ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋ ਘਬਰਾਉਣ ਦੀ ਬਜਾਏ ਕਿਸਾਨ ਕਰਨ ਖੇਤੀਬਾੜੀ ਅਧਿਕਾਰੀਆਂ ਨਾਲ ਤਾਲਮੇਲ

                 ਬਠਿੰਡਾ, 30 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਇਸ ਸਾਲ ਇੱਕ ਵੱਡੇ ਰਕਬੇ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫਸ ਸੀਡਰ ਅਤੇ ਉਲਟਾਵੇ 'ਹਲਾਂ ਨਾਲ ਝੋਨੇ ਦੀ ਨਾੜ ਨੂੰ ਖੇਤ ਵਿੱਚ ਸੰਭਾਲ ਕੇ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਕਣਕ ਦੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਖਬਰਾਂ ਕਰਕੇ ਕਿਸਾਨ ਬਹੁਤ ਘਬਰਾਹਟ ਵਿੱਚ ਹਨ।           ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਬਜਾਏ ਖੇਤੀਬਾੜੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੁੰਡੀ ਦੇ ਸਰਵਪੱਖੀ ਕੀਟ ਪ੍ਰਬੰਧਨ ਨੂੰ ਅਪਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਦਾ ਥੋੜ੍ਹਾ ਹਮਲਾ ਪਾਣੀ ਲਾਉਣ ਨਾਲ ਆਪਣੇ ਆਪ ਠੀਕ ਹੋ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਘਟਣ ਨਾਲ ਸੁੰਡੀ ਦਾ ਵਧਣਾ-ਫੁੱਲਣਾ ਰੁਕ ਜਾਵੇਗਾ ਅਤੇ ਇਸ ਨਾਲ ਹਮਲਾ ਘਟ ਜਾਵੇਗਾ।           ਡਾ. ਹਸਨ ਸਿੰਘ ਨੇ ਕਿਹਾ ਕਿ ਜੇਕਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋਗਰਾਮ ਮੋਰਟਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ ਇੱਕ ਲਿਟਰ ਡਰਸਬਾਨ 20 ਈਸੀ(ਕਲੋਰੋਪਾਇਰੀਫਾਸ) ਜਾਂ 50 ਮਿਲੀਲਿਟਰ ਕੋਰਾਜਨ 18.5 ਐਸ.ਸੀ (ਕਲੋਰਐਟਰਾਨਿਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾਵੇ।            ਮੁੱਖ ਖੇਤੀਬਾੜੀ ਅਫ਼ਸਰ ਨੇ…

ਨਸ਼ਿਆਂ ਦੀ ਰੋਕਥਾਮ ਤੇ ਜਾਗਰੂਕਤਾ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਵਿਲੱਖਣ ਪਹਿਲ ਕਦਮੀ

ਨਵੇਂ ਸਾਲ ਦੇ ਪਹਿਲੇ ਹਫ਼ਤੇ ਬੱਚਿਆਂ ਤੇ ਨੌਜਵਾਨਾਂ ਦੇ ਕਰਵਾਏ ਜਾਣਗੇ ਪਤੰਗਬਾਜ਼ੀ ਮੁਕਾਬਲੇ ਐੱਸ ਐੱਸ ਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਦੇ ਨਸ਼ਾ ਵਿਰੋਧੀ ਉਪਰਾਲੇ ਦੀ ਸ਼ਹਿਰ ਚ ਖੂਬ ਚਰਚਾ   ਬਠਿੰਡਾ,…

ਲਾਇਨਜ਼ ਕਲੱਬ ਰਾਇਲ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ, 601 ਦੀ ਕੀਤੀ ਜਾਂਚ

486 ਮਰੀਜ਼ਾਂ ਨੂੰ ਦਵਾਈ, 286 ਨੂੰ ਐਨਕਾਂ ਅਤੇ 19 ਦੇ ਪਾਏ ਗਏ ਮੁਫ਼ਤ ਲੈਂਜ਼ ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੁਰੂ ਗੋਬਿੰਦ ਸਿੰਘ ਜੀ…

ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਛਿੰਦਾ ਰਾਏਕੋਟੀ ਅਤੇ ਮਿਸ ਜੈਸਮੀਨ ਕੌਰ ਦਾ ਗਾਇਆ ਦੋਗਾਣਾ ਵੋਟਾਂ ਵਾਲੇ ਲੱਡੂ ਰਿਲੀਜ਼

ਜੋਧਾ 30 ਦਸੰਬਰ (ਜਗਦੇਵ ਗਰੇਵਾਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਮਿਸ ਜੈਸਮੀਨ ਕੌਰ ਦਾ ਗਾਇਆ ਦੋਗਾਣਾ ਵੋਟਾਂ ਵਾਲੇ…

ਤਰਕਸ਼ੀਲਾਂ ਨੇ ਚੰਗਾਲੀਵਾਲਾ ਪਿੰਡ ਦੀ ਲਾਇਬ੍ਰੇਰੀ ਸਵਿੱਤਰੀ ਬਾਏ ਫੂਲੇ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦੀ ਲੋੜ ਸੰਗਰੂਰ 30 ਦਸੰਬਰ : (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ…

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫਤਾਰ

ਪਠਾਨਕੋਟ, 29 ਦਸੰਬਰ,(ਵਰਲਡ ਪੰਜਾਬੀ ਟਾਈਮਜ਼) ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭੋਆ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਝਗੜੇ ਤੋਂ…

ਮੁੱਖ ਖੇਤੀਬਾੜੀ ਅਫਸਰ ਨੇ ਸੁੰਡੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉਦਮਾ ਸਦਕਾ ਇਸ ਵਾਰ ਬਹੁ-ਗਿਣਤੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਕਣਕ ਦੀ ਬਿਜਾਈ ਕੀਤੀ…

‘ਸਫਰ ਏ ਸ਼ਹਾਦਤ’ ਤਹਿਤ ਲਾਇਨਜ ਕਲੱਬ ਰਾਇਲ ਨੇ ਲਾਇਆ ਖੂਨਦਾਨ ਕੈਂਪ

ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਪੀ.ਬੀ.ਜੀ. ਵੈੱਲਫ਼ੇਅਰ ਕਲੱਬ ਦੇ ਸਹਿਯੋਗ ਨਾਲ ‘ਸਫਰ-ਏ-ਸ਼ਹਾਦਤ’ ਤਹਿਤ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਲਾਏ…

ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਦੀ ਯਾਦ ’ਚ ਲਾਇਆ ਲੰਗਰ

ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋਂ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਯਾਦ ’ਚ ਮਨਮੋਹਨ ਕਿ੍ਰਸ਼ਨ ਮਿੱਕੀ…

ਵਿਧਾਇਕ ਸੇਖੋਂ ਨੇ ਬਾਜੀਗਰ ਬਸਤੀ ਦੀ ਸੜਕ ਦਾ ਕੰਮ ਕਰਵਾਇਆ ਸ਼ੁਰੂ

ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਸ਼ਹਿਰ ਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਬਾਜੀਗਰ ਬਸਤੀ ਦੀ ਸੜਕ ਬਣਾਉਣ ਦੀ ਮੰਗ ਸੀ। ਜਿਸ ਨੂੰ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ…