ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਫ਼ਰੀਦਕੋਟ 09 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਤੇ ਉਨ੍ਹਾਂ ਦੇ ਢੁੱਕਵੇਂ ਫੌਰੀ ਹੱਲ ਲਈ ਜਨਵਰੀ ਮਹੀਨੇ ਵਿੱਚ
ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ
ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਵਰੀ,2024 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਸ ਵਿਚ ਬਲਾਕ ਫ਼ਰੀਦਕੋਟ ਦੇ ਪਿੰਡ ਘੁੱਦੂਵਾਲਾ ਵਿਖੇ 11 ਜਨਵਰੀ 2024 ਨੂੰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡ ਮਚਾਕੀ ਕਲਾ ਦੇ ਲੋਕ ਆਪਣੀਆਂ
ਸਮੱਸਿਆਵਾਂ ਦੇ ਹੱਲ ਲਈ ਪਹੁੰਚ ਕਰ ਸਕਦੇ ਹਨ। 12 ਜਨਵਰੀ ਨੂੰ ਬਲਾਕ ਜੈਤੋ ਦੇ ਪਿੰਡ
ਰਾਮੇਆਣਾ ਵਿਖੇ ਅਤੇ ਨਾਲ ਲੱਗਦੇ ਪਿੰਡ ਰੋੜੀਕਪੂਰਾ, 15 ਜਨਵਰੀ ਨੂੰ ਪਿੰਡ ਗੋਲੇਵਾਲਾ
ਵਿਖੇ ਲੱਗਣ ਵਾਲੇ ਕੈਂਪ ਵਿੱਚ ਨਾਲ ਲੱਗਦੇ ਪਿੰਡ ਡੱਲੇਵਾਲਾ, ਸਾਧਾਂਵਾਲਾ, ਹਰਦਿਆਲੇਆਣਾ, ਕਾਬਲਵਾਲਾ ਦੇ ਲੋਕ ਵੀ ਇਸ ਕੈਂਪ ਵਿੱਚ ਪੁੱਜ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 18 ਜਨਵਰੀ ਨੂੰ ਪਿੰਡ ਸਾਦਿਕ ਵਿਖੇ ਲਗਾਏ ਜਾ
ਰਹੇ ਕੈਂਪ ਵਿੱਚ ਜੰਡਵਾਲਾ, ਜਨੇਰੀਆ ਅਤੇ ਡੋਡ ਪਿੰਡ ,19 ਜਨਵਰੀ ਨੂੰ ਬਲਾਕ ਕੋਟਕਪੂਰਾ
ਦੇ ਪਿੰਡ ਖਾਰਾ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਪਿੰਡ ਵਾੜਾ ਦਰਾਕਾ, ਚੱਕ ਕਲਿਆਣ ਅਤੇ
ਮਿਤੀ 22 ਜਨਵਰੀ ਨੂੰ ਬਲਾਕ ਜੈਤੋ ਵਿਖੇ ਸੂਰਘੂਰੀ ਪਿੰਡ ਵਿੱਚ ਲਗਾਏ ਜਾ ਰਹੇ ਕੈਂਪ
ਵਿੱਚ ਨਾਲ ਲੱਗਦੇ ਪਿੰਡ ਕਾਸਮ ਭੱਟੀ, ਮੜ੍ਹਾਕ ਦੇ ਵਸਨੀਕ ਆਪਣੀਆਂ ਸਮੱਸਿਆਵਾਂ ਦੇ ਹੱਲ
ਲਈ ਆ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਖੁਦ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ
ਸਣਨਗੇ ਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਕੋਟਕਪੂਰਾ ਦੇ
ਪਿੰਡ ਕੁਹਾਰਵਾਲਾ ਵਿਖੇ 23 ਜਨਵਰੀ ਨੂੰ ਲਗਾਏ ਜਾ ਰਹੇ ਕੈਂਪ ਵਿੱਚ ਪਿੰਡ ਮੌੜ, ਹਰੀ
ਨੌ, ਅਤੇ ਕੋਠੇ ਵੜਿੰਗ ਦੇ ਲੋਕ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾ ਸਕਦੇ ਹਨ।
24 ਜਨਵਰੀ ਨੂੰ ਪਿੰਡ ਮਚਾਕੀ ਕਲਾਂ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਮਹਿਮੂਆਣਾ
ਅਤੇ ਮਚਾਕੀ ਖੁਰਦ, 29 ਜਨਵਰੀ ਨੂੰ ਮਚਾਕੀ ਮੱਲ ਸਿੰਘ ਵਿਖੇ ਲੱਗਣ ਵਾਲੇ ਕੈਂਪ ਵਿੱਚ
ਪਿੰਡ ਵੀਰੇ ਵਾਲਾ ਖੁਰਦ, ਜਲਾਲੇਆਣਾ, ਢੀਮਾਂਵਾਲੀ , ਮਿਤੀ 30 ਜਨਵਰੀ ਨੂੰ ਬਲਾਕ
ਕੋਟਕਪੂਰਾ ਦੇ ਪਿੰਡ ਪੰਜਗਰਾਈਂ ਕਲਾਂ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਥੇਹ ਵਾਲਾ,
ਪੰਜਗਰਾਈਂ ਖੁਰਦ ਅਤੇ ਮਿਤੀ 31 ਜਨਵਰੀ ਨੂੰ ਜੈਤੋ ਬਲਾਕ ਦੇ ਪਿੰਡ ਸਰਾਵਾਂ ਵਿਖੇ ਲੱਗਣ
ਵਾਲੇ ਕੈਂਪ ਵਿੱਚ ਪਿੰਡ ਚੱਕ ਭਾਗ ਸਿੰਘ ਅਤੇ ਗੁਰੂਸਰ ਦੇ ਲੋਕਾਂ ਦੀਆਂ ਮੁਸ਼ਕਿਲਾਂ
ਸੁਣਨ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਨ੍ਹਾਂ
ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।