ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਥੋਂ ਦੇ ਨੇੜਲੇ ਪਿੰਡ ਹਰੀਨੌ ਦੇ ਗੁਰਦੁਆਰਾ ਬਾਬਾ ਭਾਈ ਸਾਂਈਂ ਦਾਸ ਵਿੱਚ ਰਸੋਈ, ਦਫ਼ਤਰ, ਭਾਂਡਿਆਂ ਵਾਲਾ ਹਾਲ ਕਮਰਾ ਅਤੇ ਜਨਰੇਟਰ ਵਾਲੇ ਕਮਰਿਆਂ ਦਾ ਲੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ, ਮੈਂਬਰ ਗੁਰਜੰਟ ਸਿੰਘ ਚਹਿਲ, ਸੁਖਦੇਵ ਸਿੰਘ ਸਿੱਧੂ, ਇਕੱਤਰ ਸਿੰਘ ਸਿੱਧੂ, ਗ੍ਰਾਮ ਪੰਚਾਇਤ ਦੇ ਸਰਪੰਚ ਮਾਤਾ ਹਰਪਾਲ ਕੌਰ, ਗੁਰਜੀਤ ਸਿੰਘ ‘ਆਪ’ ਆਗੂ, ਪੰਚਾਇਤ ਮੈਂਬਰ ਡਾ: ਹਰਿੰਦਰ ਸਿੰਘ, ਮਨਦੀਪ ਸਿੰਘ ਖਾਲਸਾ, ਗੋਗੀ ਸਿੰਘ, ਜਸਵਿੰਦਰ ਸਿੰਘ ਸਿੱਧੂ, ਵੀਰ ਸਿੰਘ, ਅਜੀਤਪਾਲ ਸਿੰਘ, ਲਖਵੀਰ ਸਿੰਘ ਸਰਾਂ ਤੋਂ ਇਲਾਵਾਂ ਮਾ. ਗੇਜ ਰਾਮ ਭੌਰਾ, ਸੇਵਕ ਸਿੰਘ ਬਰਾੜ, ਰਾਜ ਕੁਮਾਰ ਰਾਜੂ, ਬਾਬਾ ਰਣਜੀਤ ਸਿੰਘ ਗ੍ਰੰਥੀ, ਬੋਹੜ ਸਿੰਘ ਭਾਂਡਿਆਂ ਦੇ ਇੰਚਾਰਜ, ਕਾਲਾ ਸਿੰਘ ਸੇਵਾਦਾਰ, ਗੁਰਚਰਨ ਸਿੰਘ, ਸਰਬਣ ਰਾਮ, ਹਰਭਗਵਾਨ ਰਾਮ ਸਮੇਤ ਸਮੂਹ ਸੰਗਤਾਂ ਵੀ ਹਾਜ਼ਰ ਸਨ।

