ਫਰੀਦਕੋਟ,17 ਨਵੰਬਰ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਇਥੋਂ ਥੋੜ੍ਹੀ ਦੂਰ ਪਿੰਡ ਔਲਖ ਦੇ ਸਰਕਾਰੀ ਹਾਈ ਸਕੂਲ ਤੋਂ ਲਗਭਗ 4 ਸਾਲ ਪਹਿਲਾਂ ਸੇਵਾ ਮੁਕਤ ਹੋਏ ਪੰਜਾਬੀ ਮਾਸਟਰ ਅਤੇ ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਆਪਣੇ ਸਤਿਕਾਰਯੋਗ ਮਾਤਾ ਆਗਿਆ ਵੰਤੀ ਚਾਵਲਾ ਜੀ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਔਲਖ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜ ਰਹੇ 234 ਵਿਦਿਆਰਥੀਆਂ ਨੂੰ ਸ਼ਨਾਖ਼ਤੀ ਕਾਰਡ ਬਣਾਕੇ ਵੰਡਣ ਲਈ ਸਕੂਲ ਵਿੱਚ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਗ੍ਰਾਮ ਪੰਚਾਇਤ ਪਿੰਡ ਔਲਖ ਦੇ ਸਰਪੰਚ ਊਧਮ ਸਿੰਘ ਔਲਖ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ । ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਇਸ ਸਕੂਲ ਵਿਚੋਂ ਸੇਵਾ ਮੁਕਤ ਹੋਏ ਅਧਿਆਪਕ ਪ੍ਰੇਮ ਚਾਵਲਾ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਜੀ ਦੀ ਯਾਦ ਵਿੱਚ ਕੀਤੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਸਮਾਗਮ ਦੌਰਾਨ ਸਕੂਲ ਦੇ ਸੀਨੀਅਰ ਅਧਿਆਪਕ ਸੁਖਚੈਨ ਸਿੰਘ ਰਾਮਸਰ ਨੇ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਲ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ ਗਿਆ ਅਤੇ ਬਾਲ ਦਿਵਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਤੇ ਪ੍ਰੇਮ ਚਾਵਲਾ ਦੀ ਸੁਪਤਨੀ ਸੰਤੋਸ਼ ਕੁਮਾਰੀ , ਬੇਟੇ ਰਵਨੀਤ ਚਾਵਲਾ , ਪਵਨੀਤ ਚਾਵਲਾ , ਨੂੰਹ ਪਾਂਰੁਲ ਚਾਵਲਾ, ਸੁਖਵੰਤ ਸਿੰਘ ਮਨੂ ਚੇਅਰਮੈਨ ਤੇ ਮੈਂਬਰ ਪੰਚਾਇਤ ਅਤੇ ਸਕੂਲ ਅਧਿਆਪਕ ਭੁਪਿੰਦਰ ਪਾਲ ਸਿੰਘ, ਦੀਵੰਦਰ ਸਿੰਘ ਗਿੱਲ, ਨੀਰੂ ਸ਼ਰਮਾ , ਸੁਰੇਸ਼ ਕੁਮਾਰ , ਰਣਜੀਤ ਕੌਰ, ਹਰਜਿੰਦਰ ਕੌਰ, ਨਰਿੰਦਰਜੀਤ ਕੌਰ , ਰੇਸ਼ਮ ਸਿੰਘ ਸਰਾਂ , ਨਵਲ ਕਿਸ਼ੋਰ , ਗੁਰਿੰਦਰ ਪਾਲ ਸਿੰਘ , ਗੁਰਚਰਨ ਕੌਰ, ਰਾਜਵੀਰ ਕੌਰ , ਗੁਰਵਿੰਦਰ ਸਿੰਘ , ਸੱਜਣ ਕੁਮਾਰ ਤੇ ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ ।
Leave a Comment
Your email address will not be published. Required fields are marked with *