ਸੰਗਰੂਰ 22 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਅਫ਼ਸਰ ਕਲੋਨੀ ਪਾਰਕ ਵਿੱਚ ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਪਰਮਵੇਦ ਤੇ ਵਿੱਤ ਸਕੱਤਰ ਕ੍ਰਿਸ਼ਨ ਸਿੰਘ ਦੀ ਨਿਗਰਾਨੀ ਵਿੱਚ ਅਫ਼ਸਰ ਕਲੋਨੀ ਦੇ ਬੱਚਿਆਂ ਦਾ ਖੇਡ ਮੁਕਾਬਲਾ ਕਰਵਾਇਆ ਗਿਆ। ਮੁੱਖ ਮਹਿਮਾਨ ਨਾਜ਼ਰ ਸਿੰਘ ਲਹਿਰਾ ਸਨ। ਹਰਨੂਰ ਅਕੈਡਮੀ ਦੇ ਸੰਚਾਲਕ ਕੁਲਵੰਤ ਸਿੰਘ ਰਿਟਾਇਰਡ ਡੀਐਸਪੀ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ। ਮਾਸਟਰ ਪਰਮਵੇਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਛੋਟੇ ਛੋਟੇ ਮੌਕਿਆਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ,ਆਪਸੀ ਸਹਿਯੋਗ ਤੇ ਸ਼ਹਿਣਸ਼ੀਲਤਾ ਆਦਿ ਗੁਣ ਪੈਦਾ ਕਰਨਾ, ਸਾਰਥਿਕ ਮਨੋਰੰਜਨ ਕਰਨ ਤੇ ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਦੇ ਜਾਲ ਵਿੱਚੋਂ ਕੱਢਣਾ ,ਆਮ ਗਿਆਨ ਵਿੱਚ ਵਾਧਾ ਕਰਨਾ , ਮਾਨਸਿਕ ਤੇ ਸਰੀਰਕ ਵਿਕਾਸ ਕਰਨਾ ਹੁੰਦਾ ਹੈ । ਅੱਜ ਲੜਕੀਆਂ ਤੇ ਲੜਕਿਆਂ ਦੀ ਰੀਲੇਅ ਦੌੜ, ਗੇਂਦਾਂ ਇਕੱਠੀਆਂ ਕਰਨੀਆਂ ਤੇ ਪੈੱਨ ਪੀਕਿੰਗ ਖੇਡਾਂ ਕਰਵਾਈਆਂ ਗਈਆਂ
ਖੇਡਾਂ ਵਿੱਚ ਬੱਚਿਆਂ ਦੇ ਸਥਾਨ ਇਸ ਤਰ੍ਹਾਂ ਰਹੇ
ਪਹਿਲੀ ਗੇਂਦਾਂ ਇਕੱਠੀਆਂ ਕਰਨੀਆਂ ਤੇ ਰੀਲੇਅ ਦੌੜ ਵਿੱਚ ਲੜਕਿਆਂ ਦਾ ਮੁਕਾਬਲਾ ਲੜਕੀਆਂ ਦੀ ਟੀਮ ਨਾਲ ਸੀ । ਰੀਲੇਅ ਦੌੜ ਵਿੱਚ ਲਕਸ਼ਦੀਪ , ਕੁਸ਼ਲ,ਗਗਨ, ਵਿਕਾਸ ਤੇ ਈਸ਼ਾਨ ਦੇ ਆਧਾਰਤ ਲੜਕਿਆਂ ਦੀ ਟੀਮ ਜੇਤੂ ਰਹੀ ਤੇ ਗੇਂਦਾਂ ਇਕੱਠੀਆਂ ਕਰਨ ਵਿੱਚ ਵੀ ਲੜਕਿਆਂ ਦੀ ਇਹੀ ਟੀਮ ਜੇਤੂ ਰਹੀ।ਦੂਜੀ ਰੀਲੇਅ ਦੌੜ ਵਿੱਚ ਅਰਚਨਾ, ਹਿਮਾਨੀ ,ਹੀਰਾਂਸ, ਸ਼ਿਵ ਤੇ ਨੈਤਿਕ ਦੇ ਆਧਾਰਤ ਟੀਮ ਜੇਤੂ ਰਹੀ ਤੇ ਦੂਜੀ ਗੇਂਦਾਂ ਇਕੱਠੀਆਂ ਕਰਨ ਖੇਡ ਵਿੱਚ ਵੰਸ਼ਿਕਾ,ਗੁਰਨਿਰਮਤ, ਹਿਮਾਨੀ, ਅਰਚਨਾ ਯਸ਼ਨ ਤੇ ਸੁਮਨ ਦੇ ਆਧਾਰਤ ਕੁੜੀਆਂ ਦੀ ਟੀਮ ਜੇਤੂ ਰਹੀ, ਪੈੱਨ ਪੀਕਿੰਗ ਦੀ ‘ਲੜਕਿਆਂ ਦੀ ਖੇਡ ਵਿੱਚ ਕੁਸ਼ਲ ਤੇ ਲੜਕੀਆਂ ਦੀ ਖੇਡ ਵਿੱਚ ਵੰਸ਼ਿਕਾ ਜੇਤੂ ਰਹੀ। ਖੇਡਾਂ ਦੀ ਸਮਾਪਤੀ ਤੋਂ ਬਾਅਦ ਮੁਖ ਮਹਿਮਾਨ ਨਾਜ਼ਰ ਸਿੰਘ ਲਹਿਰਾ, ਹਰਨੂਰ ਅਕੈਡਮੀ ਦੇ ਸੰਚਾਲਕ ਕੁਲਵੰਤ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ,ਮਾਸਟਰ ਪਰਮਵੇਦ,ਮੈਡਮ ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ,ਰੀਤੂ, ਵਨੀਤਾ ਜੈਨ,ਬਿੱਕਰ ਸਿੰਘ,ਜੰਗ ਤੇ ਬੱਚਿਆਂ ਦੇ ਮਾਪਿਆਂ ਨੇ ਸਮੂਹਕ ਰੂਪ ਵਿੱਚ ਪੜਨ ਸਮੱਗਰੀ ਤੇ ਮੈਡਲਾਂ ਨਾਲ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ । ਹਰਨੂਰ ਅਕੈਡਮੀ ਦੀ ਬੱਚੀ ਪਲਵਿੰਦਰ ਕੌਰ ਨੂੰ ਖੇਡਾਂ ਖਿਡਾਉਣ ਵਿੱਚ ਵਧੀਆ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ।
ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ।ਮਾਸਟਰ ਪਰਮ ਵੇਦ ਨੇ ਦੱਸਿਆ ਕਿ ਕੁਲਵੰਤ ਸਿੰਘ ਹਰਨੂਰ ਅਕੈਡਮੀ ਦੇ ਸੰਚਾਲਕ , ਲੈਕਚਰਾਰ ਕਿਸ਼ਨ ਸਿੰਘ ਅਮ੍ਰਿਤਪਾਲ ਕੌਰ ਚਹਿਲ, ਪਲਵਿੰਦਰ ਕੌਰ ਹਰਨੂਰ ਅਕੈਡਮੀ ਦੀ ਬੱਚੀ
ਨੇ ਬੱਚਿਆਂ ਨੂੰ ਖੇਡਾਂ ਖਿਡਾਉਣ ਵਿੱਚ, ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਖੇਡਾਂ ਸਮੇਂ ਖੁਸ਼ਗਵਾਰ ਮਹੌਲ ਰਹਿਣ ਕਾਰਨ ਸਾਰੇ ਬੱਚੇ ਲੱਡੂ ਖਾਂਦੇ ਹਸਦੇ ਹਸਦੇ ਘਰਾਂ ਨੂੰ ਪਰਤੇ
Leave a Comment
Your email address will not be published. Required fields are marked with *