ਸੁਸ਼ਮਾ ਪ੍ਰਸ਼ਾਂਤ ਇੱਕ ਅਜਿਹੀ ਅਭਿਨੇਤਰੀ ਹੈ ਜਿਸਨੇ ਆਪਣੇ ਹਰ ਰੋਲ ਵਿੱਚ ਜਾਨ ਪਾ ਦਿੱਤੀ। ਰੋਲ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਨੇ ਆਪਣਾ ਪੂਰਾ ਧਿਆਨ ਆਪਣੇ ਰੋਲ ‘ਤੇ ਹੀ ਰੱਖਿਆ। ਇਹ ਉਹ ਸਮਾਂ ਸੀ ਜਦੋਂ ਸੁਸ਼ਮਾ ਪ੍ਰਸ਼ਾਂਤ ਸਿਨੇਮਾ ਜਗਤ ਵਿੱਚ ਮਸ਼ਹੂਰ ਸੀ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦਰਸ਼ਕ ਉਸ ਦੀ ਅਦਾਕਾਰੀ ਅਤੇ ਫਿਲਮਾਂ ਦੇ ਦੀਵਾਨੇ ਸਨ।
ਸੁਸ਼ਮਾ ਆਪਣੇ ਵਿਹਾਰ ਅਤੇ ਕੰਮ ਦੋਵਾਂ ਨਾਲ ਹਰ ਕਿਸੇ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲੈਂਦੀ ਹੈ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਮਹਾਨ ਅਭਿਨੇਤਰੀ ਨੂੰ ਮਿਲਿਆ ਅਤੇ ਉਸ ਨਾਲ ਗੱਲ ਕਰ ਸਕਿਆ। ਉਹ ਬਹੁਤ ਹੀ ਸਾਦਗੀ ਅਤੇ ਮਾਣ ਨਾਲ ਮਿਲੀ। ਇੱਕ ਵੱਡੀ ਅਦਾਕਾਰਾ ਹੋਣ ਦੇ ਬਾਵਜੂਦ ਉਸ ਵਿੱਚ ਹਉਮੈ ਦਾ ਕੋਈ ਨਿਸ਼ਾਨ ਨਹੀਂ ਹੈ। ਸੁਸ਼ਮਾ ਦੀ ਅਦਾਕਾਰੀ ਵਿੱਚ ਸਭ ਤੋਂ ਅਹਿਮ ਭੂਮਿਕਾ ਉਸ ਦੀਆਂ ਅੱਖਾਂ ਦੀ ਹੈ। ਉਸ ਦੀਆਂ ਅੱਖਾਂ ਐਨੀਆਂ ਬੋਲਦੀਆਂ ਸਨ ਕਿ ਕਈ ਵਾਰ ਉਸ ਨੂੰ ਗੱਲਬਾਤ ਕਰਨ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ ਸੀ। ਉਸ ਦੀ ਸ਼ਖ਼ਸੀਅਤ ਦਾ ਆਕਰਸ਼ਣ ਉਸ ਦੀਆਂ ਅੱਖਾਂ ਦੇ ਨਾਲ-ਨਾਲ ਉਸ ਦੇ ਬੁੱਲ੍ਹ ਵੀ ਸਨ। ਉਸ ਦੇ ਵੱਡੇ-ਵੱਡੇ ਬੁੱਲ੍ਹਾਂ ਵਿਚ ਇਕ ਅਜੀਬ ਜਿਹਾ ਸੁਹਜ ਸੀ, ਜਿਸ ਨੇ ਉਸ ਦੀ ਅਦਾਕਾਰੀ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
ਹਿੰਦੀ ਫਿਲਮਾਂ ‘ਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਸੁਸ਼ਮਾ ਦਾ ਚਾਹੇ ਫਿਲਮੀ ਕਰੀਅਰ ਲੰਬਾ ਨਹੀਂ ਸੀ। ਪਰ ਇਸ ਛੋਟੇ ਜਿਹੇ ਕਰੀਅਰ ਵਿੱਚ ਸੁਸ਼ਮਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਹੈ।
ਸੁਸ਼ਮਾ ਪ੍ਰਸ਼ਾਂਤ ਦਾ ਜਨਮ ਪਿਤਾ ਕ੍ਰਿਸ਼ਨ ਕੁਮਾਰ ਵਰਮਾ ਤੇ ਮਾਤਾ ਸੁਦੇਸ਼ ਵਰਮਾ ਦੇ ਘਰ ਜਲੰਧਰ ਵਿਖੇ ਹੋਇਆ। ਇੱਕ ਦਿਨ ਗਵਾਂਡ ਵਿੱਚ ਰਹਿਣ ਵਾਲੀ ਉਸ ਦੀ ਮੰਮੀ ਦੀ ਇੱਕ ਸਹੇਲੀ ਜਿਸਦਾ ਰਿਸ਼ਤੇਦਾਰ ਜੋ ਉਸ ਸਮੇਂ ਇੱਕ ਪੰਜਾਬੀ ਫ਼ਿਲਮ ‘ਜੱਟੀ’ ਬਣਾ ਰਿਹਾ ਸੀ, ਉਸਨੇ ਉਤਸ਼ਾਹਿਤ ਕੀਤਾ ਅਤੇ ਜਿਸ ਜਗ੍ਹਾ ਸ਼ੂਟਿੰਗ ਹੋ ਰਹੀ ਸੀ ਮੈਨੂੰ ਉੱਥੇ ਪਹੁੰਚਣ ਨੂੰ ਕਿਹਾ। ਉਹ ਆਪਣੀ ਮੰਮੀ ਜਿਸਨੂੰ (ਝਾਈ ਜੀ) ਕਹਿੰਦੀ ਸੀ ਉਨ੍ਹਾਂ ਨਾਲ ਉੱਥੇ ਪਹੁੰਚ ਗਈ ਅਤੇ ਉਸ ਥਾਂ ਥੋੜ੍ਹੀ ਅੱਗੇ ਛੋਟੀਆਂ,ਵੱਡੀਆਂ ਕੁੜੀਆਂ ਤੇ ਔਰਤਾਂ ਦਾ ਆਡੀਸ਼ਨ ਹੋ ਰਿਹਾ ਸੀ।ਇਸ ਫ਼ਿਲਮ ਦੇ ਇੱਕ ਗੀਤ ਲਈ ਉਸ ਦੀ ਚੋਣ ਹੋ ਗਈ ਜਿਸ ਵਿੱਚ ਕਾਮੇਡੀ ਕਿੰਗ ਮੇਹਰ ਮਿੱਤਲ, ਧੰਨਰਾਜ ਤੇ ਹੋਰ ਕਲਾਕਾਰ ਸਨ। ਇਸ ਗੀਤ ਦੇ ਬੋਲ ਸਨ ‘ਜਿਹੜੀ ਗਲੀ ਵਿੱਚ ਕੁੜੀ ਨਾਲ ਪਿਆਰ ਪਾਈਦਾ ‘ ਅਤੇ ਉਸ ਗੀਤ ਵਿੱਚ ਸੁਸ਼ਮਾ ਜੀ ਨੂੰ ਇੱਕ ਛੋਟਾ ਜਿਹਾ ਰੋਲ ਮਿਲਿਆ । ਉਹਨਾਂ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਇੱਕ ਦਿਨ ਮੈਂ ਅਤੇ ਕੁਝ ਸਹੇਲੀਆਂ ਸਕੂਲ ਤੋਂ ਵਾਪਸ ਘਰ ਆ ਰਹੀਆਂ ਸੀ ਕਿ ਸਾਡੇ ਘਰ ਦੇ ਮਗਰ ਜਲੰਧਰ ਦੂਰਦਰਸ਼ਨ ਦੀ ਕੰਧ ਸੀ ਜੋ ਕਿ ਮਗਰਲੇ ਪਾਸਿਓਂ ਤੋਂ ਥੋੜ੍ਹੀ ਟੁੱਟੀ ਹੋਈ ਸੀ । ਅਸੀਂ ਉਧਰ ਦੀ ਵੜ ਗਈਆਂ ਪਰ ਮੂਹਰਲੇ ਗੇਟ ਅੱਗੇ ਸਕਿਊਰਟੀ ਗਾਰਡ ਖੜ੍ਹਾ ਸੀ। ਉਸ ਨੇ ਸਾਨੂੰ ਅੰਦਰ ਨਹੀਂ ਆਉਣ ਦਿੱਤਾ। ਉਧਰੋਂ ਰੰਗਮੰਚ ਦੇ ਉਘੇ ਰੰਗਕਰਮੀ, ਲੇਖਕ ਅਤੇ ਡਾਇਰੈਕਟਰ ਸਰਦਾਰ ਜੀਤ ਸਿੰਘ ਬਾਵਾ , ਬੰਧਨਾਂ ਸ਼ਰਮਾ ਅਤੇ ਸੁਰਿੰਦਰ ਸਾਹਨੀ ਬਾਹਰੋਂ ਚਾਹ ਪੀ ਕੇ ਆ ਰਹੇ ਸੀ । ਜਦ ਉਨ੍ਹਾਂ ਤਿੰਨਾਂ ਦੀ ਨਜ਼ਰ ਇਸ ਕਲਾਕਾਰ ਉੱਤੇ ਪਈ ਤਾਂ ਉਨ੍ਹਾਂ ਨੇ ਪੁੱਛਿਆ ,”ਬੇਟਾ ! ਕੀ ਚਾਹੀਦਾ ਹੈ ?”ਇਸ ਸੁਣ ਕੇ ਇਸ ਅਦਾਕਾਰਾ ਨੇ ਫੌਰਨ ਹੀ ਉਨਾਂ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ,” ਮੈਂ ਡਰਾਮੇ ਵਿਚ ਕੰਮ ਕਰਨਾ ਹੈ ,ਜੀ। “ਉਹਨਾਂ ਮੈਨੂੰ ਕਿਹਾ ਕਿ ਇੱਕ ਆਡੀਸ਼ਨ ਹੋਵੇਗਾ ਜਿਸ ਵਿੱਚ ਉਸ ਨੂੰ ਕੁਝ ਡਾਇਲਾਗ ਦਿੱਤੇ ਜਾਣਗੇ ਅਤੇ ਬੋਲਣ ਨੂੰ ਕਿਹਾ ਜਾਵੇਗਾ। ਇਹ ਡਾਇਲਾਗ ਇਸ ਅਦਾਕਾਰਾ ਨੇ ਸਹਿਜੇ ਹੀ ਬੋਲ ਦਿੱਤੇ। ਉਸ ਤੋਂ ਬਾਵਾ ਜੀ ਨੇ ਕਿਹਾ,” ਬੇਟਾ ਪੜ੍ਹਾਈ ਜਾਰੀ ਰੱਖੋ। ਕੋਈ ਗੱਲ ਨਹੀਂ ਤਹਾਨੂੰ ਦੱਸ ਦੇਵਾਂਗੇ ਪਰ ਉਹ ਦੂਜੇ ਦਿਨ ਫਿਰ ਉਹ ਦੂਰਦਰਸ਼ਨ ਪਹੁੰਚ ਗਈ। ਉਸ ਦਾ ਆਤਮ ਵਿਸ਼ਵਾਸ ਦੇਖ ਕੇ ਸਰਦਾਰ ਜੀਤ ਨੇ ਕਿਹਾ,” ਮੈਂ ਤੇਰੇ ਅੰਦਰ ਇਕ ਚਿਣਗ ਦੇਖੀ ਹੈ ਅਤੇ ਤੈਨੂੰ ਸਿਰਫ਼ ਤਰਾਸ਼ਣ ਦੀ ਲੋੜ ਹੈ । ਤੂੰ ਇੱਕ ਦਿਨ ਕੋਹੇਨੂਰ ਹੀਰਾ ਬਣ ਜਾਵੇਗੀ । ਉਨ੍ਹਾਂ ਕਿਹਾ ਕਿ ਤੂੰ ਪਾਸ ਹੋ ਗਈ। ਇਕ ਦਿਨ ਮੇਰੇ ਬਾਊ ਜੀ ਕਹਿਣ ਲੱਗੇ,” ਤੂੰ ਇਹ ਲਾਈਨ ਫੜਨੀ ਨਹੀਂ ਸੀ । ਜੇ ਫ਼ੜ ਹੀ ਲਈ ਤਾਂ ਇਸ ਦਾ ਪੱਲਾ ਨਾਂ ਛੱਡੀ। ਉਸ ਨੇ ਏ .ਪੀ. ਜੇ. ਕਾਲਜ਼ ਆਫ ਫਾਇਨ ਆਰਟ ਜਲੰਧਰ ਤੋਂ ਐੱਮ. ਏ. ਕਲਾਸੀਕਲ ਡਾਂਸ ਦੀ ਕੀਤੀ।
ਐਦਾਂ ਹੀ ਵਕ਼ਤ ਆਪਣੀ ਚਾਲ ਚਲਦਾ ਰਿਹਾ। ਤਿੰਨ ਸਾਲ ਬਾਅਦ ਸਰਦਾਰ ਜੀਤ ਬਾਵਾ ਨੇ (ਡਾਚੀ)- ਨਾਂਮ ਦਾ ਲੜੀਵਾਰ ਸੀਰੀਅਲ ਡਾਇਰੈਕਟ ਕੀਤਾ। ਉਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ। ਲੜੀਵਾਰ ਸੀਰੀਅਲ ‘ਭੋਲੂ ਰਾਮ’ , ਗੁਰੂ ਲਾਧੋ ਰੇ, ਕਲਾ ਤੇ ਜ਼ਿੰਦਗੀ ਚ ( ਗੁਰਦਾਸ ਮਾਨ ਦੀ ਭੈਣ ਦਾ ਕਿਰਦਾਰ ਨਿਭਾਇਆ ), ਏਕ ਨੂਰ ਤੁਰਿਆ, ਥੈਕਯੂ ਮਿਸਟਰ ਗਲਾਡ ( ਮੇਨ ਲੀਡ ਰੋਲ ਇਕ ਕ੍ਰਾਂਤੀਕਾਰੀ ਕੁੜੀ ਦਾ ਅਦਾ ਕੀਤਾ ) ਇਹਨਾਂ ਦਾ 1980 ਤੋਂ 1992 ਤੱਕ ਦਾ ਥਿਏਟਰ ਦਾ ਸਫ਼ਰ ਰਿਹਾ ਉਧਰੋਂ ਬੰਧਨਾਂ ਸ਼ਰਮਾ ਦੀ ਬਦਲੀ ਬੰਬੇ ਦੀ ਹੋ ਗਈ ਉਸ ਨੇ ਕਿਹਾ ਮੈਨੂੰ ਕਿਹਾਂ ਕਿ ਜੇ ਆਪਣੇ ਸੁਫ਼ਨਿਆਂ ਨੂੰ ਸਕਾਰ ਕਰਨਾ ਚਾਹੁੰਦੀ ਹੈਂ ਤਾਂ ਬੰਬੇ ਆ ਜਾਵੀਂ। ਉਹ ਆਪਣੀ ਝਾਈ ਜੀ ਨੂੰ ਨਾਲ ਲੈ ਕੇ ਸੁਫ਼ਨਿਆਂ ਦੀ ਮਾਇਆ ਨਗਰੀ ਪਹੁੰਚ ਗਈ। ਕੁਝ ਸਮੇਂ ਬਾਅਦ ਬੀ.ਆਰ. ਚੋਪੜਾ ਨੇ ਉਸ ਦੇ ਅੰਦਰਲੇ ਕਲਾਕਾਰ ਨੂੰ ਪਛਾਣ ਲਿਆ ਅਤੇ ਆਪਣੀ ਫ਼ਿਲਮ ‘ਕਲ ਕੀ ਆਵਾਜ਼’ ਵਿੱਚ ਮੌਕਾ ਦਿੱਤਾ । ਉਸ ਦਾ ਕਿਰਦਾਰ ਚਾਹੇ ਛੋਟਾ ਸੀ। ਪਰ ਬਹੁਤ ਮਕਬੂਲ ਹੋਇਆ। ਉਸ ਤੋਂ ਬਾਅਦ ਅਨਮੋਲ , ਐਲਾਨ ,ਪਰਮਵੀਰ ਚੱਕਰ, ਤੁਮ੍ਹਾਰ ਕਰਿਆਂ (ਭੋਜਪੁਰੀ ਫ਼ਿਲਮਾ, ਬਾਊ ਜੀ ਤੁਮ੍ਹਾਰ ਵਿਆਹ ਹਿੰਦੀ ਸੀਰੀਅਲ ਚੁੰਨੀ, ਆਪ ਬੀਤੀ, ਅਪਰਾਧੀ ਕੋਣ, ਰਮਾਇਣ ਦੂਜਾ ਭਾਗ, ਸੂਰੀਆਂ ਪੁਰਾਣ, ਪਿ੍ਥਵੀ ਰਾਜ਼ ਚੌਹਾਨ, ਸਾਈ ਬਾਬਾ (ਅਨੰਤ ਨਾਗ), ਸ਼ਨੀ ਦੇਵ, ਧਰਮਵੀਰ, ਆਹਟ, ਸੀ ਆਈ ਡੀ, ਪੁਕਾਰ ਕਰਾਇਮ ਪਟਰੋਲ, ਸਾਵਧਾਨ ਇੰਡੀਆ, ਕਭੀ ਸਾਸ ਵੀ ਬਹੂ ਥੀ, ਮੋਹਨ ਦਾਸ ਐਲ ਐਲ ਬੀ, ਪੁਕਾਰ, ਚੌਕੀ ਨੰ 11,
ਅਪਰਾਧੀ, ਬਾਗਲੇ ਕੀ ਦੁਨੀਆਂ, ਹਿਨਾ, ਸੁਜਾਤਾ, ਸਵੇਰੇ, ਪ੍ਰਤੀਸੋਧ਼, ਚੇਹਰਾ ਆਦਿ। ਸੀਰੀਅਲਾਂ ਆਦਿ ਵਿੱਚ ਕੰਮ ਕਰਕੇ ਆਪਣੀ ਪ੍ਰਸਿੱਧੀ ਨੂੰ ਕਾਇਮ ਰੱਖਿਆ।
ਮੁੰਬਈ ਵਿਖੇ ਫ਼ਿਲਮਾਂ ਤੇ ਸੀਰੀਅਲਾਂ ਵਿਚ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਫਿਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦੀ ਦੁਬਾਰਾ ਇੱਛਾ ਜਾਗੀ ਤਾਂ ਉਸਨੇ ਪਿਛਲੇ ਸਾਲ ਪੰਜਾਬੀ ਦੋ ਫ਼ਿਲਮਾਂ “ਹਵੇਲੀ ਇਨ ਟਰੱਬਲ ‘ਤੇ”ਐਸ ਐਚ ਓ ਸ਼ੇਰ ਸਿੰਘ” ਵਿਚ ਆਪਣੀ ਵਿਲੱਖਣ ਅਦਾਕਾਰੀ ਦਾ ਸਬੂਤ ਦਿੱਤਾ। ਇਸ ਮਹੀਨੇ 15 ਮਾਰਚ ਨੂੰ ਡਾਇਰੈਕਟਰ ਦੇਵੀ ਸ਼ਰਮਾ ਤੇ ਪ੍ਰੋਡਿਊਸਰ ਗੁਰਦੀਪ ਪਨੇਚ ਦੀ ਪੰਜਾਬੀ ਫੀਚਰ ਫਿਲਮ “ਜੱਟੀ 15 ਮੁਰੱਬਿਆਂ ਵਾਲੀ” ਜੋ ਕਿ ਵੱਡੀ ਸਟਾਰ ਕਾਸਟ ਨਾਲ ਸ਼ਿੰਗਾਰੀ ਗਈ ਹੈ। ਇਸ ਫਿਲਮ ਵਿਚ ਆਰੀਆਂ ਬੱਬਰ, ਗੁਗਨੀ ਗਿੱਲ, ਲਖਵਿੰਦਰ ਸਿੰਘ, ਹਰਜੀਤ ਵਾਲੀਆਂ, ਸੁਸ਼ਮਾ ਪ੍ਰਸ਼ਾਂਤ ਆਦਿ ਹਨ। ਉਸ ਦੀਆ ਕੁਝ ਫ਼ਿਲਮਾਂ ਬਹੁਤ ਜਲਦੀ ਰੀਲੀਜ਼ ਹੋਣ ਵਾਲੀਆ ਹੈ ਜਿਵੇਂ
ਆਉਣ ਵਾਲੀਆਂ ਫ਼ਿਲਮਾਂ , ‘ਹਸਰਤ’, ‘ਵਿਆਹ ਕਰਵਾ ਦੇ ਰੱਬਾ’,
ਜੱਟੀ 15 ਮੁਰੱਬਿਆਂ ਵਾਲੀ’ ਆਦਿ।
ਵੈਬ ਸੀਰੀਜ਼ ‘ਟਿੰਕੂ ਕੀ ਦੁਲਹਨੀਆ’
‘3 ਗਿਰਗਿਟ’,
ਉਮੀਦ ਕਰਦੇ ਹਾਂ ਕਿ ਇਹ ਫਿਲਮ ਦਰਸ਼ਕਾਂ ਦੀ ਉਮੀਦ ਤੇ ਪੂਰਾ ਪੂਰਾ ਉਤਰੇਗੀ।
ਮੰਗਤ ਗਰਗ
ਫ਼ਿਲਮ ਪੱਤਰਕਾਰ।
9822398202
mangatgargwriter@gmail.com
Leave a Comment
Your email address will not be published. Required fields are marked with *