ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਜੀਵਨ ਨਗਰ ’ਚ ਇੱਕ ਮਕਾਨ ਦੀ ਛੱਤ ’ਤੇ ਬਣੇ ਕਮਰੇ ’ਚ ਅੱਗ ਲੱਗਣ ਦੀ ਖਬਰ ਮਿਲੀ ਹੈ। ਘਰ ਦੇ ਮਾਲਕ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੀ ਛੱਤ ’ਤੇ ਸਮਾਨ ਰੱਖਣ ਲਈ ਇੱਕ ਕਮਰਾ ਹੈ, ਜਿਸ ਦੀ ਛੱਤ ਫਾਈਬਰ ਸੀਟ ਦੀ ਬਣੀ ਹੋਈ ਹੈ, ਜਿਸ ਨੂੰ ਅੱਜ ਦੁਪਹਿਰ ਅੱਗ ਲੱਗ ਗਈ। ਉਹਨਾਂ ਦੱਸਿਆ ਕਿ ਇਸ ਅੱਗ ਕਾਰਨ ਕਮਰੇ ’ਚ ਪਈਆਂ ਦੋ ਵਾਸ਼ਿੰਗ ਮਸ਼ੀਨਾਂ, ਲੱਕੜ ਦੇ ਬਣੇ ਮੇਜ ਆਦਿ ਅਤੇ ਕਮਰੇ ਦੀ ਛੱਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਕਾਰਨ ਸਾਡਾ ਮਾਲੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਜੇਕਰ ਇਲਾਕਾ ਨਿਵਾਸੀਆਂ ਨੇ ਅੱਗ ਦੀਆਂ ਲਪਟਾਂ ਨਾ ਦੇਖੀਆਂ ਹੁੰਦੀਆਂ ਤਾਂ ਇਹ ਅੱਗ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਸੀ। ਮੌਕੇ ’ਤੇ ਮੌਜੂਦ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਦੀ ਛੱਤ ’ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਅਤੇ ਫਾਇਰਬਿ੍ਰਗੇਡ ਨੂੰ ਸੂਚਿਤ ਕੀਤਾ। ਫਾਇਰਬਿ੍ਰਗੇਡ ਦੇ ਕਰਮਚਾਰੀਆਂ ਅਤੇ ਇਲਾਕਾ ਨਿਵਾਸੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ।