ਕੋਟਕਪੂਰਾ, 23 ਜਨਵਰੀ ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਯੁੱਧਿਆ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸ਼ੁੱਭ ਦਿਹਾੜਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਦਿਨ ਪੂਰੇ ਭਾਰਤ ਦੇਸ਼ ਲਈ ਬਹੁਤ ਹੀ ਮਾਣ ਦਾ ਦਿਨ ਹੈ। ਜਿਸ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਯੁੱਧਿਆ ’ਚ ਰਾਮ ਮੰਦਿਰ ਦੀ ਸਥਾਪਨਾ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਇਹ ਦਿਨ ਪੂਰੇ ਭਾਰਤ ’ਚ ਦੀਵਾਲੀ ਵਾਂਗ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਮੌਕੇ ’ਤੇ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ’ਚ ਭਗਵਾਨ ਸ਼੍ਰੀ ਰਾਮ ਦੀ ਪੂਜਾ ਕੀਤੀ ਗਈ ਅਤੇ ਸਕੂਲ ਦੇ ਵਿਹੜੇ ’ਚ ਰੰਗੋਲੀ ਬਣਾਈ ਗਈ ਅਤੇ ਦੀਵੇ ਜਗਾਏ ਗਏ। ਵਿਦਿਆਰਥੀਆਂ ਲਈ ਭਜਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਵਲੋਂ ਸ਼੍ਰੀ ਰਾਮ ਜੀ ਦੇ ਮਿੱਠੇ ਭਜਨ ਗਾਇਨ ਕੀਤੇ ਗਏ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਹਰ ਕੋਈ ਰਾਮ ਦੇ ਨਾਮ ’ਤੇ ਨੱਚਣ ਲੱਗਾ। ਅੰਤ ’ਚ ਸਕੂਲ ਦੇ ਚੇਅਰਮੈਨ ਚਮਨ ਲਾਲ ਗੁਲਾਟੀ, ਸਕੱਤਰ ਪੰਕਜ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਇਸ ਸ਼ੁੱਭ ਮੌਕੇ ’ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਦੀਵੇ ਜਗਾਉਣ ਦਾ ਸੰਦੇਸ ਦਿੱਤਾ।