
ਗੁਰੂ ਗੋਬਿੰਦ ਸਿੰਘ ਪਟਨਾ ਸ਼ਹਿਰ ਵਿਚ ਜਨਮ ਲਿਆ ।ਬਚਪਨ ਪਟਨਾ ਸਾਹਿਬ ਵਿਖੇ ਬਤੀਤ ਹੋਇਆ। ਫਿਰ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਨਾਲ ਅਨੰਦਪੁਰੀ ਸਾਹਿਬ ਆ ਗਏ। ਨੌ ਸਾਲ ਦੀ ਉਮਰ ਵਿਚ ਪਿਤਾ ਨੂੰ ਦਿੱਲੀ ਧਰਮ ਵਾਸਤੇ ਭੇਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਲੜਾਈਆਂ ਲੜੀਆਂ ਪਰ ਉਹਨਾਂ ਨੇ ਕੋਈ ਵੀ ਲੜਾਈ ਹੋਰਾਂ ਰਾਜਿਆਂ ਵਾਂਗ
ਜਮੀਨ ਜਾਂ ਪੈਸੇ ਲਈ ਨਹੀਂ ਲੜੀ। ਬਲਕਿ ਉਹਨਾਂ ਦੀ ਝਲ ਇਕ ਲੜਾਈ ਬੇਇਨਸਾਫ਼ੀ ਅਤੇ ਜੁਲਮ ਖਿਲਾਫ ਸੀ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ।।
ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ
ਭਾਵੇਂ ਆਪਣੇ ਬਾਗ ਵੀਰਾਨ ਹੋ ਗਏ।
ਹੁੰਦੀ ਛਾਂ ਕੀਤੀ ਲੱਖਾਂ ਪੁੱੱਤਰਾ ਨੂੰ
ਭਾਵੇਂ ਚਾਰੇ ਲਾਲ ਕੁਰਬਾਨ ਹੋ ਗਏ।
ਚਿੜੀਆਂ ਤੋਂ ਮੈਂ ਬਾਜ਼ ਤੜਵਾਊ
ਉਸ ਦੇ ਸਿੰਘ ਦੀ ਕਿੰਨੀ ਕੁ ਸਾ਼ਨ ਹੋਸੀ।
ਸਵਾ ਲੱਖ ਨਾਲ ਇਕ ਲੜਾਣ ਵਾਲਾ।
ਕਲਗੀਧਰ ਖੁਦ ਕਿਨ੍ਹਾਂ ਬਲਵਾਨ ਹੋਸੀ ।
ਤੇਰੇ ਵਰਗਾ ਇਸ ਧਰਤੀ ਤੇ ਨਹੀਂ ਹੋਣਾ।
ਨਾ ਹੀ ਹੋਰ ਕੋਈ ਆਇਆ
ਜ਼ਾਹਰਾ ਮੂਰਤ ਅਕਾਲ ਪੁਰਖ
ਗੁਰੂ ਗੋਬਿੰਦ ਸਿੰਘ ਜੀ ਅਖਵਾਇਆ।
ਦਿੱਲੀ ਦੇ ਵੱਲ ਪਿਤਾ ਤੋਰ ਕੇਂਦਰ
ਡੂਬਦਾ ਧਰਮ ਬਚਾਇਆ
ਦੇਕੇ ਪਾਹੁਲ ਖੰਡੇਧਾਰ ਦੀ
ਖਾਲਸਾ ਪੰਥ ਸਜਾਇਆ ।
ਗਿਦੜਾਂ ਤੋਂ ਸ਼ੇਰ ਬਣਾਇਆ।
ਸਾਨੂੰ ਅਣਖ ਨਾਲ ਜਿਉਣਾ
ਸਿਖਾਇਆ।
ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ।
ਤੁਸਾਂ ਫੇਰ ਵੀ ਸ਼ੁਕਰ ਮੰਨਾਇਆ।
ਤਾਂਹੀ ਓ ਕਲਗੀ ਵਾਲਿਆਂ ਤੈਨੂੰ।
ਸਭ ਨੇ ਸੀਸ ਨਿਵਾਇਆ ਹੈ।
ਕਲਗੀ ਵਾਲੇ ਤੇਰੀ ਸਿਫ਼ਤ ਮੈਂ ਕੀ ਲਿਖਾਂ ਮੇਰੀ ਕਲਮ ਵੀ ਰੌਦੀ ਹੈ।
ਆਜ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।