ਚੰਡੀਗੜ੍ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪਰਸੋਨਲ ਮੰਤਰਾਲੇ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ 2007 ਬੈਚ ਦੇ 32 ਅਧਿਕਾਰੀਆਂ ਨੂੰ ਕੇਂਦਰ ਵਿੱਚ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਦਾ ਅਹੁਦਾ ਸੰਭਾਲਣ ਲਈ ਸੂਚੀਬੱਧ ਕੀਤਾ ਹੈ।
ਇਨ੍ਹਾਂ 32 ਵਿੱਚੋਂ 2 ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਅਤੇ ਮੁਹੰਮਦ ਤਇਅਬ ਨੂੰ ਕੇਂਦਰ ਵਿੱਚ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਦਾ ਅਹੁਦਾ ਸੰਭਾਲਣ ਲਈ ਸੂਚੀਬੱਧ ਕੀਤਾ ਗਿਆ ਹੈ।
ਅਨਿੰਦਿਤਾ ਮਿੱਤਰਾ, 2007 ਬੈਚ ਦੀ ਆਈ.ਏ.ਐਸ. ਚੰਡੀਗੜ੍ਹ ਵਿਖੇ ਡੈਪੂਟੇਸ਼ਨ ‘ਤੇ ਹੈ ਅਤੇ ਕਮਿਸ਼ਨਰ ਨਗਰ ਨਿਗਮ, ਚੰਡੀਗੜ੍ਹ ਦਾ ਚਾਰਜ ਸੰਭਾਲ ਰਹੀ ਹੈ ਅਤੇ ਮੁਹੰਮਦ ਤਇਅਬ, ਆਈ.ਏ.ਐਸ., 2007 ਬੈਚ, ਪੰਜਾਬ ਸਰਕਾਰ ਦੇ ਸਕੱਤਰ ਖਰਚੇ ਹਨ।