ਰੋਪੜ, 15 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਸਹਿਯੋਗ ਨਾਲ਼ 40 ਮੁਕਤਿਆਂ ਅਤੇ ਮਾਈ ਭਾਗ ਕੌਰ ਦੀ ਯਾਦ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਅਤੇ ਦਸਤਾਰਬੰਦੀ ਮੁਕਾਬਲੇ 14 ਜਨਵਰੀ ਐਤਵਾਰ ਨੂੰ ਗੁ. ਗੁਰੂਗੜ੍ਹ ਸਾਹਿਬ (ਸਦਾਬਰਤ) ਵਿਖੇ ਅਭੁੱਲ ਯਾਦਾਂ ਛੱਡਦੇ ਹੋਏ ਸ਼ਾਨੋ ਸ਼ੌਕਤ ਨਾਲ਼ ਸਮਾਪਤ ਹੋਏ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਓਵਾਲ ਨੇ ਦੱਸਿਆ ਕਿ ਗੱਤਕਾ ਕੱਪ ਤੋਂ ਇਲਾਵਾ ਦਸਤਾਰਬੰਦੀ , ਕਵੀਸ਼ਰੀ, ਰੰਗ ਭਰੋ, ਪ੍ਰਸ਼ਨ ਉੱਤਰ ਅਤੇ ਚਿੱਤਰਕਾਰੀ ਦੇ ਮੁਕਾਬਲਿਆਂ ਵਿੱਚ ਲੱਗਭਗ 300 ਬੱਚਿਆਂ ਨੇ ਭਾਗ ਲਿਆ। ਦਸਤਾਰਬੰਦੀ ਮੁਕਾਬਲਿਆਂ ਵਿੱਚ ਪਰਮਜੀਤ ਸਿੰਘ, ਮਨਪ੍ਰੀਤ ਸਿੰਘ ਤੇ ਅਜੀਤ ਸਿੰਘ ਵੱਲੋਂ ਜੱਜਮੈਂਟ ਕੀਤੀ ਗਈ। ਦਸਤਾਰਬੰਦੀ ਵਿੱਚ ਹਿੱਸਾ ਲੈਣ ਵਾਲ਼ਿਆ ਨੂੰ ਦਸਤਾਰ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ। ਗੱਤਕਾ ਪ੍ਰਦਰਸ਼ਨੀ ਵਿੱਚ 9 ਟੀਮਾਂ ਨੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ਼ ਜੌਹਰ ਵਿਖਾਏ। ਇਸ ਮੌਕੇ ਸ਼੍ਰੋਮਣੀ ਗੁ.ਪ੍ਰ.ਕ. ਮੈਂਬਰ ਪਰਮਜੀਤ ਸਿੰਘ ਲੱਖੇਵਾਲ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਿੰਨ੍ਹਾ ਕਲੱਬ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕੀਤੀ। ਅਮਰਜੀਤ ਸਿੰਘ ਸੰਦੋਆ, ਗੁਰਦੁਆਰਾ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ , ਮੈਨੇਜਰ ਜਸਵੀਰ ਸਿੰਘ, ਜਰਨੈਲ ਸਿੰਘ ਐਮਡੀਆਰਵੀਪੀ ਗਰੁੱਪ, ਜਗਦੀਪ ਸਿੰਘ ਥਲੀ, ਜੇ ਕੇ ਜੱਗੀ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਰੋਪੜ, ਸੁਖਵਿੰਦਰ ਸਿੰਘ ਥਲੀ ਕਥਾ ਵਾਚਕ, ਢਾਡੀ ਗੁਰਿੰਦਰ ਸਿੰਘ ਬੈਂਸ, ਪਹਿਲਵਾਨ ਜਤਿੰਦਰ ਸਿੰਘ ਪਥਰੇੜੀ ਜੱਟਾਂ, ਗੁਰਮੁੱਖ ਸਿੰਘ ਕੈਨੇਡਾ ਚੇਅਰਮੈਨ ਧਰਮ ਪ੍ਰਚਾਰ ਟਰੱਸਟ ਘਨੌਲੀ, ਮੋਹਨ ਸਿੰਘ ਡਾਂਗੀ, ਮਨਦੀਪ ਸਿੰਘ ਮੋਦਗਿੱਲ ਪ੍ਰਧਾਨ, ਅਮਨਿੰਦਰ ਸਿੰਘ ਐਮ ਸੀ, ਕਰਮਜੀਤ ਸਿੰਘ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ, ਸੁਰਿੰਦਰ ਸਿੰਘ ਛਿੰਦਾ, ਰਣਜੀਤ ਸਿੰਘ ਕੈਨੇਡਾ, ਸਵਰਨਜੀਤ ਸਿੰਘ ਬੌਬੀ, ਗੁਰਬਚਨ ਸਿੰਘ ਡਾਈਰੈਕਟਰ ਗੁਰੂ ਨਾਨਕ ਮਾਡਲ ਸਕੂਲ ਲੋਧੀ ਮਾਜਰਾ ਗਗਨਪ੍ਰੀਤ ਸਿੰਘ, ਇੰਦਰਪਾਲ ਸਿੰਘ ਚੱਢਾ, ਬੀ ਐੱਸ ਸਤਿਆਲ ਅਤੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾ ਕੇ ਬੱਚਿਆਂ ਨੂੰ ਇਨਾਮ ਵੰਡੇ। ਸਕੂਲੀ ਖੇਡਾਂ ਵਿੱਚ ਰਾਜ ਪੱਧਰੀ , ਨੈਸ਼ਨਲ ਪੱਧਰੀ ਤੇ ਖੇਲੋ ਇੰਡੀਆ ਵਿੱਚ ਨਾਮਣਾ ਖੱਟਣ ਵਾਲੇ ਗੱਤਕਾ ਖਿਡਾਰੀਆਂ ਨੂੰ ਗੱਤਕਾ ਐਸੋ. ਰੂਪਨਗਰ ਵੱਲੋਂ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਤ ਕੀਤਾ ਗਿਆ। ਤੱਤ ਖਾਲਸਾ ਨਿਸ਼ਕਾਮ ਸੇਵਕ ਜੱਥੇ ਵੱਲੋਂ ਲਗਾਈ ਗਈ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ ਅਤੇ ਖੇਡ ਖੇਡ ਵਿੱਚ ਸਿੱਖੋ ਗੁਰਬਾਣੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਾਬਕਾ ਵਿਧਾਇਕ ਸ. ਸੰਦੋਆ ਵੱਲੋਂ ਕਲੱਬ ਨੂੰ 50 ਹਜ਼ਾਰ ਦੀ ਰਾਸ਼ੀ ਮਦਦ ਵਜੋਂ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਨਜੀਤ ਕੌਰ, ਜਸਪ੍ਰੀਤ ਸਿੰਘ ਲੋਦੀਮਾਜਰਾ, ਗੁਰਵਿੰਦਰ ਸਿੰਘ ਘਨੌਲੀ, ਗੁਰਵਿੰਦਰ ਸਿੰਘ ਰੂਪਨਗਰ, ਜਸਬੀਰ ਸਿੰਘ, ਗੁਰਮੇਲ ਸਿੰਘ ਭੱਲੜੀ, ਪਰਮਜੀਤ ਸਿੰਘ, ਅਮਨੀਤ ਸਿੰਘ, ਬਲਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਜੋਤ ਸਿੰਘ, ਅਮਨਦੀਪ ਸਿੰਘ, ਉਪਕਾਰ ਸਿੰਘ, ਸਰਬਜੀਤ ਸਿੰਘ, ਤਰਲੋਕ ਸਿੰਘ , ਗਗਨਪ੍ਰੀਤ ਸਿੰਘ ਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜੁੰਮੇਵਾਰੀ ਭੁਪਿੰਦਰ ਸਿੰਘ ਲੋਦੀਮਾਜਰਾ ਨੇ ਬਾਖੂਬੀ ਨਿਭਾਈ।
Leave a Comment
Your email address will not be published. Required fields are marked with *