ਕੋਟਕਪੂਰਾ/ਪੰਜਗਰਾਈ ਕਲਾਂ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰ ਨੈਸ਼ਨਲ ਮਿਲੇਨੀਅਮ ਸਕੂਲ ਦੇ ਅਧਿਆਪਕਾਂ ਮਿਸ ਰਮਨਦੀਪ ਕੌਰ ਨੇ ਬੱਚਿਆ ਨੂੰ ਕੈਂਸਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਦੁਨੀਆਂ ਭਰ ਵਿਚ ਕੈਂਸਰ ਦੇ ਵੱਧਦੇ ਖਤਰੇ ਨੂੰ ਲੈ ਕੇ ਹਰ ਸਾਲ ਲੋਕਾਂ ਨੂੰ ਜਾਗਰੂਕ ਕਰਨ ਦੇ ਵਧਦੇ ਖਤਰੇ ਨੂੰ ਲੈ ਕੇ ਹਰ ਸਾਲ ਲੋਕਾਂ ਨੂੰ ਜਾਗਰੂਰ ਕਰਨ ਦੇ ਮੰਤਵ ਨਾਲ ਨਵੇਂ-ਨਵੇਂ ਢੰਗ ਦੱਸੇ ਗਏ ਹਨ। ਕੈਂਸਰ ਦੀ ਬਿਮਾਰੀ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਸਾਨੂੰ ਇਸਦੇ ਬਚਾਓ ਲਈ ਹਰ ਪ੍ਰਕਾਰ ਦੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਹਰ ਸਾਲ ਕੈਂਸਰ ਦੀ ਨਵੀਂ ਥੀਮ ਹੁੰਦੀ ਹੈ ਇਸ ਸਾਲ ਰਾਸ਼ਟਰੀ ਪੱਧਰ ਤੇ ਕੈਂਸਰ ਬੜਾ ਜੋਖਿਮ ਥੀਮ ਹੈ। ਮੈਡਮ ਰਮਨਦੀਪ ਕੌਰ ਨੇ ਦੱਸਿਆ ਕਿ ਯੂ.ਆਈ.ਸੀ.ਸੀ. ਦੀ ਇਹ ਪਹਿਲੀ ਪਹਿਲ ਹੈ ਜੋ ਸਭ ਤੋਂ ਵੱਡਾ ਤੇ ਪੁਰਾਣਾ ਅੰਤਰ ਰਾਸ਼ਟਰੀ ਕੈਂਸਰ ਸੰਗਠਨ ਹੈ। ਉਹਨਾਂ ਬੱਚਿਆ ਨੂੰ ਕੈਂਸਰ ਵਰੀ ਬਿਮਾਰੀ ਤੋਂ ਪੀੜ੍ਹਤ ਲੋਕਾਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣ ਲਈ ਕਿਹਾ, ਤਾਂ ਕਿ ਉਹ ਇਸ ਬਿਮਾਰੀ ਨਾਲ ਲੜ ਸਕਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਸਕਰਨ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।