
ਪ੍ਰਭਲੀਨ ਕੌਰ ਪੁੱਤਰੀ ਡਾ. ਕਮਲਪ੍ਰੀਤ ਕੌਰ/ਪਰਮਿੰਦਰ ਸਿੰਘ (ਸੂਬਾ ਪ੍ਰਧਾਨ, ਨਸ਼ਾ ਛੜਾਊ ਮੁਲਾਜ਼ਮ ਯੂਨੀਅਨ ਪੰਜਾਬ) ਵਾਸੀ ਸਮਾਣਾ ਨੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਵਿਚ ਪੜ੍ਹਦਿਆ Olympiad ਦੇ ਹੋਏ ਇਮਤਿਹਾਨ ਵਿਚ ਪੂਰੇ ਭਾਰਤ ਵਿਚ ਚੌਥਾ ਸਥਾਨ ਤੇ ਪੰਜਾਬ ਅਤੇ ਨੌਰਥ ਜੋਨ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਮਾਤਾ ਪਿਤਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਦੇ ਪ੍ਰਿੰਸੀਪਲ ਸ੍ਰੀ ਮਤੀ ਰਵਿੰਦਰ ਕੌਰ ਅਤੇ ਕਲਾਸ ਟੀਚਰ ਸ੍ਰੀ ਮਤੀ ਕਿਰਨਜੀਤ ਕੌਰ ਨੇ ਕਿਹਾ ਕਿ ਇਹ ਵਿਦਿਆਰਥੀ ਹਮੇਸ਼ਾ ਹੀ ਪੜ੍ਹਾਈ ਦੇ ਨਾਲ ਅਲੱਗ-ਅਲੱਗ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਹਮੇਸ਼ਾ ਹੀ ਰੁੱਚੀ ਰੱਖਦਾ ਹੈ।ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਹੋਣਹਾਰ ਵਿਦਿਆਰਥੀ ਹਰ ਖੇਤਰ ਵਿਚ ਮੱਲਾਂ ਮਾਰੇ ਅਤੇ ਪ੍ਰਭਲੀਨ ਕੌਰ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।
