ਡਿਪਟੀ ਡਾਇਰੈਕਟਰ ਫੈਕਟਰੀਜ਼ ਤੋਂ ਇਲਾਵਾ ਬਾਹਰ ਤੋਂ ਆਏ ਮਾਹਿਰਾਂ ਵੱਲੋਂ ਅਧਿਕਾਰੀਆਂ ਅਤੇ ਵਰਕਰਾਂ ਨੂੰ ਸੁਰੱਖਿਆ ਸਬੰਧੀ ਦਿੱਤੇ ਗਏ ਭਾਸ਼ਣ।
ਟੈ੍ਰਨਿੰਗ ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ 50 ਦੇ ਕਰੀਬ ਵਰਕਰਾਂ ਨੂੰ ਵਿਭਾਗ ਵੱਲੋਂ ਸਾਰਟੀਫਿਕੇਟ ਵੀ ਵੰਡੇ ਗਏ।
ਬਠਿੰਡਾ,04 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਦੇ ਪਿੰਡ ਮਛਾਣਾ ਵਿਖੇ ਸਥਿਤ ਡਿਸਟਿਲਰੀ ਯੂਨਿਟ ਵਿਖੇ ਇਕ ਰੌਜ਼ਾ ਸੇਫਟੀ ਟੈ੍ਰਨਿੰਗ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਜਿਸ ਦੀ ਅਗਵਾਈ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ’ਚ ਜਿਥੇ ਫੈਕਟਰੀ ਟੈ੍ਰਨਿੰਗ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀ ਹੋਈ ਸੀ। ਪ੍ਰੋਗਰਾਮ ਦੌਰਾਨ ਡਿਸਟਿਲਰੀ ਯੂਨਿਟ ਦੇ 50 ਦੇ ਕਰੀਬ ਅਧਿਕਾਰੀਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਨ੍ਹਾਂ ਇਕ ਰੋਜ਼ਾ ਵਿਸ਼ੇਸ਼ ਟੈ੍ਰਨਿੰਗ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਅਧਿਕਾਰੀਆਂ ਅਤੇ ਵਰਕਰਾਂ ਨੂੰ ਡਿਪਟੀ ਡਾਇਰੈਕਟਰ ਫੈਕਟਰੀ ਵੱਲੋਂ ਸਾਰਟੀਫਿਕੇਟ ਦੇ ਕਿ ਵੀ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਬੀਸੀਐੱਲ ਇੰਡਸਟਰੀਜ਼ ਦੇ ਸੀਨੀਅਰ ਜੀਐੱਮ ਐੱਸ ਐੱਸ ਸੰਧੂ ਵੱਲੋਂ ਬਾਹਰ ਤੋਂ ਆਏ ਅਧਿਕਾਰੀਆਂ ਨੂੰ ਜੀ ਆਇਆ ਨੂੰ ਕਿਹਾ। ਇਸ ਉਪਰੰਤ ਬੋਲਦਿਆ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਸੰਬੋਧਨ ਕਰਦਿਆ ਵਰਕਰਾਂ ਨੂੰ ਸੁਰੱਖਿਆ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂੰ ਕਰਵਾਇਆ ਅਤੇ ਇਕ ਉਦਯੋਗਿਕ ਇਕਾਈ ’ਚ ਅਸੀਂ ਕਿਵੇ ਸੁਰੱਖਿਅਤ ਰਹਿ ਸਕਦੇ ਹਾਂ ਉਸ ਸਬੰਧੀ ਵੀ ਵਿਸ਼ਥਾਰ ’ਚ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆ ਡਿਪਟੀ ਡਾਇਰੈਕਟਰ ਸਾਹਿਲ ਗੋਇਲ , ਐਨਫੈਲਐਲ ਤੋਂ ਪਹੁੰਚੇ ਸੇਫਟੀ ਅਧਿਕਾਰੀ ਅਨਿਲ ਸ਼ਰਮਾ ਨੇ ਵੀ ਇਲੈਕਟੀਕਲ, ਮੈਨਟੀਨੈਂਸ, ਪ੍ਰੋਡੈਕਸ਼ਨ, ਫਾਇਰ ਆਦਿ ਵਿਸ਼ਿਆਂ ’ਤੇ ਸੁਰੱਖਿਆ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਚੀਫ਼ ਵਾਰਡਨ ਸਿਵਲ ਡਿਫੈਂਸ ਨਰਿੰਦਰ ਬੱਸੀ ਹੋਰਾਂ ਵੱਲੋਂ ਏਡਜ਼ ਅਤੇ ਹੋਰ ਸਮਾਜਿਕ ਸੁਰੱਖਿਆ ਸਬੰਧੀ ਵੀ ਵਰਕਰਾਂ ਨੂੰ ਜਾਰਗੂਕ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੇਫਟੀ ਅਫਸਰ ਦਵਿੰਦਰ ਪਾਲ ਵੱਲੋਂ ਵੀ ਆਪਣੇ ਵਿਚਾਰ ਦਿੱਤੇ ਗਏ।
ਪ੍ਰੋਗਰਾਮ ਦੇ ਅੰਤ ’ਚ ਇਸ ’ਚ ਸ਼ਾਮਲ ਹੋਣ ਵਾਲੇ ਸਾਰੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਸਬੰਧਤ ਸੇਫਟੀ ਟੈ੍ਰਨਿੰਗ ਵਿਭਾਗ ਵੱਲੋਂ ਸਾਰਟੀਫਿਕੇਟ ਦੇ ਕਿ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਸੀਨੀਅਰ ਜੀਐੱਮ ਐੱਸ ਐੱਸ ਸੰਧੂ, ਸੀਨੀਅਰ ਜੀਐੱਮ ਰਵਿੰਦਰਾ ਕੁਮਾਰ , ਜੀਐੱਮ ਪਾਵਰ ਪਲਾਂਟ ਲਖਵਿੰਦਰ ਸਿੰਘ ਵੱਲੋਂ ਬਾਹਰੋਂ ਆਏ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ।