ਰਾਜਸਥਾਨ/ਹਨੂੰਮਾਨਗੜ੍ਹ 4 ਜਨਵਰੀ (ਅਸ਼ੋਕ ਸ਼ਰਮਾ/ਚੇਤਨ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 04 ਜਨਵਰੀ 2026 ਦਿਨ ਐਤਵਾਰ ਨੂੰ ਸ਼ਾਨਦਾਰ ਪੰਜਾਬੀ ਲਾਈਵ ਕਵੀ ਦਰਬਾਰ ਦੇ ਨਾਲ ਸਾਲ 2026 ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ ਕਵੀ ਪ੍ਰਵੀਨ ਕੌਰ ਸਿੱਧੂ, ਅਮ੍ਰਿਤ ਪਾਲ ਕੌਰ, ਰਮਣੀਕ ਸਿੰਘ ਘੁੰਮਣ, ਸਤਨਾਮ ਸਿੰਘ ਅਬੋਹਰ ਅਤੇ ਜਸਵਿੰਦਰ ਕਲਸੀ ਸੈਫਾਬਾਦ ਵਾਲਾ ਨੇ ਸਮੂਲੀਅਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਆਪਣੀ ਮੌਲਿਕ ਕਵਿਤਾ “ਨਵੇਂ ਸਾਲ ਦੀ ਹਰ ਨਵੀਂ ਸਵੇਰ” ਦੇ ਨਾਲ ਕੀਤਾ। ਫਿਰ ਪ੍ਰਵੀਨ ਕੌਰ ਸਿੱਧੂ ਅਤੇ ਅਮ੍ਰਿਤ ਪਾਲ ਕੌਰ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਵੇਂ ਸਾਲ ਦੀ ਵਧਾਈ ਦੇ ਕੇ ਵਾਹ-ਵਾਹ ਖੱਟੀ। ਰਮਣੀਕ ਸਿੰਘ ਘੁੰਮਣ ਅਤੇ ਸਤਨਾਮ ਸਿੰਘ ਅਬੋਹਰ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਜਸਵਿੰਦਰ ਕਲਸੀ ਸੈਫਾਬਾਦ ਵਾਲਾ ਵੀ ਕਵਿਤਾਵਾਂ ਦੀ ਸਾਂਝ ਪਾਈ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਸਭ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਣੀ ਮੌਲਿਕ ਕਵਿਤਾ “ਇੱਕ ਅਰਜ਼ੋਈ” ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
