ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਕੈਨਲ ਕਲੱਬ ਵਲੋਂ ਆਲ ਬ੍ਰੀਡ ਡਾਗ ਸ਼ੋਅ ਸਥਾਨਕ ਮੋਗਾ ਰੋਡ ’ਤੇ ਸਥਿੱਤ ਸੇਤੀਆ ਰਿਜੋਰਟ ਵਿਖੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਫਰੀਦਕੋਟ ਅਤੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਕੈਨਲ ਕਲੱਬ ਦੇ ਵਾਈਸ ਪ੍ਰਧਾਨ ਆਦਰਸ਼ ਛਿੱਬਰ, ਜਨਰਲ ਸਕੱਤਰ ਡਾ. ਅੰਕਿਤ ਛਿੱਬਰ, ਹਰੀਸ਼ ਗਾਂਧੀ, ਏਕਮ ਬਰਾੜ, ਤਲਬੀਰ ਢਿੱਲੋਂ ਆਦਿ ਨੇ ਦੱਸਿਆ ਕਿ ਇਹ ਆਲ ਬ੍ਰੀਡ ਡਾਗ ਸ਼ੋਅ ਕਲੱਬ ਵਲੋਂ 24 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੇਤੀਆ ਰਿਜੋਰਟ ਕੋਟਕਪੂਰਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਡਾਗ ਸ਼ੋਅ ਲਈ ਵਾਈਸ ਪ੍ਰਧਾਨ ਅਰਸ਼ਪ੍ਰੀਤ ਸਿੰਘ ਗਿੰਨੀ ਬਰਾੜ, ਰਾਹੁਲ ਛਿੱਬਰ, ਜਸਕੀਰਤ ਦੁੱਲਟ, ਅਮਿਤ ਰਾਜਪੂਤ, ਸਿਮਰ ਬਰਾੜ, ਗੁਰਲਾਲ ਸਿੰਘ ਬਰਾੜ, ਨਰੇਸ਼ ਰਾਜਪੂਤ, ਕਿ੍ਰਸ਼ਨ ਸਿੰਘ ਢਿੱਲੋਂ ਅਤੇ ਸੰਦੀਪ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
