ਲੁਧਿਆਣਾਃ 8 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਅਮਰੀਕਾ ਵਿੱਚ ਸ਼ਿਕਾਗੋ ਨੇੜੇ ਇੰਡੀਆਨਾ ਸੂਬੇ ਚ ਵੱਸਦੇ ਪੰਜਾਬੀ ਲੇਖਕ ਰਵਿੰਦਰ ਸਹਿਰਾਅ ਤੇ ਉਨ੍ਹਾਂ ਦੀ ਜੀਵਨ ਸਾਥਣ ਅੱਜ ਆਪਣੀ ਨਵੀਂ ਵਾਰਤਕ ਪੁਸਤਕ “ਸੁਰਖ ਰਾਹਾਂ ਦੇ ਹਮਸਫ਼ਰ “ਤੇ ਮਨਜ਼ੂਰ ਐਜ਼ਾਜ਼ ਦੀ ਪੁਸਤਕ “ਝੱਲੀ ਦਾ ਝੱਲ “ਦੀਆਂ ਪਹਿਲੀਆਂ ਕਾਪੀਆਂ ਭੇਂਟ ਕਰਨ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਪਰਿਵਾਰ ਨੂੰ ਮਿਲਣ ਲਈ ਸ਼ਹੀਦ ਭਗਤ ਸਿੰਘ ਨਗਰ ਪੁੱਜੇ। ਉਹ ਬੀਤੀ ਰਾਤ ਹੀ ਅਮਰੀਕਾ ਤੋਂ ਵਤਨ ਆਏ ਹਨ। ਰਵਿੰਦਰ ਸਹਿਰਾਅ ਅਗਲਾ ਇੱਕ ਮਹੀਨਾ ਭਾਰਤ ਤੇ ਪਾਕਿਸਤਾਨ ਵਿੱਚ ਸਾਹਿੱਤਕ ਸਭਾਵਾਂ ਵਿੱਚ ਸ਼ਾਮਿਲ ਹੋਣਗੇ।
ਪੰਜਾਬ ਵੱਸਦਿਆਂ ਰਵਿੰਦਰ ਸਹਿਰਾਅ ਜਿੱਥੇ ਆਪਣੇ ਪਿੰਡ ਹਰਦੋ ਫਰਾਲਾ(ਜਲੰਧਰ) ਦੇ ਸਰਪੰਚ ਰਹੇ ਉਥੇ ਪੰਜਾਬ ਸਟੂਡੈਂਸ ਯੂਨੀਅਨ ਦੇ ਸੂਬਾ ਆਗੂ ਵੀ ਰਹੇ।
ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਵੱਸਦਿਆਂ ਆਪ ਨੇ ਉਥੋਂ ਦੀਆਂ ਸਾਹਿੱਤਕ ਤੇ ਸੱਭਿਆਚਾਰਕ ਜਥੇਬੰਦੀਆਂ ਵਿੱਚ ਵੀ ਸਰਗਰਮ ਹਿੱਸਾ ਪਾਇਆ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਹਿਲੀ ਕਾਵਿ ਪੁਸਤਕ “ਚੁਰਾਏ ਪਲਾਂ ਦਾ ਹਿਸਾਬ “ਤੋਂ ਲੈ ਕੇ “ਸੁਰਖ਼ ਰਾਹਾਂ ਦੇ ਹਮਸਫ਼ਰ” ਤੀਕ ਰਵਿੰਦਰ ਸਹਿਰਾਅ ਨੇ ਆਪਣਾ ਸਹਿਜ ਸੰਤੁਲਨ ਨਹੀਂ ਗੁਆਇਆ। ਇਹ ਹੀ ਉਸ ਦੀ ਸ਼ਕਤੀ ਹੈ।
Leave a Comment
Your email address will not be published. Required fields are marked with *