ਫਰੀਦਕੋਟ, 28 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਮੰਡੀ ਬੋਰਡ ਠੇਕਾ ਮੁਲਾਜਮ ਯੂਨੀਅਨ ਸਬੰਧਤ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਮੁੱਖ ਦਫਤਰ 1680 ਸੈਕਟਰ 22ਬੀ ਚੰਡੀਗੜ ਦੀ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਬਲਕਾਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪੰਜਾਬ ਦੇ ਵੱਖ-ਵੱਖ ਜਿਲਿਆਂ ’ਚੋਂ ਕੱਚੇ ਮੁਲਾਜਮਾਂ ਨੇ ਭਾਰੀ ਗਿਣਤੀ ’ਚ ਹਿੱਸਾ ਲਿਆ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਵਿਜੇ ਕੁਮਾਰ ਰਿੰਕੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ’ਚ ਕੰਮ ਕਰਦੇ ਕੱਚੇ ਕਾਮੇ ਸਿਵਲ ਵਿੰਗ, ਬਿਜਲੀ ਅਤੇ ਪਬਲਿਕ ਹੈਲਥ ’ਚ ਪਿਛਲੇ 15-20 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਠੇਕੇਦਾਰਾਂ ਵਲੋਂ ਇਹਨਾਂ ਕੱਚੇ ਮੁਲਾਜਮਾਂ ਦਾ ਆਰਥਿਕ ਅਤੇ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਠੇਕੇਦਾਰ ਲਗਾਤਾਰ ਕਿਰਤ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਮੁਲਾਜਮ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਪੰਜਾਬ ਕਹਿੰਦੇ ਸਨ ਕਿ ਸਾਡੀ ਸਰਕਾਰ ਆਉਂਦਿਆਂ ਹੀ ਠੇਕੇਦਾਰੀ ਸਿਸਟਮ ਖਤਮ ਕਰ ਦੇਵਾਂਗੇ ਪਰ ਲਗਭਗ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਠੇਕੇਦਾਰੀ ਸਿਸਟਮ ਖਤਮ ਨਹੀਂ ਹੋਇਆ। ਤਨਖਾਹਾਂ ਡੀ.ਸੀ. ਰੇਟਾਂ ਤੋਂ ਘੱਟ ਦਿੱਤੀਆਂ ਜਾ ਰਹੀਆਂ ਹਨ ਅਤੇ ਈਪੀਐਫ, ਈਐਸਆਈ ਫੰਡ ਤਾਂ ਕੱਟੇ ਜਾਂਦੇ ਹਨ ਪਰ ਇਹਨਾਂ ਫੰਡਾਂ ਦਾ ਕੱਚੇ ਮੁਲਾਜਮ ਨੂੰ ਕੋਈ ਲਾਭ ਨਹੀਂ ਮਿਲਦਾ ਅਤੇ ਤਨਖਾਹਾਂ ਵੀ ਦੋ ਦੋ ਮਹੀਨੇ ਲੇਟ ਦਿੱਤੀਆਂ ਜਾਂਦੀਆ ਹਨ। ਕਿਰਤੀ ਵੱਲੋਂ ਤਨਖਾਹ ਮੰਗਣ ’ਤੇ ਠੇਕੇਦਾਰ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਤੈਨੂੰ ਨੌਕਰੀ ਤੋਂ ਫਾਰਗੀ ਕਰ ਦਿੱਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਮੁਲਾਜਮਾਂ ਵੱਲੋਂ ਪਿਛਲੇ 15 ਤੋਂ 20 ਸਾਲਾਂ ਤੋਂ ਕੀਤੇ ਜਾ ਰਹੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਕੱਚੇ ਕਾਮਿਆਂ ਨੂੰ ਮਹਿਕਮੇ ਅਧੀਨ ਕਰਕੇ ਬਿਨਾਂ ਸਰਤ ਰੈਗੂਲਰ ਕੀਤਾ ਜਾਵੇ, ਨਗਰ ਕੌਂਸਲਾਂ ਵਿੱਚ ਸਫਾਈ ਸੇਵਕ ਸੀਵਰਮੈਂਨ ਦਾ ਬੀਮਾ 10 ਲੱਖ ਦਾ ਹੈ ਉਹਨਾਂ ਦੀ ਤਰਜ ਤੇ ਪੰਜਾਬ ਮੰਡੀ ਬੋਰਡ ਕੱਚੇ ਸੀਵਰਮਮੈਨ ਐਂਡ ਸਫਾਈ ਸੇਵਕ ਮਾਲੀ ਕਮ ਚੌਂਕੀਦਾਰ ਪੰਪ ਆਪਰੇਟਰ ਅਤੇ ਬਿਜਲੀ ਵਾਲੇ ਕਾਮਿਆਂ ਦਾ ਵੀ ਬੀਮਾ 10 ਲੱਖ ਦਾ ਕੀਤਾ ਜਾਵੇ, ਹਰੇਕ ਮੁਲਾਜਮ ਦੀ ਉਜਰਤਾ ਘੱਟੋ ਘੱਟ 26 ਹਜਾਰ ਰੁਪਏ ਕੀਤੀ ਜਾਵੇ ਤਾਂ ਜੋ ਹਰੇਕ ਕੱਚੇ ਮੁਲਾਜਮ ਦੇ ਘਰ ਦਾ ਗੁਜਾਰਾ ਆਸਾਨੀ ਨਾਲ ਚੱਲ ਸਕੇ. ਠੇਕੇਦਾਰੀ ਸਿਸਟਮ ਚੋਂ ਕੱਢ ਕੇ ਮਹਿਕਮੇ ਅਧੀਨ ਕੀਤਾ ਜਾਵੇ ਤਾਂ ਜੋ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਿਆ ਜਾ ਸਕੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ, ਰਾਜੂ, ਜੋਤੀ ਪ੍ਰਕਾਸ਼, ਗੁਰਿੰਦਰ ਸਿੰਘ ਗੁਰੀ, ਸੁਨੀਲ ਬਜਾਜ, ਰਮੇਸ ਕੁਮਾਰ, ਬੰਟੀ, ਵਿਨੋਦ ਕੁਮਾਰ, ਬਲਕਰਨ ਸਿੰਘ, ਭਿੰਦਰ ਸਿੰਘ, ਅਵਤਾਰ ਸਿੰਘ, ਭੀਮ ਸੈਣ, ਸਹਿਬਾਜ ਖਾਨ, ਰਾਜੂ, ਰਿੰਕੂ ਆਦਿ ਵੀ ਹਾਜਰ ਸਨ।

