ਪਟਿਆਲਾ 18 ਦਸੰਬਰ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼)
ਗਿਆਨਦੀਪ ਸਾਹਿਤ ਸਾਧਨਾ ਮੰਚ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ। ਮੰਚ ਦੇ ਪ੍ਰਧਾਨ ਅਤੇ ਐਨ ਆਈ ਐਸ ਦੇ ਸਾਬਕਾ ਡਾਇਰੈਕਟਰ ਡਾ ਜੀ ਐਸ ਅਨੰਦ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦਾ ਅਗਾਜ਼ ਸ਼ਾਇਰ ਦਰਸ਼ ਪਸਿਆਣਾ ਦੇ ਸ਼ਬਦ ਗਾਇਨ ਨਾਲ ਹੋਇਆ। ਮੰਚ ਸੰਚਾਲਨ ਕਰਦਿਆ ਬਲਬੀਰ ਜਲਾਲਾਬਾਦੀ ਨੇ ਵਿਦਵਾਨ ਸਾਹਿਤਕਾਰਾਂ ਨੂੰ “ਸ਼ਹੀਦੀ ਸਾਕੇ ਸੰਬੰਧੀ” ਆਪਣੇ ਵਿਚਾਰ ਰੱਖਣ ਦਾ ਸੱਦਾ ਦਿੱਤਾ। ਮੁੱਖ ਵਕਤਾ ਵਜੋਂ ਬੋਲਦਿਆਂ ਡਾ ਹਰਬੰਸ ਸਿੰਘ ਧਿਮਾਨ ਨੇ ਕਿਹਾ ਕਿ ਅਧਿਆਤਮਵਾਦੀ ਵਿਚਾਰਧਾਰਾ ਵਿੱਚੋਂ ਕੱਟੜਤਾ ਅਤੇ ਹਾਉਂਮੈ ਦੀ ਪਹੁੰਚ ਨੂੰ ਘਟਾ ਕੇ ਹੀ ਭਾਈਚਾਰਕ ਸਾਂਝ ਨੂੰ ਜੀਵੰਤ ਰੱਖਿਆ ਜਾ ਸਕਦਾ ਹੈ ।
ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਸ੍ਰ ਸੁਖਮਿੰਦਰ ਸਿੰਘ ਸੇਖੋਂ, ਸ੍ਰ ਬਚਨ ਸਿੰਘ ਗੁਰਮ, ਸ੍ਰ ਕੁਲਵੰਤ ਸਿੰਘ ਨਾਰੀਕੇ ਅਤੇ ਸ੍ਰ ਜਸਵੰਤ ਸਿੰਘ ਕੌਲੀ ਨੇ ਵੀ ਵਿਚਾਰ ਸਾਂਝੇ ਕੀਤੇ।
ਕਵਿਤਾ ਦੇ ਸੈਸ਼ਨ ਵਿੱਚ ਪਹੁੰਚੇ ਪ੍ਰਮੁੱਖ ਕਵੀਆਂ ਵਿੱਚੋਂ ਗੁਰਚਰਨ ਪੱਬਾਰਾਲੀ, ਪਰਵਿੰਦਰ ਸ਼ੋਖ, ਗੁਰਚਰਨ ਸਿੰਘ ਚੰਨ ਪਟਿਆਲਵੀ, ਤੇਜਿੰਦਰ ਅਨਜਾਨਾ, ਸੰਤ ਸਿੰਘ ਸੋਹਲ, ਗੁਰਦਰਸ਼ਨ ਸਿੰਘ ਗੁਸੀਲ, ਅੰਗਰੇਜ਼ ਵਿਰਕ, ਡਾ ਲਕਸ਼ਮੀ ਨਰਾਇਣ ਭੀਖੀ, ਗੁਰਪ੍ਰੀਤ ਢਿੱਲੋਂ, ਬਜਿੰਦਰ ਠਾਕੁਰ, ਮੰਗਤ ਖਾਨ, ਮਨਦੀਪ ਕੌਰ ਤੰਬੂਵਾਲਾ, ਡਾ ਨਵੀਲਾ ਸੱਤਿਆਦਾਸ, ਬਲਵਿੰਦਰ ਕੌਰ ਥਿੰਦ, ਨਾਰਾਇਣ ਬਾਲਾ ਅਨੰਦ, ਸਤੀਸ਼ ਵਿਦਰੋਹੀ, ਅਨੀਤਾ ਪਟਿਆਲਵੀ, ਤ੍ਰਿਲੋਕ ਢਿੱਲੋਂ, ਸੁਖਵਿੰਦਰ ਕੌਰ, ਜਸਵਿੰਦਰ ਖਾਰਾ, ਬਲਬੀਰ ਸਿੰਘ ਦਿਲਦਾਰ,ਰਾਮ ਸਿੰਘ ਬੰਗ, ਜੰਟੀ ਬੇਤਾਬ, ਕ੍ਰਿਸ਼ਨ ਧਿਮਾਨ, ਹਰੀਸ਼ ਪਟਿਆਲਵੀ, ਡਾ ਪੂਰਨ ਚੰਦ ਜੋਸ਼ੀ, ਜੱਗਾ ਰੰਗੂਵਾਲ, ਜਗਜੀਤ ਸਿੰਘ ਸਾਹਨੀ, ਸ਼ਾਮ ਸਿੰਘ ਪ੍ਰੇਮ, ਗੁਰਧਿਆਨ ਸਿੰਘ, ਤੋਂ ਇਲਾਵਾ ਮਨਦੀਪ ਕੌਰ, ਹਰਜੀਤ ਕੈਂਥ, ਯਸ਼ਪਾਲ ਬੇਦੀ, ਗੋਪਾਲ ਸ਼ਰਮਾਂ, ਰਾਜੇਸ਼ ਕੋਟੀਆ, ਸ਼ਾਮ ਲਾਲ, ਅਤੇ ਗੁਰਜੰਟ ਪਸਿਆਣਾ ਨੇ ਵੀ ਸ਼ਮੂਲੀਅਤ ਕੀਤੀ! ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੇ ਕਾਰਜ ਸ਼ਾਇਰ ਗੁਰਪ੍ਰੀਤ ਜਖਵਾਲੀ ਵੱਲੋਂ ਨਿਭਾਏ ਗਏ !