, ਮੱਖਣ ਰਤੂ, ਅਜਾਇਬ ਸਿੰਘ ਨੀਲੋਵਾਲ, ਗੁਰਜਿੰਦਰ ਪਾਲ ਸਿੰਘ, ਮਨਿੰਦਰ ਸਿੰਘ, ਰਵਿੰਦਰ ਸਿੰਘ ਲਾਲੀ, ਰਾਮ ਲੁਭਾਇਆ ਕਲਸੀ, ਗੁਰਜੰਟ ਸਿੰਘ ਮਾਨਸਾ ਆਦਿ ਸੂਬਾਈ ਆਗੂ ਹਾਜ਼ਰ ਸਨ। ਕਾਰਵਾਈ ਸੰਬੰਧੀ ਜਾਣਕਾਰੀ ਮੀਡੀਆ ਇੰਚਾਰਜ ਬਲਦੇਵ ਭਾਰਤੀ ਅਤੇ ਅਜਾਇਬ ਸਿੰਘ ਨੀਲੋਵਾਲ ਨੇ ਪ੍ਰੈੱਸ ਨੋਟ ਰਾਹੀ ਦਿਤੀ।

