ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੋਤਮ ਬੁੱਧ ਐਜੂਕੇਸ਼ਨਲ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਪ੍ਰਧਾਨ ਪਰਮਪਾਲ ਸ਼ਾਕਿਆ ਜੀ ਦੇ ਨਿਵਾਸ ਸਥਾਨ ਨਿਊ ਕੈਂਟ ਰੋਡ ’ਤੇ ਸਥਿੱਤ ਫਰੈਂਡਜ ਕਲੋਨੀ ਫਰੀਦਕੋਟ ਵਿਖੇ ਸ਼ਰਧਾਪੂਰਵਕ ਬੁੱਧ ਰੀਤੀ ਰਿਵਾਜਾਂ ਅਨੁਸਾਰ ਪਤਰਾਇਨ ਪਾਠ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਪੁੱਤੂ ਲਾਲ ਸ਼ਾਕਿਆ ਵਲੋਂ ਪੂਰੀ ਬੁੱਧ ਮਰਿਯਾਦਾ ਤਹਿਤ ਪਾਠ ਕੀਤਾ ਗਿਆ ਅਤੇ ਭਗਵਾਨ ਗੋਤਮ ਬੁੱਧ ਵਲੋਂ ਚਲਾਏ ਗਏ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਪਰਮਪਾਲ ਸ਼ਾਕਿਆ ਨੇ ਦੱਸਿਆ ਕਿ ਪਾਠ ਦੌਰਾਨ ਬਸਵੰਤ ਬਠਿੰਡਾ ਨੇ ਸ਼ਾਕਿਆ ਸਮਾਜ ਦੇ ਇਤਿਹਾਸ ਬਾਰੇ ਅਤੇ ਸਮਾਜ ਦੇ ਮਹਾਂਪੁਰਸ਼ਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਪਾਠ ਦੌਰਾਨ ਸਾਰੇ ਜਲ ਥਲ ਅਤੇ ਅਕਾਸ਼ ਦੇ ਪ੍ਰਾਣੀਆਂ ਦੇ ਸੁੱਖ ਬਾਰੇ ਅਰਦਾਸ ਕੀਤੀ ਗਈ। ਇਸ ਸਮੇਂ ਹੋਰਨਾ ਤੋਂ ਇਲਾਵਾ ਸੁਸਾਇਟੀ ਦੇ ਆਸਾਰਾਮ ਸ਼ਾਕਿਆ, ਪਰਦੀਪ ਸਿੰਘ, ਸ਼ੇਰ ਸਿੰਘ, ਨੇਤਰਪਾਲ ਮੈਂਬਰ ਸਮੇਤ ਬੁੱਧ ਸ਼ਾਕਿਆ ਸੰਮਤੀ ਕੋਟਕਪੂਰਾ ਦੇ ਪ੍ਰਧਾਨ ਸ਼ਿਆਮਵੀਰ ਸ਼ਾਕਿਆ, ਗੁਰਿੰਦਰ ਸਿੰਘ ਸ਼ਾਕਿਆ ਅਤੇ ਸ਼੍ਰੀ ਰਤਨ ਸ਼ਾਕਿਆ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜਰ ਸਨ।