ਮੁਹਾਲੀ 4 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ) ਮੁਹਾਲੀ ਵੱਲੋਂ ਇੱਕ ਵਿਸੇਸ਼ ਇਕੱਤਰਤਾ ਸ਼ਾਪ ਨੰਬਰ 2 ਸਮਾਰਟ ਡਿਸਪੋਸਲ ਏ ਟੀ ਐਮ ਵਾਲੀ ਗਲੀ ਐੱਲ ਆਈ ਸੀ ਕਾਲੋਨੀ ਮੁੰਡੀ ਖਰੜ, ਮੁਹਾਲੀ ਵਿਖ਼ੇ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਹੋਈ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਬਲਕਾਰ ਸਿੰਘ ਸਿੱਧੂ, ਪ੍ਰਿ ਬਹਾਦਰ ਸਿੰਘ ਗੋਸਲ ਤੇ ਗੀਤਕਾਰ ਰਣਜੋਧ ਸਿੰਘ ਰਾਣਾ ਸ਼ਸ਼ੋਭਿਤ ਹੋਏ। ਮੰਚ ਵੱਲੋਂ ਸਾਲ 2025 ਨੂੰ ਅਲਵਿਦਾ ਤੇ ਨਵੇਂ ਸਾਲ 2026 ਨੂੰ ਜੀ ਆਇਆਂ ਆਖਿਆ ਤੇ ਨਵੇਂ ਸਾਲ 2026 ਦਾ ਕੈਲੰਡਰ ਵੀ ਲੋਕ ਅਰਪਣ ਕੀਤਾ ਗਿਆ। ਦੂਸਰੇ ਦੌਰ ਵਿੱਚ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਲੋਕ ਗਾਇਕ ਅਮਰ ਵਿਰਦੀ ਨੇ ਧਾਰਮਿਕ ਰੰਗਣ ਵਾਲੇ ਗੀਤ ਸੁਣਾਏ। ਉਸ ਉਪਰੰਤ ਗੀਤਕਾਰ ਧਿਆਨ ਸਿੰਘ ਕਾਹਲੋਂ ਨੇ ਆਪਣੀ ਆਉਣ ਵਾਲੀ ਗੀਤ ਪੁਸਤਕ ਤੇਤਰੇ ਮੇਤਰੇ ਬੋਲ ਵਿੱਚੋਂ ਦਸ਼ਮੇਸ਼ ਪਿਤਾ ਦੇ ਲਾਲਾਂ ਨੂੰ ਸਮਰਪਿਤ ਗੀਤ ਜਿਸਦੇ ਬੋਲ ਸਨ -ਚਾਰੇ ਲਾਲ ਵਾਰੇ ਬਣ ਦਾਨੀ ਬਾਜ਼ਾਂ ਵਾਲਿਆ ਨਾਲ ਸਰੋਤਿਆਂ ਨੂੰ ਧਾਰਮਿਕ ਰੰਗਣ ਵਿੱਚ ਰੰਗ ਦਿੱਤਾ। ਫਿਰ ਵਾਰੀ ਆਈ ਗੀਤਕਾਰ ਰਣਜੋਧ ਰਾਣਾ, ਐਡਵੋਕੇਟ ਨੀਲਮ ਨਾਰੰਗ, ਸੁਰਜੀਤ ਸੁਮਨ, ਬਲਕਾਰ ਸਿੱਧੂ, ਰਤਨ ਬਾਬਕ ਵਾਲਾ, ਪਿਆਰਾ ਸਿੰਘ ਰਾਹੀ, ਜਗਤਾਰ ਜੋਗ, ਮਲਕੀਤ ਨਾਗਰਾ, ਦਰਸ਼ਨ ਤਿਓਣਾ ਜਿਨ੍ਹਾਂ ਨੇ ਆਪਣੀ ਕਲਮ ਵਿੱਚੋਂ ਨਿਕਲੀਆਂ ਧਾਰਮਿਕ ਰਚਨਾਵਾਂ, ਨਾਲ ਆਪਣੀ ਹਾਜ਼ਰੀ ਬਾਖੂਬੀ ਲਵਾਈ ਗਈ। ਸਮਾਗਮ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਕਵੀ ਦਰਬਾਰ ਨੂੰ ਅੱਗੇ ਵਧਾਉਂਦਿਆਂ ਗੁਰਸ਼ਰਨ ਕਾਕਾ, ਸੁਮਿਤਰ ਦੋਸਤ, ਨਿਰਮਲ ਮੋਹਨ, ਦੀਆ ਮੋਹਨ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ, ਸਰਬਜੀਤ ਸਿੰਘ, ਬਲਵਿੰਦਰ ਢਿੱਲੋਂ, ਪਾਲ ਅਜਨਬੀ, ਪ੍ਰਿ ਬਹਾਦਰ ਸਿੰਘ ਗੋਸਲ ਨੇ ਆਪੋ ਆਪਣੀ ਕਲਮ ਦੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਹਾਜ਼ਰੀਨ ਤੋਂ ਦਾਦ ਖੱਟੀ। ਸਮਾਗਮ ਦੀ ਸ਼ੋਭਾ ਬਣੇ ਸੂਬਾ ਪਰਮਜੀਤ ਰਾਏ, ਸੁਰਿੰਦਰ ਵਰਮਾ, ਦਿਨੇਸ਼ ਵਧਾਵਨ, ਸੁਰਿੰਦਰ ਕੁਮਾਰ, ਅਸ਼ੋਕ ਛੋੜ੍ਹੀਆਂ, ਅਸ਼ੋਕ ਮਹਾਜਨ, ਨਿਰਮੈਲ ਸਿੰਘ ਕੰਬੋਜ਼, ਬਲਵਿੰਦਰ ਸਿੰਘ, ਕੇ ਪੀ ਸ਼ਰਮਾ ਤੇ ਨਿਖਲ ਮੋਹਨ ਨੇ ਲੰਮਾ ਸਮਾਂ ਹਾਜ਼ਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਬਾਖੂਬੀ ਦਿੱਤਾ। ਜਗਪਾਲ ਸਿੰਘ ਆਈ ਏ ਐਫ (ਰਿਟਾ) ਨੇ ਜਿੱਥੇ ਹਾਜ਼ਰੀ ਭਰੀ ਉਥੇ ਮੰਚ ਦੀ ਮਾਲੀ ਮਦਦ ਵੀ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਜਨਰਲ ਸੱਕਤਰ ਰਾਜ ਕੁਮਾਰ ਸਾਹੋਵਾਲੀਆ ਨੇ ਬਾਖੂਬੀ ਕੀਤਾ ਜਦ ਕਿ ਆਏ ਮਹਿਮਾਨਾਂ ਦੀ ਚਾਹ ਪਾਣੀ ਦੀ ਸੇਵਾ ਅਸ਼ੋਕ ਕੁਮਾਰ ਛੋੜੀਆਂ ਨੇ ਨਿਭਾਈ। ਇਸ ਮੌਕੇ ਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਨਵੀਂ ਸਾਂਝੀ ਕਾਵਿ ਪੁਸਤਕ ਛੇਤੀ ਪੰਜਾਬੀ ਮਾਂ ਬੋਲ਼ੀ ਦੀ ਝੋਲੀ ਪਾਉਣ ਦਾ ਐਲਾਨ ਵੀ ਕੀਤਾ। ਇਸਤਰਾਂ ਪ੍ਰੋਗਰਾਮ ਅਮਿਟ ਪੈੜਾਂ ਛੱਡਦਾ, ਸਿਖਰਾਂ ਛੂਹ ਕੇ ਸੰਪੰਨ ਹੋਇਆ।
