ਫਰੀਦਕੋਟ 20 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
CISCE ਜ਼ੋਨਲ ਤਾਈਕਵਾਡੋਂ ਟੂਰਨਾਮੈਂਟ 19 ਜੁਲਾਈ 2025 ਨੂੰ ਜਲਾਲਾਬਾਦ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮੁਕਤਸਰ ਜੋਨ ਦੇ ਸਾਰੇ ਸਕੂਲਾਂ ਨੇ ਭਾਗ ਲਿਆ । ਇਸ ਟੂਰਨਾਮੈਂਟ ਵਿੱਚ ਐਚ ਐਮ ਤਾਈਕਵਾਡੋਂ ਅਕੈਡਮੀ, ਫਰੀਦਕੋਟ ਦੇ 11 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਲੜਕੀਆਂ ਵਿੱਚ ਗੋਰੀ ਬੀਰੂਦੇਵ ਪੁਜਾਰੀ ਨੇ -35 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ,ਗੀਤਾਕਸ਼ੀ ਨੇ -26 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ , ਜਸਮੀਤ ਕੌਰ ਨੇ -35 ਕਿਲੋਗ੍ਰਾਮ ਭਾਰ ਵਰਗ ਅੰਡਰ-14 ਵਿੱਚ ਗੋਲਡ ਮੈਡਲ, ਯੋਗਿਤਾ ਵਿਕਰਮ ਸ਼ਿੰਦੇ ਨੇ -63 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ, ਦਕਸ਼ਿਤਾ ਜੈਨ ਨੇ -42 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ, ਹਰਪੁਨੀਤ ਕੌਰ ਨੇ -49 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਇਸੇ ਤਰ੍ਹਾਂ ਲੜਕਿਆਂ ਵਿੱਚੋਂ ਜੋਬਨਪ੍ਰੀਤ ਸਿੰਘ ਨੇ -32 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ, ਪੁਨੀਤ ਪ੍ਰਮੋਦ ਪਾਟਿਲ ਨੇ -51 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ, ਅਦਿੱਤਿਆ ਰਾਜ ਵਿਕਰਮ ਸ਼ਿੰਦੇ ਨੇ -48 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ, ਰੋਬਿਨ ਕੁਮਾਰ ਨੇ -35 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਾਂਉਜ ਮੈਡਲ ਅਤੇ ਯਸ਼ੌਵਰਮਾਨ ਸਿੰਘ ਨੇ +41 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਾਂਉਜ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਅਤੇ ਇਹ ਸਾਰੇ ਖਿਡਾਰੀ ਅਗਸਤ ਦੇ ਪਹਿਲੇ ਹਫਤੇ ਹੋ ਰਹੀਆਂ CISCE ਰੀਜ਼ਨਲ ਖੇਡਾਂ ਵਿੱਚ ਭਾਗ ਲੈਣਗੇ। ਫਰੀਦਕੋਟ ਪਹੁੰਚਣ ਤੇ ਸੁਖਮੰਦਰ ਸਿੰਘ ਸੰਧੂ ਜੀ ਮਿਊਂਸਪਲ ਕੋਂਸਲਰ ਨੇ ਬੱਚਿਆਂ ਅਤੇ ਕੋਚ ਹੁਕਮ ਚੰਦ ਜੀ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਇਸ ਖੁਸ਼ੀ ਦੇ ਮੋਕੇ ਐਚ ਐਮ ਤਾਈਕਵਾਡੋਂ ਅਕੈਡਮੀ ਦੇ ਸਾਰੇ ਖਿਡਾਰੀ ਅਤੇ ਜੇਤੂ ਖਿਡਾਰੀਆਂ ਦੇ ਮਾਪੇ ਵੀ ਸ਼ਾਮਲ ਸਨ ।