ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵੱਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਮਾਤਾ ਆਸ਼ਾਪੁਰਾਣੀ ਮੰਦਿਰ ਲਾਲੇਆਣਾ ਵਿਖੇ ਸ਼੍ਰੀ ਸ਼ਿਆਮ ਬਾਬਾ ਦਾ ਸੰਕੀਰਤਨ ਅਤੇ ਛੋਲੇ-ਕੁਲਚਾ ਦਾ ਭੰਡਾਰਾ ਕਰਵਾਇਆ ਗਿਆ। ਸੰਸਥਾ ਦੇ ਸੇਵਾਦਾਰ ਚੰਦਰ ਕੁਮਾਰa ਗਰਗ ਅਤੇ ਸੋਨੂੰ ਮੌਂਗਾ ਨੇ ਦੱਸਿਆ ਕਿ ਸੰਸਥਾ ਵੱਲੋਂ ਨਵੇਂ ਸਾਲ ’ਤੇ ਮਾਤਾ ਆਸ਼ਾਪੁਰਨੀ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਇਹ ਪਹਿਲਾ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ ਹੈ। ਇਸ ਸਮੇ ਸ਼ਿਆਮ ਬਾਬਾ ਜੀ ਦਾ ਸੰਕੀਰਤਨ ਮਹਿਲਾ ਸਤਿਸੰਗ ਮੰਡਲ ਆਸ਼ਾਪੁਰਣੀ ਮੰਦਿਰ ਲਾਲੇਆਣਾ ਅਤੇ ਸ਼੍ਰੀ ਮੋਹਨ ਕਲਿਆਣ ਕਮਲ ਆਸ਼ਰਾਮ ਕੋਟਕਪੂਰਾ ਸਤਿਸੰਗ ਮੰਡਲ ਵਲੋਂ ਕੀਤਾ ਗਿਆ। ਸੰਸਥਾ ਦੇ ਮੈਂਬਰ ਰਮੇਸ਼ ਗਾਬਾ ਅਤੇ ਕਿ੍ਰਸ਼ਨ ਢੀਂਗੜਾ ਨੇ ਦੱਸਿਆ ਕਿ ਫੱਗਣ ਮਹੀਨੇ ਵਿੱਚ ਸੰਸਥਾ ਵੱਲੋਂ ਸ਼੍ਰੀ ਸ਼ਿਆਮ ਬਾਬਾ ਦੀ ਦੂਜੀ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਮਾਤਾ ਆਸ਼ਾਪੁਰਣੀ ਮੰਦਿਰ ਲਾਲੇਆਣਾ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਵੇਗੀ, ਜੋ ਵੀ ਸ਼ਰਧਾਲੂ ਸ਼ਿਆਮ ਬਾਬਾ ਜੀ ਦਾ ਨਿਸ਼ਾਨ ਲੈ ਕੇ ਇਸ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਆਪਣਾ ਨਾਮ ਸੰਸਥਾ ਦੇ ਅਧਿਕਾਰੀਆਂ ਨੂੰ ਲਿਖਵਾਉਣ। ਇਸ ਮੌਕੇ ਹੋਰਨਾ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਕਿਸ਼ੋਰੀ ਲਾਲ, ਮੌਜੂਦਾ ਸਰਪੰਚ ਜਸਵਿੰਦਰ ਸਿੰਘ ਖ਼ਾਲਸਾ, ਮੰਦਰ ਕਮੇਟੀ ਪ੍ਰਧਾਨ ਗਗਨ ਸ਼ਰਮਾ, ਮੰਦਿਰ ਪੁਜਾਰੀ ਹਰੀ ਓਮ, ਵਿੱਕੀ ਸ਼ਰਮਾ, ਰਵੀ ਸ਼ਰਮਾ, ਅਜੈ ਸ਼ਰਮਾ, ਜਸਮੇਲ ਸਿੰਘ, ਅਮਨ ਸ਼ਰਮਾ, ਪੌਪ ਸ਼ਰਮਾ ਸਮੇਤ ਪਿੰਡ ਵਾਸੀ ਵੀ ਮੌਜੂਦ ਸਨ।
